ਬਾਬਾ ਬੰਦਾ ਸਿੰਘ ਬਹਾਦਰ ਦਾ 318ਵਾਂ ਇਤਿਹਾਸਿਕ ਮਿਲਾਪ ਦਿਹਾੜਾ ਮਨਾਉਣ ਲਈ ਸ੍ਰੀ ਹਜੂਰ ਸਾਹਿਬ ਨੰਦੇੜ ਲਈ ਜੱਥਾ ਰਵਾਨਾ
*ਜੱਥਾ ਰਵਾਨਾ ਕਰਨ ਦੀ ਰਸਮ ਸੰਤ ਬਾਬਾ ਰਣਜੀਤ ਸਿੰਘ, ਸੰਤ ਸੁਖਬੀਰ ਸਿੰਘ ਖਾਲਸਾ ਅਤੇ ਸੰਤ ਸਰਬਜੀਤ ਸਿੰਘ ਡਾਂਗੋ ਨੇ ਅਦਾ ਕੀਤੀ
ਮੁੱਲਾਂਪੁਰ ਦਾਖਾ, 31 ਅਗਸਤ (ਗਿਆਨ ਸਿੰਘ/ਏ.ਡੀ.ਪੀ ਨਿਊਜ਼) – ਬਾਬਾ ਬੰਦਾ ਸਿੰਘ ਬਹਾਦਰ ਭਵਨ ਰਕਬਾ ਤੋਂ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ ਦੀ ਸਰਪ੍ਰਸਤੀ ਹੇਠ ਸਦਭਾਵਨਾ ਯਾਤਰਾ ਦੇ ਰੂਪ ਵਿੱਚ 318ਵਾਂ ਇਤਿਹਾਸਿਕ ਮਿਲਾਪ ਦਿਹਾੜਾ ਮਨਾਉਣ ਲਈ ਜੱਥਾ ਗਹੌਰ-ਏ-ਮਸਕੀਨ ਸੰਤ ਬਾਬਾ ਰਣਜੀਤ ਸਿੰਘ ਸਾਬਕਾ ਜਥੇਦਾਰ ਤਖਤ ਪਟਨਾ ਸਾਹਿਬ, ਸੰਤ ਸੁਖਬੀਰ ਸਿੰਘ ਜੀ ਖਾਲਸਾ ਅਤੇ ਸੰਤ ਸਰਬਜੀਤ ਸਿੰਘ ਜੀ ਡਾਂਗੋ ਦੀ ਅਗਵਾਈ ਹੇਠ ਰਵਾਨਾ ਹੋਇਆ। ਇਸ ਸਮੇਂ ਸਰਪ੍ਰਸਤ ਮਲਕੀਤ ਸਿੰਘ ਦਾਖਾ, ਕਨਵੀਨਰ ਬਲਦੇਵ ਬਾਵਾ, ਸੂਬਾ ਪ੍ਰਧਾਨ ਕਰਨੈਲ ਸਿੰਘ ਗਿੱਲ, ਕਨਵੀਨਰ ਯਾਤਰਾ ਜਸਵੰਤ ਸਿੰਘ ਛਾਪਾ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਤੇਲੂ ਰਾਮ ਬਾਂਸਲ, ਤਰਲੋਚਨ ਸਿੰਘ ਸਫਰੀ, ਡਾ. ਸਵਰਾਜ ਸਿੰਘ, ਸੋਨੀਆ ਅਰੋੜਾ, ਬੀਬੀ ਸਰਬਜੀਤ ਕੌਰ ਮਾਂਗਟ, ਸੂਬਾ ਪ੍ਰਧਾਨ ਮਹਿਲਾ ਵਿੰਗ ਕਰਮਜੀਤ ਕੌਰ ਛੰਦੜਾਂ ਮੁੱਖ ਰੂਪ ਵਿੱਚ ਹਾਜ਼ਰ ਸਨ। ਇਸ ਸਮੇਂ ਬਾਬਾ ਰਣਜੀਤ ਸਿੰਘ ਨੇ ਸੁੱਖ ਸ਼ਾਂਤੀ, ਨਿਰਵਿਘਨ ਯਾਤਰਾ, ਚੜ੍ਹਦੀ ਕਲਾ ਦੀ ਅਰਦਾਸ ਕੀਤੀ। ਇਸ ਸਮੇਂ ਉਹਨਾਂ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ
\ ਅਤੇ ਬਾਬਾ ਬੰਦਾ ਸਿੰਘ ਬਹਾਦਰ ਜੀ (ਮਾਧੋਦਾਸ ਬੈਰਾਗੀ) ਦੇ ਰੂਪ ਵਿੱਚ ਹੋਏ ਮਿਲਾਪ ‘ਤੇ ਚਾਨਣਾ ਪਾਇਆ। ਉਹਨਾਂ ਕਿਹਾ ਕਿ ਇਹ ਅਲੌਕਿਕ ਮਿਲਾਪ ਨੇ ਹੀ ਪਹਿਲੇ ਸਿੱਖ ਲੋਕ ਰਾਜ ਦੀ ਸਥਾਪਨਾ ਕੀਤੀ। ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਮਾਲਾ ਛੱਡ ਕੇ ਤਲਵਾਰ ਉਠਾਈ। ਭਗਤੀ ਤੋਂ ਸ਼ਕਤੀ ਦਾ ਰਸਤਾ ਅਖਤਿਆਰ ਕਰਕੇ ਗੌਰਵਮਈ ਇਤਿਹਾਸ ਰਚਿਆ।
ਉਹਨਾਂ ਕਿਹਾ ਕਿ 3 ਸਤੰਬਰ 1708 ਨੂੰ ਗੋਦਾਵਰੀ ਨਦੀ ਦੇ ਕੰਢੇ ਹੋਏ ਮਿਲਾਪ ਤੋਂ ਦੋ ਸਾਲ ਦੇ ਅੰਦਰ 12 ਮਈ 1710 ਨੂੰ ਸਰਹਿੰਦ ਫਤਿਹ ਕਰਕੇ ਵਜ਼ੀਰ ਖਾਨ ਦਾ ਖਾਤਮਾ ਕਰਕੇ ਬਾਜ ਸਿੰਘ ਨੂੰ ਸਰਹਿੰਦ ਦਾ ਸੂਬੇਦਾਰ ਬਣਾਇਆ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਨਾਮ ‘ਤੇ ਸਿੱਕਾ ਅਤੇ ਮੋਹਰ ਜਾਰੀ ਕੀਤੀ। ਉਹਨਾਂ ਕਿਹਾ ਕਿ ਉਹਨਾਂ ਅੱਜ ਦੇ ਕਿਸਾਨਾਂ ਨੂੰ ਮੁਜਾਰਿਆਂ ਤੋਂ ਜਮੀਨਾਂ ਦੇ ਮਾਲਕ ਬਣਾਇਆ। ਇਸ ਸਮੇਂ ਸ਼੍ਰੀ ਬਾਵਾ, ਬਲਦੇਵ ਅਤੇ ਛਾਪਾ ਨੇ ਜਾਣਕਾਰੀ ਦਿੰਦਿਆਂ ਹੋਇਆ ਦੱਸਿਆ
ਕਿ ਜੱਥਾ 30 ਅਗਸਤ ਨੂੰ ਆਗਰਾ, 31 ਅਗਸਤ ਨੂੰ ਇੰਦੌਰ ਅਤੇ 1 ਸਤੰਬਰ ਨੂੰ ਸ਼੍ਰੀ ਹਜੂਰ ਸਾਹਿਬ ਨੰਦੇੜ ਪਹੁੰਚੇਗਾ। 3 ਸਤੰਬਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਬੰਦਾ ਘਾਟ ਗੁਰਦੁਆਰਾ ਵਿਖੇ ਦੀਵਾਨ ਸਜਣਗੇ ਜਦ ਕਿ ਸ੍ਰੀ ਹਜ਼ੂਰ ਸਾਹਿਬ ਵਿਖੇ ਭਗਤ ਬਿੱਲੂ ਸਿੰਘ ਸਾਰੇ ਪ੍ਰਬੰਧ ਕਰ ਰਹੇ ਹਨ। ਇਸ ਸਮੇਂ ਬਲਜਿੰਦਰ ਸਿੰਘ, ਨਿਰਮਲ ਪੰਡੋਰੀ, ਡਾਇਰੈਕਟਰ ਪ੍ਰਮਜੀਤ ਸਿੰਘ ਮੋਗਾ, ਦੀਪਾ ਬਾਵਾ, ਤਜਿੰਦਰਪਾਲ ਰਾਜੂ ਧੀਰ, ਧਰਮਪਾਲ ਮੰਨਾ, ਬਲਦੇਵ ਸਿੰਘ ਮੋਗਾ, ਨਿਰਮਲ ਸਿੰਘ ਲਾਪਰਾਂ, ਰਣਜੀਤ ਸਿੰਘ ਸਾਹਨੇਵਾਲ, ਸਾਧੂ ਰਾਮ ਭੱਟ ਮਾਜਰਾ, ਬੇਅੰਤ ਸਿੰਘ ਬਿਲਾਸਪੁਰ, ਤਰਲੋਚਨ ਸਿੰਘ ਬਿਲਾਸਪੁਰ, ਸਾਧੂ ਸਿੰਘ ਪਟਵਾਰੀ, ਦਿਆਲ ਸਿੰਘ ਦੋਰਾਹਾ, ਗੁਰਵਿੰਦਰ ਕੌਰ, ਅਮਨਦੀਪ ਬਾਵਾ, ਬਲਜਿੰਦਰ ਸਿੰਘ, ਜੁਗਰਾਜ ਸਿੰਘ, ਪ੍ਰਦੀਪ ਕੁਮਾਰ, ਗੁਰਿੰਦਰ ਕੌਰ ਖਹਿਰਾ, ਸੰਤੋਖ ਸਿੰਘ, ਮਨਵਿੰਦਰ ਸਿੰਘ ਮਨੀ, ਹਰਜੀਤ ਸਿੰਘ ਖਾਲਸਾ, ਢਾਡੀ ਬਲਦੇਵ ਸਿੰਘ, ਸੁਸ਼ੀਲ ਕੁਮਾਰ ਸ਼ੀਲਾ, ਸ਼੍ਰੀਮਤੀ ਸ਼ੀਲਾ ਰਾਣੀ, ਪਰਮਜੀਤ ਸਿੰਘ ਧਾਲੀਵਾਲ, ਪ੍ਰਿੰਸੀਪਲ ਇੰਦਰਜੀਤ ਕੌਰ, ਪ੍ਰਿੰਸੀਪਲ ਦਲਜੀਤ ਕੌਰ, ਕਮਲਜੀਤ ਕੌਰ, ਇੰਦਰਜੀਤ ਕੌਰ, ਦਲਜੀਤ ਕੌਰ, ਸੰਤੋਖ ਸਿੰਘ, ਸਤਨਾਮ
ਸਿੰਘ, ਚਾਨਣ ਸਿੰਘ ਆਦਿ ਹਾਜ਼ਰ ਸਨ।
Share this content:



Post Comment