Loading Now

ਪੰਜਾਬ ਪੁਲਿਸ ਦੇ ਕਾਂਸਟੇਬਲ ਦਾ ਨਿਕਲਿਆ 7 ਕਰੋੜ ਦਾ ਰੱਖੜੀ ਬੰਪਰ

ਪੰਜਾਬ ਪੁਲਿਸ ਦੇ ਕਾਂਸਟੇਬਲ ਦਾ ਨਿਕਲਿਆ 7 ਕਰੋੜ ਦਾ ਰੱਖੜੀ ਬੰਪਰ

ਫਿਰੋਜ਼ਪੁਰ, 31 ਅਗਸਤ – ”ਰੱਬ ਜਦੋਂ ਦਿੰਦਾ ਹੈ ਤਾਂ ਛੱਪਰ ਪਾੜ ਕੇ ਦਿੰਦਾ ਹੈ”, ਇਹ ਕਹਾਵਤ ਫਿਰੋਜ਼ਪੁਰ ਵਿੱਚ ਸੱਚ ਹੁੰਦੀ ਦਿਖਾਈ ਦੇ ਰਹੀ ਹੈ।ਫਿਰੋਜ਼ਪੁਰ ਵਿੱਚ ਰਾਖੀ ਬੰਪਰ ਦਾ ਪਹਿਲਾ ਇਨਾਮ 7 ਕਰੋੜ ਰੁਪਏ ਨਿਕਲਣ ਦੀ ਖ਼ਬਰ ਸਾਹਮਣੇ ਆਈ ਹੈ। ਇਹ ਰੱਖੜੀ ਬੰਪਰ ਪੰਜਾਬ ਪੁਲਿਸ ਦੇ ਕਾਂਸਟੇਬਲ ਗੁਰਪ੍ਰੀਤ ਸਿੰਘ ਦੇ ਹਿੱਸੇ ਆਇਆ ਹੈ, ਜਿਸ ਨੇ ਇੱਕ ਦਿਨ ਅਚਾਨਕ ਸ਼ਹਿਰ ‘ਚ ਕੰਮ ਪੈਣ ਦੌਰਾਨ ਟਿਕਟ ਖਰੀਦੀ ਸੀ। ਅਚਾਨਕ ਨਿਕਲੀ ਇਸ ਲਾਟਰੀ ਨੇ ਗੁਰਪ੍ਰੀਤ ਸਿੰਘ ਦੇ ਘਰ ਵਧਾਈ ਦੇਣ ਵਾਲਿਆਂ ਦਾ ਤਾਂਤਾਂ ਲਾ ਦਿੱਤਾ ਹੈ। ਪੂਰਾ ਪਰਿਵਾਰ ਖੁਸ਼ੀ ‘ਚ ਖੀਵਾ ਹੋਇਆ ਵਿਖਾਈ ਦੇ ਰਿਹਾ ਹੈ। ਜਾਣਕਾਰੀ ਅਨੁਸਾਰ, ਪਿੰਡ ਮੱਲਵਾਲ ਕਦੀਮ ਦਾ ਗੁਰਪ੍ਰੀਤ ਸਿੰਘ ਪੰਜਾਬ ਪੁਲਿਸ ਦੀ 112 ਹੈਲਪਲਾਈਨ ਵਿੱਚ ਕਾਲਾਂ ਚੁੱਕਣ ਦੀਆਂ ਸੇਵਾਵਾਂ ਨਿਭਾਅ ਰਿਹਾ ਹੈ। ਇਸੇ ਦੌਰਾਨ ਉਹ ਇੱਕ ਦਿਨ ਫਿਰੋਜ਼ਪੁਰ ਸ਼ਹਿਰ ਵਿੱਚ ਕਿਸੇ ਕੰਮ ਲਈ ਬਾਜ਼ਾਰ ਗਿਆ ਸੀ, ਜਿਥੋਂ ਉਸ ਨੇ ਅਚਾਨਕ ਇੱਕ ਲਾਟਰੀ ਦੀ ਟਿਕਟ ਵੀ ਖਰੀਦ ਲਈ ਸੀ। ਟਿਕਟ ਵੇਚਣ ਵਾਲੀ ਏਜੰਸੀ ਵਿੱਚ ਵੀ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਊਧਮ ਸਿੰਘ ਚੌਕ ਸਥਿਤ ‘ਐੱਨ ਕੇ ਏਜੰਸੀ’ ਦੇ ਮਾਲਕ ਤਿਲੋਕ ਸਿੰਘ ਅਤੇ ਉਨ੍ਹਾਂ ਦੀ ਟੀਮ ਇਸ ਜਿੱਤ ਦਾ ਜਸ਼ਨ ਮਨਾ ਰਹੀ ਹੈ। ਏਜੰਸੀ ਮਾਲਕ ਤਿਲੋਕ ਸਿੰਘ ਨੇ ਦੱਸਿਆ ਕਿ ਇਸ ਸਰਹੱਦੀ ਸ਼ਹਿਰ ਵਿੱਚ ਪਹਿਲੀ ਵਾਰ ਕਿਸੇ ਵਿਅਕਤੀ ਦੀ ਐਡੀ ਵੱਡੀ ਲਾਟਰੀ ਨਿਕਲੀ ਹੈ।

ਸੁਫਨਾ ਸੱਚ ਹੋਣ ਵਰਗਾ : ਗੁਰਪ੍ਰੀਤ ਸਿੰਘ

ਗੁਰਪ੍ਰੀਤ ਸਾਧਾਰਨ ਪਰਿਵਾਰ ਨਾਲ ਸਬੰਧ ਰੱਖਦਾ ਹੈ। ਉਸ ਦੇ ਪਿਤਾ ਦਰਸ਼ਨ ਸਿੰਘ ਰੇਲਵੇ ਵਿੱਚੋਂ ਸੇਵਾਮੁਕਤ ਹੋਏ ਹਨ। ਗੁਰਪ੍ਰੀਤ ਨੂੰ ਇਸ ਇਨਾਮ ਦੀ ਖ਼ਬਰ ਅੱਜ ਸਵੇਰੇ ਉਦੋਂ ਮਿਲੀ ਜਦੋਂ ਉਹ ਗੁਰਦੁਆਰਾ ਵਾਜਿਦਪੁਰ ਸਾਹਿਬ ਵਿੱਚ ਸੇਵਾ ਕਰ ਰਿਹਾ ਸੀ। ਗੁਰਪ੍ਰੀਤ ਨੇ ਕਿਹਾ ਕਿ ਇਹ ਕਿਸੇ ਸੁਫਨੇ ਦੇ ਸੱਚ ਹੋਣ ਵਰਗਾ ਹੈ।

Share this content:

Post Comment