Loading Now

ਨੈਸ਼ਨਲ ਟੈਸਟਿੰਗ ਏਜੰਸੀ ਨੇ ਯੂ ਜੀ ਸੀ ਨੈੱਟ ਦਾ ਨਤੀਜਾ ਐਲਾਨਿਆ

ਨੈਸ਼ਨਲ ਟੈਸਟਿੰਗ ਏਜੰਸੀ ਨੇ ਯੂ ਜੀ ਸੀ ਨੈੱਟ ਦਾ ਨਤੀਜਾ ਐਲਾਨਿਆ

ਨਵੀਂ ਦਿੱਲੀ, 29 ਅਗਸਤ – ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਨੈਸ਼ਨਲ ਐਲੀਜਿਬਿਲਿਟੀ ਟੈਸਟ (UGC-NET) ਦੇ ਨਤੀਜੇ ਜਾਰੀ ਕਰ ਦਿੱਤੇ ਗਏ ਹਨ। ਨੈਸ਼ਨਲ ਟੈਸਟਿੰਗ ਏਜੰਸੀ (NTA) ਵੱਲੋਂ 84 ਵਿਸ਼ਿਆਂ ਲਈ ਕਰਵਾਈ ਗਈ ਇਸ ਪ੍ਰੀਖਿਆ ਵਿੱਚ 6.07 ਲੱਖ ਉਮੀਦਵਾਰ ਸ਼ਾਮਲ ਹੋਏ। NTA ਦੇ ਇੱਕ ਸੀਨੀਅਰ ਅਧਿਕਾਰੀ ਮੁਤਾਬਕ 4,000 ਤੋਂ ਵੱਧ ਉਮੀਦਵਾਰਾਂ ਨੇ ਜੂਨੀਅਰ ਰਿਸਰਚ ਫੈਲੋਸ਼ਿਪ (JRF) ਲਈ ਯੋਗਤਾ ਹਾਸਲ ਕੀਤੀ ਹੈ, ਜਦਕਿ 97,000 ਤੋਂ ਵੱਧ ਉਮੀਦਵਾਰ ਪੀਐਚਡੀ ਪ੍ਰੋਗਰਾਮਾਂ ਲਈ ਯੋਗ ਘੋਸ਼ਿਤ ਕੀਤੇ ਗਏ ਹਨ।

ਤਿੰਨ ਵਿਸ਼ਿਆਂ ਦੀ ਮੁੜ ਹੋਵੇਗੀ ਪ੍ਰੀਖਿਆ

NTA ਨੇ ਅੰਗਰੇਜ਼ੀ, ਕਾਮਰਸ ਅਤੇ ਸਮਾਜ ਸ਼ਾਸਤਰ ਦੇ ਪੇਪਰਾਂ ਨਾਲ ਜੁੜੀਆਂ ਸ਼ਿਕਾਇਤਾਂ ਤੋਂ ਬਾਅਦ ਮਾਹਰ ਕਮੇਟੀ ਰਾਹੀਂ ਇਨ੍ਹਾਂ ਦੀ ਸਮੀਖਿਆ ਕਰਵਾਈ ਸੀ। ਸਮੀਖਿਆ ਦੌਰਾਨ ਪ੍ਰਸ਼ਨ ਪੱਤਰਾਂ ਵਿੱਚ ਤੱਥਾਂ ਨਾਲ ਸਬੰਧਤ ਗਲਤੀਆਂ ਤੋਂ ਇਲਾਵਾ ਟਾਈਪੋਗ੍ਰਾਫੀ, ਅਨੁਵਾਦ ਅਤੇ ਭਾਸ਼ਾ ਨਾਲ ਜੁੜੀਆਂ ਖਾਮੀਆਂ ਸਾਹਮਣੇ ਆਈਆਂ। ਇਸ ਤੋਂ ਬਾਅਦ ਇਨ੍ਹਾਂ ਤਿੰਨਾਂ ਵਿਸ਼ਿਆਂ ਦੀ ਮੁੜ ਪ੍ਰੀਖਿਆ ਕਰਵਾਉਣ ਦਾ ਫੈਸਲਾ ਲਿਆ ਗਿਆ ਹੈ। NTA ਵੱਲੋਂ 16 ਅਗਸਤ ਨੂੰ UGC-NET ਦੀ ਉੱਤਰ ਕੁੰਜੀ ਜਾਰੀ ਕੀਤੀ ਗਈ ਸੀ ਅਤੇ ਇਸੇ ਦਿਨ ਤਿੰਨ ਵਿਸ਼ਿਆਂ ਦੀ ਦੁਬਾਰਾ ਪ੍ਰੀਖਿਆ ਦੀਆਂ ਤਰੀਕਾਂ ਦਾ ਐਲਾਨ ਵੀ ਕੀਤਾ ਗਿਆ। ਅੰਗਰੇਜ਼ੀ, ਕਾਮਰਸ ਅਤੇ ਸਮਾਜ ਸ਼ਾਸਤਰ ਦੀ ਮੁੜ ਪ੍ਰੀਖਿਆ 9 ਅਤੇ 10 ਸਤੰਬਰ ਨੂੰ ਹੋਵੇਗੀ। ਉਮੀਦਵਾਰਾਂ ਤੋਂ ਇਸ ਲਈ ਕੋਈ ਵਾਧੂ ਫੀਸ ਨਹੀਂ ਵਸੂਲੀ ਜਾਵੇਗੀ। ਨਵੀਆਂ ਪ੍ਰੀਖਿਆ ਤਰੀਕਾਂ ਲਈ ਐਡਮਿਟ ਕਾਰਡ ਅਤੇ ਹੋਰ ਜ਼ਰੂਰੀ ਹਦਾਇਤਾਂ NTA ਵੱਲੋਂ ਵੱਖਰੇ ਤੌਰ ‘ਤੇ ਜਾਰੀ ਕੀਤੀਆਂ ਜਾਣਗੀਆਂ।

UGC-NET ਕਿਉਂ ਹੈ ਮਹੱਤਵਪੂਰਨ?

UGC-NET ਭਾਰਤੀ ਯੂਨੀਵਰਸਿਟੀਆਂ ਅਤੇ ਕਾਲਜਾਂ ਵਿੱਚ ਸਹਾਇਕ ਪ੍ਰੋਫੈਸਰ ਦੇ ਅਹੁਦੇ ਲਈ ਉਮੀਦਵਾਰਾਂ ਦੀ ਯੋਗਤਾ ਨਿਰਧਾਰਤ ਕਰਨ ਵਾਲੀ ਮਹੱਤਵਪੂਰਨ ਪ੍ਰੀਖਿਆ ਹੈ। ਇਸ ਦੇ ਨਾਲ ਹੀ ਇਹ ਜੂਨੀਅਰ ਰਿਸਰਚ ਫੈਲੋਸ਼ਿਪ (JRF) ਲਈ ਉਮੀਦਵਾਰਾਂ ਦੀ ਚੋਣ ਵਿੱਚ ਵੀ ਅਹਿਮ ਭੂਮਿਕਾ ਨਿਭਾਉਂਦੀ ਹੈ।

UGC NET 2026 ਦਾ ਨਤੀਜਾ ਅਤੇ ਅੰਤਿਮ ਉੱਤਰ ਕੁੰਜੀ ਕਿਵੇਂ ਚੈੱਕ ਕਰੀਏ?
1. UGC NET ਦੀ ਅਧਿਕਾਰਤ ਵੈੱਬਸਾਈਟ, ugcnet.nta.nic.in ‘ਤੇ ਜਾਓ।
2. ਹੋਮ ਪੇਜ ‘ਤੇ ਉਪਲਬਧ UGC NET 2026 ਨਤੀਜਾ, ਅੰਤਿਮ ਉੱਤਰ ਕੁੰਜੀ ਲਿੰਕ ‘ਤੇ ਕਲਿੱਕ ਕਰੋ।
3. ਇੱਕ ਨਵਾਂ ਪੰਨਾ ਖੁੱਲ੍ਹੇਗਾ ਜਿੱਥੇ ਉਮੀਦਵਾਰਾਂ ਨੂੰ ਆਪਣੇ ਲੌਗਇਨ ਵੇਰਵੇ ਦਰਜ ਕਰਨ ਦੀ ਲੋੜ ਹੋਵੇਗੀ।
4. ਸਬਮਿਟ ‘ਤੇ ਕਲਿੱਕ ਕਰੋ।
5. ਤੁਹਾਡਾ ਨਤੀਜਾ ਸਕ੍ਰੀਨ ‘ਤੇ ਦਿਖਾਈ ਦੇਵੇਗਾ।
6. ਨਤੀਜਾ ਚੈੱਕ ਕਰੋ ਅਤੇ ਡਾਊਨਲੋਡ ਕਰੋ।
7. ਭਵਿੱਖ ਦੇ ਹਵਾਲੇ ਲਈ ਨਤੀਜੇ ਦਾ ਪ੍ਰਿੰਟਆਊਟ ਰੱਖੋ।

Share this content:

Post Comment