Loading Now

ਪੰਜਾਬ ਵਿੱਚ ਨਕਲੀ ਤੇ ਐਨਾਲਾਗ ਪਨੀਰ ‘ਤੇ ਇੱਕ ਸਾਲ ਲਈ ਮੁਕੰਮਲ ਪਾਬੰਦੀ

ਪੰਜਾਬ ਵਿੱਚ ਨਕਲੀ ਤੇ ਐਨਾਲਾਗ ਪਨੀਰ ‘ਤੇ ਇੱਕ ਸਾਲ ਲਈ ਮੁਕੰਮਲ ਪਾਬੰਦੀ

ਚੰਡੀਗੜ੍ਹ, 3 ਸਤੰਬਰ – ਪੰਜਾਬ ਸਰਕਾਰ ਨੇ ਲੋਕਾਂ ਦੀ ਸਿਹਤ ਨੂੰ ਮੁੱਖ ਰੱਖਦਿਆਂ ਸੂਬੇ ਭਰ ਵਿੱਚ ‘ਐਨਾਲਾਗ’ (ਨਕਲੀ ਜਾਂ ਗ਼ੈਰ-ਡੇਅਰੀ) ਪਨੀਰ ਦੇ ਨਿਰਮਾਣ, ਭੰਡਾਰਨ, ਸਪਲਾਈ ਅਤੇ ਵਿਕਰੀ ‘ਤੇ ਇੱਕ ਸਾਲ ਲਈ ਪੂਰਨ ਪਾਬੰਦੀ ਲਗਾ ਦਿੱਤੀ ਹੈ। ਇਹ ਹੁਕਮ ਫੂਡ ਐਂਡ ਡਰੱਗਜ਼ ਐਡਮਿਨਿਸਟ੍ਰੇਸ਼ਨ (FDA) ਪੰਜਾਬ ਦੇ ਕਮਿਸ਼ਨਰ ਕੰਵਲ ਪ੍ਰੀਤ ਬਰਾੜ (ਆਈ.ਏ.ਐੱਸ.) ਵੱਲੋਂ ਫੂਡ ਸੇਫ਼ਟੀ ਐਂਡ ਸਟੈਂਡਰਡਜ਼ ਐਕਟ, 2006 ਤਹਿਤ ਗਜ਼ਟ ਨੋਟੀਫਿਕੇਸ਼ਨ ਰਾਹੀਂ ਜਾਰੀ ਕੀਤੇ ਗਏ ਹਨ। ਵੈਜੀਟੇਬਲ ਫੈਟ, ਪਾਮ ਆਇਲ ਜਾਂ ਗ਼ੈਰ-ਦੁੱਧ ਤੱਤਾਂ ਤੋਂ ਤਿਆਰ ਕੀਤੇ ਜਾਣ ਵਾਲੇ ਪਨੀਰ (ਜਿਵੇਂ ਕਿ ਵੀਗਨ ਪਨੀਰ, ਪਲਾਂਟ-ਬੇਸਡ ਜਾਂ ਸਿੰਥੈਟਿਕ ਪਨੀਰ) ਨੂੰ ਅਸਲ ਪਨੀਰ ਦੇ ਨਾਂ ਹੇਠ ਵੇਚਣ ‘ਤੇ ਪੂਰੀ ਤਰ੍ਹਾਂ ਰੋਕ ਲਗਾ ਦਿੱਤੀ ਗਈ ਹੈ।

ਕਿਸੇ ਵੀ ਹੋਟਲ, ਢਾਬੇ, ਰੈਸਟੋਰੈਂਟ, ਕੈਟਰਰ ਜਾਂ ਕਲਾਉਡ ਕਿਚਨ ਵੱਲੋਂ ਕਿਸੇ ਵੀ ਖਾਣ-ਪੀਣ ਦੀ ਚੀਜ਼ ਜਾਂ ਸਬਜ਼ੀ ਵਿੱਚ ਐਨਾਲਾਗ ਪਨੀਰ ਵਰਤਣ ਜਾਂ ਪਰੋਸਣ ਦੀ ਸਖ਼ਤ ਮਨਾਹੀ ਹੋਵੇਗੀ। ਸਰਕਾਰ ਮੁਤਾਬਕ 1 ਅਪ੍ਰੈਲ 2025 ਤੋਂ 31 ਮਾਰਚ 2026 ਦਰਮਿਆਨ ਲਏ ਗਏ 512 ਸੈਂਪਲਾਂ ਵਿੱਚੋਂ 215 ਸੈਂਪਲ (ਲਗਭਗ 42%) ਗ਼ੈਰ-ਮਿਆਰੀ ਅਤੇ ਅਸੁਰੱਖਿਅਤ ਪਾਏ ਗਏ ਸਨ, ਜਿਨ੍ਹਾਂ ਵਿੱਚ ਦੁੱਧ ਦੀ ਬਜਾਏ ਬਾਹਰੀ ਵੈਜੀਟੇਬਲ ਫੈਟ ਮਿਲਾਇਆ ਗਿਆ ਸੀ।  ਅਸਲ ਪਨੀਰ ਦੇ ਵਿਕਰੇਤਾਵਾਂ ਲਈ ਫੂਡ ਸੇਫ਼ਟੀ ਨਿਯਮਾਂ ਅਨੁਸਾਰ ਲੇਬਲਿੰਗ ਅਤੇ ਪੈਕਿੰਗ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨਾ ਜ਼ਰੂਰੀ ਕਰ ਦਿੱਤਾ ਗਿਆ ਹੈ।

Share this content:

Post Comment