Loading Now

NTA ‘ਚ ਵੱਡਾ ਫੇਰਬਦਲ, IAS ਤੇ IPS ਸਮੇਤ 3 ਸੀਨੀਅਰ ਅਧਿਕਾਰੀ ਨਿਯੁਕਤ

NTA ‘ਚ ਵੱਡਾ ਫੇਰਬਦਲ, IAS ਤੇ IPS ਸਮੇਤ 3 ਸੀਨੀਅਰ ਅਧਿਕਾਰੀ ਨਿਯੁਕਤ

ਨਵੀਂ ਦਿੱਲੀ, 29 ਅਗਸਤ – ਕੇਂਦਰ ਸਰਕਾਰ ਵੱਲੋਂ ਨੈਸ਼ਨਲ ਟੈਸਟਿੰਗ ਏਜੰਸੀ (NTA) ਦੇ ਪ੍ਰਸ਼ਾਸਨਿਕ ਢਾਂਚੇ ਵਿੱਚ ਵੱਡਾ ਬਦਲਾਅ ਕਰਦਿਆਂ ਇੱਕ ਆਈ.ਪੀ.ਐੱਸ. (IPS) ਅਧਿਕਾਰੀ ਸਮੇਤ ਤਿੰਨ ਸੀਨੀਅਰ ਅਧਿਕਾਰੀਆਂ ਦੀ ਤਾਇਨਾਤੀ ਕੀਤੀ ਗਈ ਹੈ। ਇਹ ਅਹਿਮ ਨਿਯੁਕਤੀਆਂ ਅਜਿਹੇ ਸਮੇਂ ਹੋਈਆਂ ਹਨ ਜਦੋਂ NTA ਨੂੰ ਨੀਟ (NEET) ਪੇਪਰ ਲੀਕ ਅਤੇ ਪ੍ਰੀਖਿਆ ਪ੍ਰਣਾਲੀ ਨਾਲ ਜੁੜੇ ਕਈ ਵਿਵਾਦਾਂ ਕਰਕੇ ਤਿੱਖੀ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪ੍ਰਸੋਨਲ ਮੰਤਰਾਲੇ ਵੱਲੋਂ ਜਾਰੀ ਵੱਖ-ਵੱਖ ਹੁਕਮਾਂ ਅਨੁਸਾਰ ਇਹ ਨਿਯੁਕਤੀਆਂ ਡਾਇਰੈਕਟਰ ਅਤੇ ਜੁਆਇੰਟ ਡਾਇਰੈਕਟਰ ਦੇ ਅਹਿਮ ਅਹੁਦਿਆਂ ‘ਤੇ ਕੀਤੀਆਂ ਗਈਆਂ ਹਨ।

27 ਅਗਸਤ ਨੂੰ ਜਾਰੀ ਸਰਕਾਰੀ ਹੁਕਮਾਂ ਮੁਤਾਬਕ, ਆਈ.ਪੀ.ਐੱਸ. ਅਧਿਕਾਰੀ ਰਵੀ ਕੁਮਾਰ ਸਿੰਘ ਅਤੇ ਆਈ.ਏ.ਐੱਸ. ਅਧਿਕਾਰੀ ਪ੍ਰਸੰਨਾ ਵੈਂਕਟੇਸ਼ ਵੀ. ਨੂੰ NTA ਵਿੱਚ ਬਤੌਰ ਡਾਇਰੈਕਟਰ ਨਿਯੁਕਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸਾਲ 2016 ਬੈਚ ਦੇ ਭਾਰਤੀ ਮਾਲੀਆ ਸੇਵਾ ਕਸਟਮਜ਼ ਅਤੇ ਅਸਿੱਧੇ ਟੈਕਸ—(IRS C&IT) ਅਧਿਕਾਰੀ ਅਮਿਤ ਸਮਦਰੀਆ ਨੂੰ ਸੰਯੁਕਤ ਡਾਇਰੈਕਟਰ (ਜੁਆਇੰਟ ਡਾਇਰੈਕਟਰ) ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਜਾਰੀ ਆਦੇਸ਼ ਵਿੱਚ ਪ੍ਰਸੋਨ7ਲ ਮੰਤਰਾਲੇ ਦੇ ਸਰਕੂਲਰ ਦਾ ਹਵਾਲਾ ਦਿੰਦਿਆਂ ਸਪੱਸ਼ਟ ਕੀਤਾ ਗਿਆ ਹੈ ਕਿ ਨਿਯੁਕਤ ਕੀਤੇ ਗਏ ਇਨ੍ਹਾਂ ਅਧਿਕਾਰੀਆਂ ਨੂੰ ਆਦੇਸ਼ ਜਾਰੀ ਹੋਣ ਦੇ 3 ਹਫ਼ਤਿਆਂ ਅੰਦਰ ਆਪਣਾ ਨਵਾਂ ਅਹੁਦਾ ਸੰਭਾਲਣਾ ਹੋਵੇਗਾ, ਅਜਿਹਾ ਨਾ ਕਰਨ ਦੀ ਸੂਰਤ ਵਿੱਚ ਕੇਂਦਰੀ ਸਟਾਫ਼ਿੰਗ ਸਕੀਮ ਤਹਿਤ ਨਿਸ਼ਕਾਸਨ ਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

ਹਾਈ-ਪਾਵਰਡ ਟਾਸਕ ਫ਼ੋਰਸ ਨੇ ਸ਼ੁਰੂ ਕੀਤੀ ਸੁਝਾਅ ਮੰਗਣ ਦੀ ਮੁਹਿੰਮ

ਪ੍ਰਸ਼ਾਸਕੀ ਪੱਧਰ ‘ਤੇ ਕੀਤੇ ਜਾ ਰਹੇ ਇਹ ਫੇਰਬਦਲ ਦੇਸ਼ ਵਿਆਪੀ ਪ੍ਰੀਖਿਆ ਸੁਧਾਰ ਮੁਹਿੰਮ ਦੇ ਤਹਿਤ ਕੀਤੇ ਜਾ ਰਹੇ ਹਨ। ਇੰਫ਼ੋਸਿਸ ਦੇ ਸਹਿ-ਸੰਸਥਾਪਕ ਨੰਦਨ ਨੀਲੇਕਣੀ ਦੀ ਅਗਵਾਈ ਹੇਠ ਗਠਿਤ ਉੱਚ-ਪੱਧਰੀ ਟਾਸਕ ਫ਼ੋਰਸ ਨੇ ਜਨਤਕ ਪ੍ਰੀਖਿਆ ਪ੍ਰਣਾਲੀ ਵਿੱਚ ਸੁਧਾਰ ਲਿਆਉਣ ਦੇ ਮੰਤਵ ਨਾਲ ਵਿਦਿਆਰਥੀਆਂ, ਮਾਪਿਆਂ, ਅਧਿਆਪਕਾਂ ਅਤੇ ਸਿੱਖਿਆ ਖੇਤਰ ਨਾਲ ਜੁੜੇ ਹੋਰ ਹਿੱਸੇਦਾਰਾਂ ਕੋਲੋਂ ਸੁਝਾਅ ਮੰਗਣੇ ਸ਼ੁਰੂ ਕਰ ਦਿੱਤੇ ਹਨ। ਇਹ ਜਨਤਕ ਸਲਾਹ-ਮਸ਼ਵਰਾ ਪ੍ਰਕਿਰਿਆ 13 ਸਤੰਬਰ ਤੱਕ ਜਾਰੀ ਰਹੇਗੀ।

NTA ਪ੍ਰੀਖਿਆ ਪ੍ਰਣਾਲੀ ‘ਚ ਵਿਆਪਕ ਬਦਲਾਅ

ਜ਼ਿਕਰਯੋਗ ਹੈ ਕਿ ਹਾਲ ਹੀ ਵਿੱਚ ਕੇਂਦਰ ਸਰਕਾਰ ਨੇ NTA ਦੇ ਪ੍ਰੀਖਿਆ ਸਿਸਟਮ ਵਿੱਚ ਵੱਡੇ ਸੁਧਾਰਾਂ ਦਾ ਐਲਾਨ ਕੀਤਾ ਸੀ। ਇਸ ਤਹਿਤ ਚਾਰ-ਪੱਧਰੀ ਪ੍ਰਸ਼ਨ ਪੱਤਰ ਜਾਂਚ ਪ੍ਰਣਾਲੀ ਲਾਗੂ ਕਰਨਾ, 600 ਗ਼ੈਰ-ਭਰੋਸੇਯੋਗ ਮਾਹਿਰਾਂ ਨੂੰ ਪੈਨਲ ਤੋਂ ਬਾਹਰ ਕਰਨਾ ਅਤੇ ਭਰੋਸੇਯੋਗ ਵਿਸ਼ਾ ਮਾਹਿਰਾਂ ਨੂੰ ਸ਼ਾਮਲ ਕਰਨਾ ਸ਼ਾਮਲ ਹੈ। ਇਸ ਤੋਂ ਇਲਾਵਾ ਏਜੰਸੀ ਪ੍ਰੀਖਿਆ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਵਾਧੂ ਅਧਿਕਾਰੀਆਂ ਦੀ ਭਰਤੀ ਕਰ ਰਹੀ ਹੈ ਅਤੇ ਨਵੇਂ ਦਫ਼ਤਰ ਵਿੱਚ ਸ਼ਿਫ਼ਟ ਹੋਣ ਦੀ ਤਿਆਰੀ ਅਧੀਨ ਹੈ, ਜਿੱਥੇ ਸੀ.ਆਈ.ਐੱਸ.ਐੱਫ. (CISF) ਦੀ ਤਾਇਨਾਤੀ ਰਾਹੀਂ ਸੁਰੱਖਿਆ ਨੂੰ ਹੋਰ ਪੁਖ਼ਤਾ ਕਰਨ ਦਾ ਪ੍ਰਸਤਾਵ ਹੈ। ਪ੍ਰੀਖਿਆ ਪ੍ਰਕਿਰਿਆ ਦੇ ਅਕਾਦਮਿਕ ਅਤੇ ਸੰਚਾਲਨ ਦੋਵਾਂ ਪੱਖਾਂ ਨੂੰ ਮਜ਼ਬੂਤ ਕਰਨ ਲਈ ਇਨ੍ਹਾਂ ਸਾਰੇ ਕਦਮਾਂ ਦੀ ਸਮੀਖਿਆ ਕੇਂਦਰੀ ਸਿੱਖਿਆ ਮੰਤਰੀ ਪ੍ਰਹਿਲਾਦ ਜੋਸ਼ੀ ਵੱਲੋਂ ਹਾਲ ਹੀ ਵਿੱਚ ਉੱਚ-ਪੱਧਰੀ ਮੀਟਿੰਗ ਦੌਰਾਨ ਕੀਤੀ ਗਈ ਹੈ।

Share this content:

Post Comment