Loading Now

ਸਾਰਾਗੜ੍ਹੀ ਫਾਊਂਡੇਸ਼ਨ ਵੱਲੋਂ 12 ਸਤੰਬਰ ਨੂੰ ਅੰਮ੍ਰਿਤਸਰ ਵਿਖੇ ਮਨਾਇਆ ਜਾਵੇਗਾ ਸਾਰਾਗੜ੍ਹੀ ਦਿਵਸ

ਸਾਰਾਗੜ੍ਹੀ ਫਾਊਂਡੇਸ਼ਨ ਵੱਲੋਂ 12 ਸਤੰਬਰ ਨੂੰ ਅੰਮ੍ਰਿਤਸਰ ਵਿਖੇ ਮਨਾਇਆ ਜਾਵੇਗਾ ਸਾਰਾਗੜ੍ਹੀ ਦਿਵਸ

WhatsApp-Image-2026-09-10-at-11.22.47-AM-1024x534 ਸਾਰਾਗੜ੍ਹੀ ਫਾਊਂਡੇਸ਼ਨ ਵੱਲੋਂ 12 ਸਤੰਬਰ ਨੂੰ ਅੰਮ੍ਰਿਤਸਰ ਵਿਖੇ ਮਨਾਇਆ ਜਾਵੇਗਾ ਸਾਰਾਗੜ੍ਹੀ ਦਿਵਸ

ਅੰਮ੍ਰਿਤਸਰ, 10 ਸਤੰਬਰ ( ਏ.ਡੀ.ਪੀ. ਨਿਊਜ਼)    ਸਾਰਾਗੜ੍ਹੀ ਫਾਊਂਡੇਸ਼ਨ ਵੱਲੋਂ 12 ਸਤੰਬਰ ਨੂੰ ਅੰਮ੍ਰਿਤਸਰ ਵਿਖੇ ਸਾਰਾਗੜ੍ਹੀ ਦੇ ਅਮਰ ਸ਼ਹੀਦਾਂ ਦੀ ਯਾਦ ਵਿੱਚ ਵਿਸ਼ੇਸ਼ ਸਮਾਗਮ ਕਰਵਾਇਆ ਜਾ ਰਿਹਾ ਹੈ। ਇਸ ਯਾਦਗਾਰੀ ਦਿਹਾੜੇ ਦੀ ਸ਼ੁਰੂਆਤ ਸਵੇਰੇ 6:30 ਵਜੇ ਸਾਰਾਗੜ੍ਹੀ ਸਾਹਿਬ ਵਿਖੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਨਾਲ ਹੋਵੇਗੀ, ਜਿਸ ਤੋਂ ਬਾਅਦ ਗੁਰਬਾਣੀ ਕਥਾ-ਕੀਰਤਨ ਹੋਵੇਗਾ ਅਤੇ ਸ਼ਹੀਦ ਪਰਿਵਾਰਾਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਜਾਵੇਗਾ।

ਇਸ ਤੋਂ ਬਾਅਦ ਮੁੱਖ ਸਮਾਗਮ ਅੰਮ੍ਰਿਤਸਰ ਦੇ ਗੋਲਡਨ ਗੇਟ ਵਿਖੇ ਸਵੇਰੇ 10:00 ਵਜੇ ਤੋਂ ਦੁਪਹਿਰ 12:00 ਵਜੇ ਤੱਕ ਆਯੋਜਿਤ ਹੋਵੇਗਾ। ਗੋਲਡਨ ਗੇਟ ਵਿਖੇ ਅਸਲ ਜੰਗ-ਏ-ਮੈਦਾਨ ਦੀ ਰੈਪਲਿਕਾ, 21 ਸਿੱਖ ਯੋਧਿਆਂ ਅਤੇ 22ਵੇਂ ਖੁਦਾਦਾਦ ਦੇ ਬੁੱਤ, ਸਮਾਨਾ ਰੇਂਜ ’ਤੇ ਹੋਏ ਅੰਤਿਮ ਸੰਸਕਾਰ ਦੀ ਰੈਪਲਿਕਾ ਅਤੇ ਅਫ਼ਗਾਨਿਸਤਾਨ-ਪਾਕਿਸਤਾਨ ਸਰਹੱਦ ਦੀ ਮੀਨਾਰ ਸਮੇਤ ਸਾਰਾਗੜ੍ਹੀ ਪਾਰਕ ਤਿਆਰ ਕੀਤਾ ਗਿਆ ਹੈ, ਜਿੱਥੇ ਇਹ ਸ਼ਰਧਾਂਜਲੀ ਸਮਾਗਮ ਹੋਵੇਗਾ।

ਇਸ ਸਮਾਗਮ ਵਿੱਚ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਜੰਡਿਆਲਾ ਗੁਰੂ ਦੀਆਂ ਬੱਚੀਆਂ ਦਾ ਸਕੂਲ ਬੈਂਡ ਅਤੇ ਦੋ ਹੋਰ ਸਕੂਲਾਂ ਦੇ ਐਨ.ਸੀ.ਸੀ. ਕੈਡੇਟ ਵਿਸ਼ੇਸ਼ ਤੌਰ ’ਤੇ ਭਾਗ ਲੈਣਗੇ।

ਸਮਾਗਮ ਵਿੱਚ ਅੰਮ੍ਰਿਤਸਰ ਦੇ ਮੇਅਰ ਮੋਤੀ ਭਾਟੀਆ, ਪੁਲਿਸ ਕਮਿਸ਼ਨਰ ਅਤੇ ਹੋਰ ਮੁੱਖ ਸ਼ਖ਼ਸੀਅਤਾਂ ਹਾਜ਼ਰੀ ਭਰਨਗੀਆਂ।

WhatsApp-Image-2026-09-10-at-11.35.52-AM-284x300 ਸਾਰਾਗੜ੍ਹੀ ਫਾਊਂਡੇਸ਼ਨ ਵੱਲੋਂ 12 ਸਤੰਬਰ ਨੂੰ ਅੰਮ੍ਰਿਤਸਰ ਵਿਖੇ ਮਨਾਇਆ ਜਾਵੇਗਾ ਸਾਰਾਗੜ੍ਹੀ ਦਿਵਸ
ਸ. ਗੁਰਿੰਦਰਪਾਲ ਜੋਸਨ ਯੂ.ਐੱਸ.ਏ.

ਇਸ ਤੋਂ ਇਲਾਵਾ 36 ਸਿੱਖ ਰੈਜੀਮੈਂਟ (ਮੌਜੂਦਾ 4 ਸਿੱਖ ਰੈਜੀਮੈਂਟ) ਦੇ ਕੈਪਟਨ ਅਤੇ ਮੇਜਰ ਰੈਂਕ ਦੇ ਅਧਿਕਾਰੀ ਵੀ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਵਿਸ਼ੇਸ਼ ਤੌਰ ’ਤੇ ਪਹੁੰਚ ਰਹੇ ਹਨ। ਸਾਰਾਗੜ੍ਹੀ ਫਾਊਂਡੇਸ਼ਨ ਦੇ ਮੁੱਖੀ ਗੁਰਿੰਦਰਪਾਲ ਜੋਸਨ ਯੂ.ਐੱਸ.ਏ. ਨੇ ਸਮੂਹ ਸੰਗਤਾਂ ਨੂੰ ਇਸ ਸਮਾਗਮ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ।

 

Share this content:

Post Comment