ਭਾਰਤ ਨੇ ਧਰਮ ਦੇ ਆਧਾਰ ’ਤੇ ਕਦੇ ਵਿਤਕਰਾ ਨਹੀਂ ਕੀਤਾ: ਮੋਹਨ ਭਾਗਵਤ
ਨਵੀਂ ਦਿੱਲੀ, 19 ਸਤੰਬਰ – ਰਾਸ਼ਟਰੀ ਸੋਇਮਸੇਵਕ ਸੰਘ (ਆਰ ਐੱਸ ਐੱਸ) ਦੇ ਮੁਖੀ ਮੋਹਨ ਭਾਗਵਤ ਨੇ ਕਿਹਾ ਹੈ ਕਿ ਭਾਰਤ ’ਚ ਧਰਮ ਦੀ ਧਾਰਨਾ ਪੱਛਮੀ ਮੁਲਕਾਂ ਦੇ ‘ਰਿਲੀਜਨ’ ਨਾਲੋਂ ਵੱਖ ਹੈ। ਉਨ੍ਹਾਂ ਕਿਹਾ ਕਿ ਮੁਲਕ ਨੇ ਵੱਖ ਵੱਖ ਧਰਮਾਂ ਵਿਚਾਲੇ ਕਦੇ ਵੀ ਵਿਤਕਰਾ ਨਹੀਂ ਕੀਤਾ ਜੋ ਉਸ ਦੀ ‘ਪੰਥ-ਨਿਰਪੱਖਤਾ’ ਹੈ। ਭਾਗਵਤ ਇੱਥੇ ‘ਯੁਵਾ ਧਰਮ ਸੰਸਦ’ ਨੂੰ ਸੰਬੋਧਨ ਕਰ ਰਹੇ ਸਨ ਜਿਸ ’ਚ ਕਰੀਬ 1700 ਜੈੱਨ-ਜ਼ੀ ਨੌਜਵਾਨਾਂ ਨੇ ਸ਼ਮੂਲੀਅਤ ਕੀਤੀ। ਭਾਗਵਤ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦੀ ਖ਼ੁਸ਼ੀ ਹੈ ਕਿ ਨੌਜਵਾਨ ਅਜਿਹੇ ਸਮੇਂ ’ਤੇ ਧਰਮ ਬਾਰੇ ਚਰਚਾ ਕਰ ਰਹੇ ਹਨ ਜਦੋਂ ਕੁਝ ਲੋਕ ਇਸ ਨੂੰ ਬਜ਼ੁਰਗਾਂ ਦਾ ਵਿਸ਼ਾ ਮੰਨਦੇ ਹਨ। ਉਨ੍ਹਾਂ ਕਿਹਾ ਕਿ ਪੱਛਮੀ ਮੁਲਕਾਂ ’ਚ ਧਰਮਨਿਰਪੱਖਤਾ ਦੀ ਧਾਰਨਾ ਹੁਕਮਰਾਨਾਂ ਅਤੇ ਧਾਰਮਿਕ ਅਥਾਰਿਟੀਆਂ ਵਿਚਾਲੇ ਟਕਰਾਅ ਤੋਂ ਵਿਕਸਤ ਹੋਈ ਅਤੇ ਇਸ ਨੂੰ ਭਾਰਤੀ ਸੰਦਰਭ ’ਚ ਉਸ ਤਰੀਕੇ ਨਾਲ ਨਹੀਂ ਲਿਆ ਜਾ ਸਕਦਾ। ਧਰਮ ਅਤੇ ‘ਰਿਲੀਜਨ’ ਵਿੱਚ ਫ਼ਰਕ ਦੱਸਦਿਆਂ ਭਾਗਵਤ ਨੇ ਕਿਹਾ ਕਿ ਦੋਵਾਂ ਨੂੰ ਸਮਾਨਅਰਥੀ ਨਹੀਂ ਮੰਨਿਆ ਜਾਣਾ ਚਾਹੀਦਾ ਕਿਉਂਕਿ ‘ਰਿਲੀਜਨ’ ਬੰਨ੍ਹ ਕੇ ਰੱਖਦਾ ਹੈ ਜਦਕਿ ਧਰਮ ਮੁਕਤੀ ਅਤੇ ਮੋਕਸ਼ ਵੱਲ ਲਿਜਾਂਦਾ ਹੈ। ਉਨ੍ਹਾਂ ਕਿਹਾ ਕਿ ਧਰਮ ਤੋਂ ਵੱਖ ਹੋਣ ’ਤੇ ‘ਰਿਲੀਜਨ’ ਫ਼ਿਰਕੂਪ੍ਰਸਤੀ ਦਾ ਰੂਪ ਲੈ ਸਕਦਾ ਹੈ। ਉਨ੍ਹਾਂ ਕਿਹਾ, ‘‘ਧਰਮ ਕੋਈ ਅਜਿਹੀ ਚੀਜ਼ ਨਹੀਂ ਹੈ ਜਿਸ ਨੂੰ ਲੱਭਣਾ ਹੈ ਸਗੋਂ ਉਸ ਦੀ ਪਛਾਣ ਕਰਨਾ ਅਤੇ ਵਿਹਾਰ ’ਚ ਉਤਾਰਨਾ ਹੈ।
Share this content:



Post Comment