Loading Now

ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਾਂਗਰਸ ਤੋਂ ਮੰਗੀ ਟਿਕਟ

ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਾਂਗਰਸ ਤੋਂ ਮੰਗੀ ਟਿਕਟ

ਮਾਨਸਾ, 5 ਸਤੰਬਰ – ਮਰਹੂਮ ਅਤੇ ਮਕਬੂਲ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਵੱਲੋਂ ਮਾਨਸਾ ਵਿੱਚ ਵਰਕਰ ਮੀਟਿੰਗ ਬੁਲਾ ਕੇ ਕਾਂਗਰਸ ਪਾਰਟੀ ਤੋਂ ਪੰਜ ਸਾਲ ਲਈ ਸੇਵਾ ਕਰਨ ਦਾ ਮੌਕਾ ਮੰਗਦਿਆਂ ਕਿਹਾ ਗਿਆ ਕਿ ਉਹ ਕਾਂਗਰਸ ਦਾ ਇੱਕ ਵਫਾਦਾਰ ਸਿਪਾਹੀ ਹਨ ਅਤੇ ਚੋਣਾਂ ਦੌਰਾਨ ਕਾਂਗਰਸ ਪਾਰਟੀ ਦੇ 117 ਹਲਕਿਆਂ ਲਈ ਪ੍ਰਚਾਰ ਵੀ ਕਰਨਗੇ।

‘ਮੂਸੇਵਾਲਾ ਦਾ ਸੁਫ਼ਨਾ ਪੂਰਾ ਕਰਨ ਦੀ ਇੱਛਾ’

ਬਲਕੌਰ ਸਿੰਘ ਨੇ ਕਿਹਾ ਕਿ, ‘ਮੇਰੇ ਮਰਹੂਮ ਪੁੱਤਰ ਸਿੱਧੂ ਮੂਸੇਵਾਲਾ ਦਾ ਸੁਫ਼ਨਾ ਸੀ ਕਿ ਮਾਨਸਾ ਦਾ ਨਾਮ ਜਿਸ ਤਰ੍ਹਾਂ ਉਸ ਨੇ ਪੂਰੇ ਵਰਲਡ ਵਿੱਚ ਰੌਸ਼ਨ ਕੀਤਾ, ਉਸੇ ਤਰ੍ਹਾਂ ਉਹ ਆਪਣੇ ਪਿੰਡ ਅਤੇ ਜ਼ਿਲ੍ਹੇ ਨੂੰ ਵਿਸ਼ਵ ਪੱਧਰ ਉੱਤੇ ਵਿਕਾਸ ਕਰਕੇ ਅੱਗੇ ਵਧਾਵੇ। ਭਾਵੇ ਮੇਰਾ ਪੁੱਤਰ ਸੁਫ਼ਨਿਆਂ ਨੂੰ ਸਕਾਰ ਨਹੀਂ ਕਰ ਸਕਿਆ ਪਰ ਮੈਂ ਉਸ ਦੇ ਸੁਫ਼ਨਿਆਂ ਨੂੰ ਪੂਰਾ ਕਰਨ ਲਈ ਚੋਣ ਮੈਦਾਨ ਵਿੱਚ ਉਤਰਨਾ ਚਾਹੁੰਦਾ ਹਾਂ ਤਾਂ ਕਿ ਮਾਨਸਾ ਜ਼ਿਲ੍ਹੇ ਵਿੱਚ ਸਿਹਤ ਅਤੇ ਸਿੱਖਿਆ ਨੂੰ ਲੈਕੇ ਕੰਮ ਕਰ ਸਕਾਂ।

‘ਵਿਕਾਸ ਲਈ ਵੱਡੇ ਪੱਧਰ ਉੱਤੇ ਕੰਮ’

ਬਲਕੌਰ ਸਿੰਘ ਨੇ ਅੱਗੇ ਕਿਹਾ ਕਿ ‘ਜੇਕਰ ਕਾਂਗਰਸ ਹਾਈਕਮਾਨ ਮੈਨੂੰ ਟਿਕਟ ਦਿੰਦੀ ਹੈ ਤਾਂ ਮੈਂ ਜ਼ਿਲ੍ਹੇ ਦੇ ਵਿਕਾਸ ਲਈ ਵੱਡੇ ਪੱਧਰ ਉੱਤੇ ਕੰਮ ਕਰਾਂਗਾ ਪਰ ਜੇਕਰ ਪਾਰਟੀ ਕਿਸੇ ਹੋਰ ਨੂੰ ਜ਼ਿਆਦਾ ਯੋਗ ਸਮਝਦੀ ਹੈ ਅਤੇ ਉਸ ਨੂੰ ਟਿਕਟ ਦਿੰਦੀ ਹੈ ਤਾਂ ਲੱਤਾਂ ਖਿੱਚਣ ਦੀ ਬਜਾਏ ਅਸੀਂ ਉਸ ਦੀ ਮਦਦ ਕਰਾਂਗੇ। ਕਾਂਗਰਸ ਦੀ ਪੰਜਾਬ ਵਿੱਚ ਵਾਪਸੀ ਲਈ ਜ਼ਮੀਨੀ ਪੱਧਰ ਉੱਤੇ ਪੂਰਾ ਸੰਘਰਸ਼ ਕੀਤਾ ਜਾਵੇਗਾ।’

‘ਪੰਜਾਬ ਸਰਕਾਰ ਉੱਤੇ ਨਿਸ਼ਾਨਾ’

ਇਸ ਦੌਰਾਨ ਉਨ੍ਹਾਂ ਆਮ ਆਦਮੀ ਪਾਰਟੀ ਅਤੇ ਗੈਂਗਸਟਰਵਾਦ ਨੂੰ ਲੈ ਕੇ ਸਵਾਲ ਖੜ੍ਹੇ ਕਰਦੇ ਹੋਏ ਬਲਕੌਰ ਸਿੰਘ ਨੇ ਕਿਹਾ ਕਿ ਜੇਲ੍ਹ ਦੇ ਅੰਦਰੋਂ ਬਦਨਾਮ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਕਰਵਾਉਣ ਵਾਲੇ ਡੀਐਸਪੀ ਗੁਰਸ਼ੇਰ ਸਿੰਘ ਨੂੰ ਬਹਾਲ ਕਰਕੇ ਆਮ ਆਦਮੀ ਪਾਰਟੀ ਨੇ ਸਾਡੇ ਜ਼ਖ਼ਮਾਂ ਉੱਤੇ ਲੂਣ ਛਿੜਕਿਆ ਹੈ।

Share this content:

Post Comment