ਚੰਡੀਗੜ੍ਹ ਰੇਲਵੇ ਸਟੇਸ਼ਨ਼ 36 ਦਿਨਾਂ ਲਈ ਬੰਦ: 442 ਟਰੇਨਾਂ ਰੱਦ
ਚੰਡੀਗੜ੍ਹ, 9 ਸਤੰੰਹਤ ਚੰਡੀਗੜ੍ਹ ਰੇਲਵੇ ਸਟੇਸ਼ਨ ਵੀਰਵਾਰ ਤੋਂ 36 ਦਿਨਾਂ ਲਈ ਬੰਦ ਰਹੇਗਾ, ਜਿਸ ਕਾਰਨ 15 ਅਕਤੂਬਰ ਤੱਕ 442 ਰੇਲ ਯਾਤਰਾਵਾਂ ਰੱਦ ਰਹਿਣਗੀਆਂ। ਸਟੇਸ਼ਨ ਦੀ ਮੁੜ-ਵਿਕਾਸ ਯੋਜਨਾ ਤਹਿਤ ਨਵੀਂ ਛੱਤ ਪਾਉਣ ਅਤੇ ਫੁੱਟ-ਓਵਰ-ਬ੍ਰਿਜ ਨੂੰ ਹਟਾਉਣ ਲਈ ਉੱਤਰੀ ਰੇਲਵੇ ਵੱਲੋਂ ਇਹ ਹੁਣ ਤੱਕ ਦਾ ਸਭ ਤੋਂ ਲੰਬਾ ਬਲਾਕ ਲਗਾਇਆ ਗਿਆ ਹੈ।
ਯਾਤਰੀਆਂ ਦੀ ਸਹੂਲਤ ਲਈ ਸਟੇਸ਼ਨ ਨੂੰ ਤਿੰਨ ਪੜਾਵਾਂ (12-12 ਦਿਨ) ਵਿੱਚ ਵੰਡਿਆ ਗਿਆ ਹੈ, ਤਾਂ ਜੋ ਬਾਕੀ ਹਿੱਸਾ ਚਾਲੂ ਰਹਿ ਸਕੇ। ਇਸ ਦੌਰਾਨ ਦਿੱਲੀ-ਕਾਲਕਾ, ਚੰਡੀਗੜ੍ਹ-ਅੰਮ੍ਰਿਤਸਰ ਅਤੇ ਚੰਡੀਗੜ੍ਹ-ਫਿਰੋਜ਼ਪੁਰ ਸਮੇਤ ਕਈ ਰੂਟਾਂ ਦੀਆਂ ਗੱਡੀਆਂ ਪ੍ਰਭਾਵਿਤ ਹੋਣਗੀਆਂ। ਕਈ ਟਰੇਨਾਂ ਨੂੰ ਅੰਬਾਲਾ ਕੈਂਟ ਤੱਕ ਹੀ ਚਲਾਇਆ ਜਾਵੇਗਾ ਅਤੇ ਕੁਝ ਦੇ ਪਲੇਟਫਾਰਮ ਬਦਲੇ ਜਾਣਗੇ। ਯਾਤਰੀਆਂ ਦੀ ਸਹੂਲਤ ਲਈ ਸਾਬਰਮਤੀ-ਅੰਮ੍ਰਿਤਸਰ ਸਮੇਤ ਅੱਠ ਲੰਬੇ ਦੂਰੀ ਦੀਆਂ ਟਰੇਨਾਂ ਦਾ ਮੁਹਾਲੀ (SASN) ਵਿਖੇ ਅਸਥਾਈ ਤੌਰ ’ਤੇ ਸਟਾਪ ਬਣਾਇਆ ਗਿਆ ਹੈ।
Share this content:



Post Comment