Loading Now

11 ਮਹੀਨੇ ਤੋਂ ਬੰਦ ਪਏ ਮਕਾਨ ਦਾ 33,500 ਆਇਆ ਬਿਜਲੀ ਦਾ ਬਿੱਲ

11 ਮਹੀਨੇ ਤੋਂ ਬੰਦ ਪਏ ਮਕਾਨ ਦਾ 33,500 ਆਇਆ ਬਿਜਲੀ ਦਾ ਬਿੱਲ

ਜੰਡਿਆਲਾ ਗੁਰੂ, 14 ਜੁਲਾਈ ਸਥਾਨਕ ਜੋਤੀਸਰ ਕਲੋਨੀ ਵਿਚ ਕੈਨੇਡਾ ਰਹਿੰਦੇ ਐਨਆਰਆਈ ਪੱਤਰਕਾਰ ਕੰਵਲਜੀਤ ਸਿੰਘ ਦਾ ਮਕਾਨ ਹੈ ਤੇ ਪਿਛਲੀ 11 ਮਹੀਨਿਆਂ ਤੋਂ ਮਕਾਨ ਮਾਲਕਾਂ ਦੇ ਕੈਨੇਡਾ ਰਹਿਣ ਕਾਰਨ ਮਕਾਨ ਬੰਦ ਪਿਆ ਹੈ। ਲੰਮੇ ਸਮੇਂ ਤੋਂ ਕੈਨੇਡਾ ‘ਚ ਰਹਿ ਰਹੇ ਪੱਤਰਕਾਰ ਨੂੰ 11 ਮਹੀਨੇ ਬਾਅਦ ਆਪਣੇ ਬੰਦ ਪਏ ਘਰ ਆਉਣ ‘ਤੇ 33500 ਦੇ ਬਿੱਲ ਦਾ ਭੁਗਤਾਨ ਕਰਨ ਦੇ ਆਦੇਸ਼ ਮਿਲੇ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਗੁਰਮੀਤ ਕੌਰ ਕੰਵਲ ਨੇ ਦੱਸਿਆ ਕਿ ਉਹ ਕੈਨੇਡਾ ਤੋਂ 11 ਮਹੀਨੇ ਬਾਅਦ ਆਪਣੇ ਪਰਿਵਾਰ ਵਿੱਚ ਇੱਕ ਨੌਜਵਾਨ ਦੀ ਮੌਤ ਹੋਣ ਜਾਣ ਕਾਰਨ ਕੈਨੇਡਾ ਤੋਂ ਵਾਪਸ ਆਏ ਤਾਂ ਉਨ੍ਹਾਂ ਦੇ ਘਰ ਦੇ ਬਿਜਲੀ ਦਾ ਬਿੱਲ ਜਿਸ ਦਾ ਖਾਤਾ ਨੰਬਰ 3005465357 ਹੈ ਦੇ 33,500 ਰੁਪਏ ਭੁਗਤਾਨ ਕਰਨ ਦਾ ਆਦੇਸ਼ ਉਨ੍ਹਾਂ ਨੂੰ ਮਿਲਿਆ।

ਉਨ੍ਹਾਂ ਦੱਸਿਆ ਉਹ ਪਹਿਲਾਂ ਵੀ ਜਦੋਂ ਕੈਨੇਡਾ ਵਿੱਚ ਸਨ ਤਾਂ ਉਸ ਸਮੇਂ ਵੀ ਉਨ੍ਹਾਂ ਨਾਲ ਅਜਿਹਾ ਹੀ ਕਾਰਾ ਹੋ ਚੁੱਕਾ ਹੈ, ਜਿਸ ਦੀ ਸ਼ਿਕਾਇਤ ਵੀ ਬਿਜਲੀ ਵਿਭਾਗ ਦੇ ਰਿਕਾਰਡ ਵਿੱਚ ਦਰਜ ਹੈ। ਪੀੜਤ ਪਤੀ ਪਤਨੀ ਨੇ ਉਨ੍ਹਾਂ ਦੇ ਬੰਦ ਪਏ ਘਰ ਦੇ ਬਿੱਲ ਦੀ ਜਾਂਚ ਪੜਤਾਲ ਕਰਵਾ ਕੇ ਇਨਸਾਫ ਦਿਵਾਏ ਜਾਣ ਦੀ ਮੰਗ ਕੀਤੀ ਹੈ। ਇਸ ਸਬੰਧੀ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਉਪ ਮੰਡਲ ਜੰਡਿਆਲਾ ਗੁਰੂ ਦੇ ਐਸਡੀਓ ਸੁਖਜੀਤ ਸਿੰਘ ਨੇ ਦੱਸਿਆ ਇਸ ਸਬੰਧੀ ਉਨ੍ਹਾਂ ਨੂੰ ਅੱਜ ਹੀ ਵਟਸਐਪ ‘ਤੇ ਮੈਸੇਜ ਮਿਲਿਆ ਹੈ ਅਤੇ ਇਸ ਬਿੱਲ ਦੀ ਜਾਂਚ ਪੜਤਾਲ ਕਰਵਾਈ ਜਾ ਰਹੀ ਹੈ

Share this content:

Post Comment