Loading Now

ਹੁਣ ਬਗ਼ੈਰ ਬਾਇਓਮੈਟ੍ਰਿਕ ਪ੍ਰਮਾਣੀਕਰਨ ਤੋਂ ਬਿਨਾਂ ਖਪਤਕਾਰਾਂ ਨੂੰ ਨਹੀਂ ਮਿਲੇਗਾ ਗੈਸ ਸਿਲੰਡਰ

ਹੁਣ ਬਗ਼ੈਰ ਬਾਇਓਮੈਟ੍ਰਿਕ ਪ੍ਰਮਾਣੀਕਰਨ ਤੋਂ ਬਿਨਾਂ ਖਪਤਕਾਰਾਂ ਨੂੰ ਨਹੀਂ ਮਿਲੇਗਾ ਗੈਸ ਸਿਲੰਡਰ

ਨਵੀਂ ਦਿੱਲੀ, 19 ਸਤੰਬਰ – ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਦੇ ਤਾਜ਼ਾ ਨਿਰਦੇਸ਼ਾਂ ਦੇ ਮੱਦੇਨਜ਼ਰ ਦੇਸ਼ ਦੀਆਂ ਪ੍ਰਮੁੱਖ ਤੇਲ ਮਾਰਕੀਟਿੰਗ ਕੰਪਨੀਆਂ ਨੇ ਸਾਰੇ ਐੱਲ.ਪੀ.ਜੀ. (LPG) ਵਿਤਰਕਾਂ ਨੂੰ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਹਨ। ਇਨ੍ਹਾਂ ਨਿਰਦੇਸ਼ਾਂ ਤਹਿਤ ਉਨ੍ਹਾਂ ਘਰੇਲੂ ਗੈਸ ਖਪਤਕਾਰਾਂ ਨੂੰ ਸਿਲੰਡਰਾਂ ਦੀ ਸਪਲਾਈ ਤੁਰੰਤ ਪ੍ਰਭਾਵ ਨਾਲ ਬੰਦ ਲਈ ਕਿਹਾ ਗਿਆ ਹੈ ਜਿਨ੍ਹਾਂ ਨੇ ਅਜੇ ਤੱਕ ਆਪਣਾ ਬਾਇਓਮੈਟ੍ਰਿਕ ਪ੍ਰਮਾਣੀਕਰਨ ਪੂਰਾ ਨਹੀਂ ਕੀਤਾ ਹੈ। ਇੰਡੀਅਨ ਆਇਲ, ਭਾਰਤ ਪੈਟਰੋਲੀਅਮ ਅਤੇ ਹਿੰਦੁਸਤਾਨ ਪੈਟਰੋਲੀਅਮ ਦੇ ਚੇਅਰਮੈਨਾਂ ਅਤੇ ਮਾਰਕੀਟਿੰਗ ਡਾਇਰੈਕਟਰਾਂ ਨੂੰ ਲਖੇ ਗਏ ਆਪਣੇ ਪੱਤਰ ਵਿੱਚ, ਜਿਸ ਦੀ ਇੱਕ ਕਾਪੀ ਸਾਰੇ ਐੱਲ.ਪੀ.ਜੀ. ਵਿਤਰਕਾਂ ਨੂੰ ਭੇਜੀ ਗਈ ਹੈ, ਮੰਤਰਾਲੇ ਨੇ ਕਿਹਾ ਕਿ 14 ਸਤੰਬਰ ਤੱਕ ਲਗਭਗ 3.16 ਕਰੋੜ ਘਰੇਲੂ ਐੱਲ.ਪੀ.ਜੀ. ਖਪਤਕਾਰਾਂ ਨੇ ਬੀ.ਏ.ਏ. ਪੂਰਾ ਨਹੀਂ ਕੀਤਾ ਸੀ।

ਸਮਾਂ-ਸੀਮਾ ਵਿੱਚ ਵਾਰ-ਵਾਰ ਵਾਧਾ ਕੀਤੇ ਜਾਣ ਦੇ ਬਾਵਜੂਦ, ਇਹ 1 ਸਤੰਬਰ ਦੇ ਆਪਣੇ ਪਹਿਲੇ ਪੱਤਰ ਵਿੱਚ ਨਿਰਧਾਰਤ ਕੀਤੀ ਗਈ ਆਖਰੀ ਮਿਤੀ ਸੀ। ਕੇਂਦਰੀ ਪੈਟਰੋਲੀਅਮ ਮੰਤਰਾਲੇ ਨੇ ਸਪੱਸ਼ਟ ਕੀਤਾ ਹੈ ਕਿ ਜਿਨ੍ਹਾਂ ਖਪਤਕਾਰਾਂ ਨੇ ਅਜੇ ਤੱਕ ਆਪਣਾ ਬਾਇਓਮੈਟ੍ਰਿਕ ਪ੍ਰਮਾਣੀਕਰਨ ਨਹੀਂ ਕਰਵਾਇਆ, ਉਨ੍ਹਾਂ ਨੂੰ 1 ਜੁਲਾਈ ਤੋਂ ਸਰਕਾਰੀ ਸਬਸਿਡੀ ਮਿਲਣੀ ਪਹਿਲਾਂ ਹੀ ਬੰਦ ਕਰ ਦਿੱਤੀ ਗਈ ਸੀ। ਹਾਲਾਂਕਿ, ਹੁਣ ਸਰਕਾਰ ਨੇ ਸਖ਼ਤ ਕਦਮ ਚੁੱਕਦਿਆਂ ਫ਼ੈਸਲਾ ਕੀਤਾ ਹੈ ਕਿ ਬਿਨਾਂ ਪ੍ਰਮਾਣੀਕਰਨ ਵਾਲੇ ਇਨ੍ਹਾਂ ਖਪਤਕਾਰਾਂ ਨੂੰ ਅੱਗੇ ਤੋਂ ਐੱਲ.ਪੀ.ਜੀ. ਸਿਲੰਡਰਾਂ ਦੀ ਸਪਲਾਈ ਬਿਲਕੁਲ ਬੰਦ ਕਰ ਦਿੱਤੀ ਜਾਵੇਗੀ। ਸਰਕਾਰੀ ਖ਼ਜ਼ਾਨੇ ’ਤੇ ਪੈ ਰਹੇ ਵਾਧੂ ਬੋਝ ਨੂੰ ਰੋਕਣ ਅਤੇ ਫੰਡਾਂ ਦੀ ਸਹੀ ਵਰਤੋਂ ਲਈ ਇਹ ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ ਕਰ ਦਿੱਤੇ ਗਏ ਹਨ। ਜਦੋਂ ਵੀ ਖਪਤਕਾਰ ਆਪਣਾ ਪ੍ਰਮਾਣੀਕਰਨ ਪੂਰਾ ਕਰਵਾ ਲੈਣਗੇ, ਤਾਂ ਉਨ੍ਹਾਂ ਦਾ ਗੈਸ ਕੁਨੈਕਸ਼ਨ ਦੁਬਾਰਾ ਚਾਲੂ ਹੋ ਜਾਵੇਗਾ ਅਤੇ ਉਹ ਪਹਿਲਾਂ ਵਾਂਗ ਸਬਸਿਡੀ ਵਾਲੇ ਸਿਲੰਡਰ ਪ੍ਰਾਪਤ ਕਰ ਸਕਣਗੇ।

Share this content:

Post Comment