Loading Now

ਭਾਰਤ ਜੂਨੀਅਰ ਹਾਕੀ ਏਸ਼ੀਆ ਕੱਪ ਦੇ ਫਾਈਨਲ ’ਚ

ਭਾਰਤ ਜੂਨੀਅਰ ਹਾਕੀ ਏਸ਼ੀਆ ਕੱਪ ਦੇ ਫਾਈਨਲ ’ਚ

12, ਸਤੰਬਰ – ਮੌਜੂਦਾ ਚੈਂਪੀਅਨ ਭਾਰਤ ਨੇ ਅੱਜ ਇੱਥੇ ਏ ਐੱਚ ਐੱਫ ਪੁਰਸ਼ ਜੂਨੀਅਰ ਹਾਕੀ ਏਸ਼ੀਆ ਕੱਪ ਦੇ ਸੈਮੀ ਫਾਈਨਲ ਵਿੱਚ ਮਲੇਸ਼ੀਆ ਨੂੰ 3-1 ਨਾਲ ਹਰਾ ਕੇ ਲਗਾਤਾਰ ਚੌਥੀ ਵਾਰ ਫਾਈਨਲ ਵਿੱਚ ਥਾਂ ਬਣਾ ਲਈ ਹੈ। ਮੁਕਾਬਲੇ ਵਿੱਚ ਕਪਤਾਨ ਅਨਮੋਲ ਏਕਾ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪੈਨਲਟੀ ਕਾਰਨਰ ਰਾਹੀਂ ਦੋ ਗੋਲ ਦਾਗ਼ੇ, ਜਿਸ ਨਾਲ ਟੂਰਨਾਮੈਂਟ ਵਿੱਚ ਉਸ ਦੇ ਗੋਲਾਂ ਦੀ ਗਿਣਤੀ 16 ਹੋ ਗਈ ਹੈ। ਸੁਖਵਿੰਦਰ ਨੇ 51ਵੇਂ ਮਿੰਟ ਵਿੱਚ ਟੀਮ ਲਈ ਤੀਜਾ ਗੋਲ ਕਰ ਕੇ ਜਿੱਤ ਪੱਕੀ ਕੀਤੀ। ਇਸ ਦੌਰਾਨ ਗੋਲਕੀਪਰ ਵਿਵੇਕ ਲਾਕੜਾ ਨੇ ਵੀ ਬਿਹਤਰੀਨ ਖੇਡ ਦਿਖਾਈ ਅਤੇ ਮਲੇਸ਼ੀਆ ਦਾ ਅਹਿਮ ਪੈਨਲਟੀ ਸਟਰੋਕ ਰੋਕਿਆ। ਦੂਜੇ ਪਾਸੇ, ਮੈਚ ਦੇ ਆਖ਼ਰੀ 24 ਸੈਕਿੰਡਾਂ ਵਿੱਚ ਮਲੇਸ਼ੀਆ ਦੇ ਐੱਮ ਰਾਹੁਲ ਨੇ ਗੋਲ ਕੀਤਾ, ਪਰ ਉਦੋਂ ਤੱਕ ਮੈਚ ਭਾਰਤ ਦੀ ਪਕੜ ਵਿੱਚ ਆ ਚੁੱਕਾ ਸੀ। ਹੁਣ ਭਾਰਤ ਦਾ ਫਾਈਨਲ ਮੁਕਾਬਲਾ ਪਾਕਿਸਤਾਨ ਅਤੇ ਦੱਖਣੀ ਕੋਰੀਆ ਵਿਚਾਲੇ ਹੋਣ ਵਾਲੇ ਦੂਜੇ ਸੈਮੀ ਫਾਈਨਲ ਦੇ ਜੇਤੂ ਨਾਲ ਹੋਵੇਗਾ।

Share this content:

Post Comment