Loading Now

ਸਪਲੀਮੈਂਟਰੀ ਕਾਪੀ ਦੇ ਵੈਰੀਫਿਕੇਸ਼ਨ ਤੇ ਰੀ-ਇਵੈਲੂਏਸ਼ਨ ਲਈ ਅਰਜ਼ੀਆਂ ਸ਼ੁਰੂ

ਸਪਲੀਮੈਂਟਰੀ ਕਾਪੀ ਦੇ ਵੈਰੀਫਿਕੇਸ਼ਨ ਤੇ ਰੀ-ਇਵੈਲੂਏਸ਼ਨ ਲਈ ਅਰਜ਼ੀਆਂ ਸ਼ੁਰੂ

ਨਵੀਂ ਦਿੱਲੀ, 7 ਸਤੰਬਰ – CBSE ਕਲਾਸ 12ਵੀਂ ਸਪਲੀਮੈਂਟਰੀ 2026 ਦੀ ਪ੍ਰੀਖਿਆ ਵਿੱਚ ਸ਼ਾਮਲ ਹੋਏ ਉਨ੍ਹਾਂ ਵਿਦਿਆਰਥੀਆਂ ਲਈ ਅਹਿਮ ਖ਼ਬਰ ਹੈ, ਜਿਨ੍ਹਾਂ ਨੇ ਆਪਣੀ ਉੱਤਰ-ਪੁਸਤਿਕਾ ਦੀ ਜਾਂਚ ਜਾਂ ਸਕੈਨ ਕੀਤੀ ਹੋਈ ਕਾਪੀ ਪ੍ਰਾਪਤ ਕਰਨ ਲਈ ਅਰਜ਼ੀ ਦਿੱਤੀ ਸੀ। ਹੁਣ ਬੋਰਡ ਵੱਲੋਂ ਅਜਿਹੇ ਵਿਦਿਆਰਥੀਆਂ ਲਈ ਅੰਕਾਂ ਦੀ ਵੈਰੀਫਿਕੇਸ਼ਨ ਅਤੇ ਕਾਪੀ ਦੇ ਰੀ-ਇਵੈਲੂਏਸ਼ਨ ਲਈ ਅਰਜ਼ੀ ਵਿੰਡੋ ਖੋਲ੍ਹ ਦਿੱਤੀ ਗਈ ਹੈ। ਜਿਹੜੇ ਵਿਦਿਆਰਥੀ ਸਕੈਨ ਕੀਤੀ ਕਾਪੀ ਵਿੱਚ ਕਿਸੇ ਪ੍ਰਸ਼ਨ ਦੇ ਮੁਲਾਂਕਣ ਤੋਂ ਸੰਤੁਸ਼ਟ ਨਹੀਂ ਹਨ ਜਾਂ ਆਪਣੀ ਪੂਰੀ ਕਾਪੀ ਦੀ ਮੁੜ ਜਾਂਚ ਕਰਵਾਉਣਾ ਚਾਹੁੰਦੇ ਹਨ, ਉਹ ਅੱਜ 7 ਸਤੰਬਰ ਤੋਂ 8 ਸਤੰਬਰ 2026 ਤੱਕ ਅਧਿਕਾਰਤ ਵੈੱਬਸਾਈਟ ’ਤੇ ਜਾ ਕੇ ਅਰਜ਼ੀ ਦੇ ਸਕਦੇ ਹਨ।

ਅਰਜ਼ੀ ਦੇਣ ਦਾ ਤਰੀਕਾ

ਅੰਕਾਂ ਦੀ ਵੈਰੀਫਿਕੇਸ਼ਨ ਅਤੇ ਕਾਪੀ ਦੇ ਰੀ-ਇਵੈਲੂਏਸ਼ਨ ਲਈ ਪੋਰਟਲ ’ਤੇ ਜਾ ਕੇ Apply – Class 12 (Verification / Re-evaluation)’ਤੇ ਕਲਿੱਕ ਕਰੋ। ਇਸ ਤੋਂ ਬਾਅਦ ਮੰਗੀ ਗਈ ਜਾਣਕਾਰੀ ਭਰ ਕੇ ਫਾਰਮ ਸਬਮਿਟ ਕਰੋ ਅਤੇ ਨਿਰਧਾਰਤ ਫੀਸ ਦਾ ਆਨਲਾਈਨ ਭੁਗਤਾਨ ਕਰੋ।

ਵੈਰੀਫਿਕੇਸ਼ਨ ਅਤੇ ਰੀ-ਇਵੈਲੂਏਸ਼ਨ ਦੀ ਫੀਸ

– ਅੰਕਾਂ ਦੀ ਵੈਰੀਫਿਕੇਸ਼ਨ ਲਈ ਪ੍ਰਤੀ ਕਾਪੀ 100 ਰੁਪਏ ਫੀਸ ਦੇਣੀ ਹੋਵੇਗੀ।

– ਰੀ-ਇਵੈਲੂਏਸ਼ਨ ਲਈਪ੍ਰਤੀ ਪ੍ਰਸ਼ਨ 100 ਰੁਪਏ ਵੱਖਰੇ ਤੌਰ ’ਤੇ ਅਦਾ ਕਰਨੇ ਹੋਣਗੇ।

– ਫੀਸ ਦਾ ਭੁਗਤਾਨ ਆਨਲਾਈਨ ਮਾਧਿਅਮ ਰਾਹੀਂ ਕੀਤਾ ਜਾ ਸਕਦਾ ਹੈ।

CBSE ਸਪਲੀਮੈਂਟਰੀ ਨਤੀਜਾ 2026

CBSE ਸਪਲੀਮੈਂਟਰੀ ਪ੍ਰੀਖਿਆ ਲਈ ਕੁੱਲ 2,91,576 ਵਿਦਿਆਰਥੀਆਂ ਨੇ ਰਜਿਸਟ੍ਰੇਸ਼ਨ ਕਰਵਾਈ ਸੀ, ਜਿਨ੍ਹਾਂ ਵਿੱਚੋਂ 2,75,287 ਵਿਦਿਆਰਥੀ ਪ੍ਰੀਖਿਆ ਵਿੱਚ ਸ਼ਾਮਲ ਹੋਏ। ਇਨ੍ਹਾਂ ਵਿੱਚੋਂ 1,11,056 ਵਿਦਿਆਰਥੀਆਂ ਨੇ ਇੰਪਰੂਵਮੈਂਟ ਪ੍ਰੀਖਿਆ ਦਿੱਤੀ, ਜਦਕਿ 1,64,231 ਵਿਦਿਆਰਥੀਆਂ ਨੇ ਕੰਪਾਰਟਮੈਂਟ ਪ੍ਰੀਖਿਆ ਦਿੱਤੀ।

Share this content:

Post Comment