Loading Now

ਦਿੱਲੀ ’ਚ ਮਨੀਪੁਰੀ ਗਾਇਕ Chongtham Vikram Singh ਦੇ ਕਤਲ ਨਾਲ ਉੱਤਰ-ਪੂਰਬੀ ਭਾਈਚਾਰੇ ’ਚ ਰੋਸ

ਦਿੱਲੀ ’ਚ ਮਨੀਪੁਰੀ ਗਾਇਕ Chongtham Vikram Singh ਦੇ ਕਤਲ ਨਾਲ ਉੱਤਰ-ਪੂਰਬੀ ਭਾਈਚਾਰੇ ’ਚ ਰੋਸ

ਨਵੀਂ ਦਿੱਲੀ, 8 ਸਤੰਬਰ – ਦਿੱਲੀ ਦੇ ਆਸ਼ਰਮ ਨੇੜਲੇ ਪਿੰਡ ਕਿਲੋਕਰੀ ਵਿਖੇ ਆਪਣੇ ਘਰ ਦੇ ਬਾਹਰ ਹੋ ਰਹੇ ਰੌਲੇ-ਰੱਪੇ ਅਤੇ ਹੰਗਾਮੇ ਦਾ ਵਿਰੋਧ ਕਰਨ ’ਤੇ ਮਨੀਪੁਰ ਦੇ 54 ਸਾਲਾ ਪ੍ਰਸਿੱਧ ਗਿਟਾਰਿਸਟ ਅਤੇ ਸੰਗੀਤ ਅਧਿਆਪਕ Chongtham Vikram Singh ਦੀ ਕੁੱਟਮਾਰ ਕਰਕੇ ਹੱਤਿਆ ਕਰ ਦਿੱਤੀ ਗਈ। ਇਸ ਦਰਦਨਾਕ ਘਟਨਾ ਨੇ ਉੱਤਰ-ਪੂਰਬੀ ਭਾਈਚਾਰੇ ਅਤੇ ਸੰਗੀਤ ਜਗਤ ਨੂੰ ਝੰਜੋੜ ਕੇ ਰੱਖ ਦਿੱਤਾ ਹੈ।ਪੁਲੀਸ ਅਨੁਸਾਰ, ਵਿਕਰਮ ਸਿੰਘ ਨੇ ਆਪਣੇ ਘਰ ਦੇ ਸਾਹਮਣੇ ਡਿਲੀਵਰੀ ਬੁਆਏਜ਼ ਅਤੇ ਧਾਬੇ ਦੇ ਸਟਾਫ਼ ਵੱਲੋਂ ਕੀਤੀ ਜਾ ਰਹੀ ਹੂਟਿੰਗ ਤੇ ਰੌਲੇ ’ਤੇ ਇਤਰਾਜ਼ ਜਤਾਇਆ ਸੀ। ਜਦੋਂ ਉਹ ਹੇਠਾਂ ਆ ਕੇ ਉਨ੍ਹਾਂ ਨੂੰ ਰੋਕਣ ਲੱਗੇ ਤਾਂ ਮੁਲਜ਼ਮਾਂ ਨੇ ਉਨ੍ਹਾਂ ’ਤੇ ਥੱਪੜਾਂ ਨਾਲ ਹਮਲਾ ਕਰ ਦਿੱਤਾ। ਵਿਕਰਮ ਨੂੰ ਉਨ੍ਹਾਂ ਦੇ ਪੁੱਤਰ ਯਾਇਫਾਬਾ ਵੱਲੋਂ ਇਲਾਜ ਲਈ ਹੋਲੀ ਫੈਮਿਲੀ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਨੇ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਦਮ ਤੋੜ ਦਿੱਤਾ।

ਮਨੀਪੁਰੀ ਨੌਜਵਾਨਾਂ ਅਤੇ ਸਮਾਜਿਕ ਕਾਰਕੁਨਾਂ ਦੇ ਨਾਲ-ਨਾਲ ਸਿਆਸੀ ਆਗੂਆਂ ਨੇ ਵੀ ਇਸ ਘਟਨਾ ਦੀ ਕੜੀ ਨਿੰਦਾ ਕੀਤੀ ਹੈ। ਕਾਂਗਰਸ ਦੇ ਰਾਜ ਸਭਾ ਮੈਂਬਰ ਪਵਨ ਖੇੜਾ ਨੇ ਕੇਂਦਰ ਅਤੇ ਦਿੱਲੀ ਸਰਕਾਰ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਸਰਕਾਰ ਨੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਛੋਟ ਦੇ ਕੇ ਇੱਕ ‘ਬੇਖੌਫ ਮਾਹੌਲ’ ਸਿਰਜ ਦਿੱਤਾ ਹੈ, ਜਿਸ ਦਾ ਨਤੀਜਾ ਅਜਿਹੀਆਂ ਘਟਨਾਵਾਂ ਵਜੋਂ ਸਾਹਮਣੇ ਆ ਰਿਹਾ ਹੈ। ਦਿੱਲੀ ਪੁਲੀਸ ਨੇ ਸਨਲਾਈਟ ਕਾਲੋਨੀ ਥਾਣੇ ਵਿੱਚ ਕਤਲ ਦੀ ਧਾਰਾ ਹੇਠ ਕੇਸ ਦਰਜ ਕਰ ਲਿਆ ਹੈ।

Share this content:

Post Comment