ਚੰਡੀਗੜ੍ਹ ‘ਚ ਹੋਟਲ ਦਾ ਡਿੱਗਿਆ ਮਲਬਾ
ਚੰਡੀਗੜ੍ਹ, 15 ਜੁਲਾਈ – ਚੰਡੀਗੜ੍ਹ ਸ਼ਹਿਰ ਦੇ ਕਿਸ਼ਨਗੜ੍ਹ ਇਲਾਕੇ ਵਿੱਚ ਇੱਕ ਹੋਟਲ ਦੇ ਢਹਿ ਜਾਣ ਦੀ ਖ਼ਬਰ ਮਿਲੀ ਹੈ। ਹਾਲਾਂਕਿ, ਹੁਣ ਮੌਕੇ ਤੋਂ ਪਤਾ ਲੱਗਾ ਹੈ ਕਿ ਇੱਕ ਨਿੱਜੀ ਹੋਟਲ ਦੀ ਇਮਾਰਤ ਦਾ ਹਿੱਸਾ ਢਹਿ ਗਿਆ ਹੈ ਅਤੇ ਕਿਸੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਟੀਮਾਂ, ਬਚਾਅ ਟੀਮਾਂ ਅਤੇ ਪ੍ਰਸ਼ਾਸਨਿਕ ਅਧਿਕਾਰੀ ਮੌਕੇ ‘ਤੇ ਪਹੁੰਚ ਗਏ ਅਤੇ ਜਾਂਚ ਕੀਤੀ। ਅਧਿਕਾਰੀਆਂ ਅਨੁਸਾਰ ਹੋਟਲ ਦਾ ਛੱਜਾ ਡਿੱਗਿਆ ਸੀ ਘਟਨਾ ਦੌਰਾਨ ਕਿਸੇ ਦੇ ਵੀ ਜ਼ਖਮੀ ਹੋਣ ਦੀ ਖਬਰ ਸਾਹਮਣੇ ਨਹੀਂ ਆਈ। ਘਟਨਾ ਦੌਰਾਨ ਛੱਜੇ ਦੇ ਹੇ ਠਾਂ ਕੋਈ ਮੌਜੂਦ ਨਹੀਂ ਸੀ।
Share this content:



Post Comment