CGC ਯੂਨੀਵਰਸਿਟੀ ਮੋਹਾਲੀ ਨੂੰ ਮਿਲਿਆ ਵੱਕਾਰੀ ‘ਗਲੋਬਲ ਐਜੂਕਲਚਰ ਨੇਕਸਟ ਜੈਨ ਯੂਨੀਵਰਸਿਟੀ 2026’ ਐਵਾਰਡ
ਮੋਹਾਲੀ, 28 ਅਗਸਤ 2026 – ਸੀ ਜੀ ਸੀ ਯੂਨੀਵਰਸਿਟੀ ਮੋਹਾਲੀ ਨੂੰ ਨਵੀਂ ਦਿੱਲੀ ਦੇ ਦਿ ਅਸ਼ੋਕ ਹੋਟਲ ਵਿਖੇ ਲੋਕਨਾਇਕ ਜੈਪ੍ਰਕਾਸ਼ ਨੈਸ਼ਨਲ ਆਰਟ ਐੱਡ ਕਲਚਰ ਫਾਊਂਡੇਸ਼ਨ ਵੱਲੋਂ ਆਯੋਜਿਤ ‘ਗਲੋਬਲ ਐਜੂਕਲਚਰ ਕਨਕਲੇਵ 2026’ ਦੌਰਾਨ ਵੱਕਾਰੀ ‘ਗਲੋਬਲ ਐਜੂਕਲਚਰ ਨੇਕਸਟ ਜੈਨ ਯੂਨੀਵਰਸਿਟੀ 2026’ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਇਹ ਮਾਣਯੋਗ ਮਾਨਤਾ ਯੂਨੀਵਰਸਿਟੀ ਵੱਲੋਂ ਭਵਿੱਖ ਲਈ ਤਿਆਰ ਸਿੱਖਿਆ, ਅਕਾਦਮਿਕ ਉੱਤਮਤਾ ਅਤੇ ਨਵੀਨਤਾ ਨੂੰ ਭਾਰਤ ਦੀ ਅਮੀਰ ਸੱਭਿਆਚਾਰਕ ਵਿਰਾਸਤ ਨਾਲ ਜੋੜਨ ਦੇ ਯਤਨਾਂ ਨੂੰ ਸਮਰਪਿਤ ਹੈ।
ਇਹ ਐਵਾਰਡ ਸਿੱਖਿਆ ਸ਼ਾਸਤਰੀਆਂ, ਸੱਭਿਆਚਾਰਕ ਆਗੂਆਂ ਅਤੇ ਨਾਮਵਰ ਸ਼ਖ਼ਸੀਅਤਾਂ ਦੀ ਹਾਜ਼ਰੀ ਵਿੱਚ ਸੀ ਜੀ ਸੀ ਯੂਨੀਵਰਸਿਟੀ, ਮੋਹਾਲੀ ਵੱਲੋਂ ਸੱਭਿਆਚਾਰਕ ਮਾਮਲਿਆਂ ਦੇ ਸਹਾਇਕ ਨਿਰਦੇਸ਼ਕ ਵੈਭਵ ਕੇਲੇ ਵਲੋਂ ਪ੍ਰਾਪਤ ਕੀਤਾ ਗਿਆ। ਇਹ ਸਨਮਾਨ ਭਾਰਤ ਸਰਕਾਰ ਦੇ ਸਾਬਕਾ ਕੇਂਦਰੀ ਸਿੱਖਿਆ ਮੰਤਰੀ ਡਾ. ਰਮੇਸ਼ ਪੋਖਰਿਅਲ ‘ਨਿਸ਼ੈਂਕ’, ਨਵੀਂ ਦਿੱਲੀ ਵਿੱਚ ਪੋਲਿਸ਼ ਇੰਸਟੀਚਿਊਟ ਦੇ ਡਾਇਰੈਕਟਰ ਮਾਣਯੋਗ ਮਾਲਗੋਰਜ਼ਾਟਾ ਵੇਜਸਿਸ-ਗੋਲੇਬੀਅਕ, ਅਤੇ ਇੰਦਰਾ ਗਾਂਧੀ ਨੈਸ਼ਨਲ ਸੈਂਟਰ ਫਾਰ ਦਾ ਆਰਟਸ ਦੇ ਚੇਅਰਮੈਨ ਪਦਮ ਭੂਸ਼ਣ ਰਾਮ ਬਹਾਦਰ ਰਾਏ ਦੇ ਵਿਸ਼ੇਸ਼ ਪੈਨਲ ਦੁਆਰਾ ਪ੍ਰਦਾਨ ਕੀਤਾ ਗਿਆ।
ਇਸ ਮੌਕੇ ‘ਤੇ ਖ਼ੁਸ਼ੀ ਜ਼ਾਹਰ ਕਰਦਿਆਂ ਫਾਦਰ ਆਫ ਐਜ਼ੂਕੇਸ਼ਨ ਦੇ ਐਡਵਾਰ ਨਾਲ ਸਨਮਾਨਿਤ ਅਤੇ ਸੀ ਜੀ ਸੀ ਯੂਨੀਵਰਸਿਟੀ ਦੇ ਚਾਂਸਲਰ ਰਛਪਾਲ ਧਾਲੀਵਾਲ ਨੇ ਕਿਹਾ ਕਿ ਇਹ ਐਵਾਰਡ ਇਸ ਗੱਲ ਦਾ ਪ੍ਰਤੀਬਿੰਬ ਹੈ ਕਿ ਸਾਡੀ ਯੂਨੀਵਰਸਿਟੀ ਆਧੁਨਿਕ ਸਿੱਖਿਆ ਅਤੇ ਤਕਨੀਕ ਦੇ ਨਾਲ-ਨਾਲ ਆਪਣੇ ਵਿਦਿਆਰਥੀਆਂ ਵਿੱਚ ਮਜ਼ਬੂਤ ਸੱਭਿਆਚਾਰਕ ਕਦਰਾਂ-ਕੀਮਤਾਂ ਅਤੇ ਨੈਤਿਕਤਾ ਨੂੰ ਪੈਦਾ ਕਰਨ ਲਈ ਕਿੰਨੀ ਵਚਨਬੱਧ ਹੈ। ਅਸੀਂ ਆਪਣੇ ਨੌਜਵਾਨਾਂ ਨੂੰ ਨਾ ਸਿਰਫ਼ ਪੇਸ਼ੇਵਰ ਤੌਰ ‘ਤੇ ਕਾਬਲ ਬਣਾ ਰਹੇ ਹਾਂ, ਸਗੋਂ ਉਨ੍ਹਾਂ ਨੂੰ ਆਪਣੀ ਅਮੀਰ ਵਿਰਾਸਤ ਨਾਲ ਵੀ ਜੋੜ ਰਹੇ ਹਾਂ।
ਯੂਨੀਵਰਸਿਟੀ ਦੇ ਮੈਨੇਜਿੰਗ ਡਾਇਰੈਕਟਰ ਅਰਸ਼ ਧਾਲੀਵਾਲ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਇਹ ਮਾਣਮੱਤੀ ਪ੍ਰਾਪਤੀ ਸਾਡੀ ਪੂਰੀ ਟੀਮ ਦੀ ਦਿਨ-ਰਾਤ ਦੀ ਮਿਹਨਤ ਅਤੇ ਨਵੀਨਤਾਕਾਰੀ ਸੋਚ ਨੂੰ ਦਰਸਾਉਂਦੀ ਹੈ। ਅਸੀਂ ਭਵਿੱਖ ਦੀਆਂ ਚੁਣੌਤੀਆਂ ਦਾ ਮੁਕਾਬਲਾ ਕਰਨ ਲਈ ਵਿਦਿਆਰਥੀਆਂ ਨੂੰ ਵਿਸ਼ਵ ਪੱਧਰੀ ਮਾਹੌਲ ਦੇਣ ਦੇ ਨਾਲ-ਨਾਲ ਉਨ੍ਹਾਂ ਨੂੰ ਸਮਾਜ ਪ੍ਰਤੀ ਜ਼ਿੰਮੇਵਾਰ ਇਨਸਾਨ ਬਣਾਉਣ ਲਈ ਯਤਨਸ਼ੀਲ ਹਾਂ।
ਇਹ ਪ੍ਰਾਪਤੀ ਸੀ ਜੀ ਸੀ ਯੂਨੀਵਰਸਿਟੀ ਦੀ ਉਸ ਯਾਤਰਾ ਵਿੱਚ ਇੱਕ ਮਹੱਤਵਪੂਰਨ ਪੜਾਅ ਹੈ ਜੋ ਇੱਕ ਅਜਿਹੇ ਅਗਾਂਹਵਧੂ ਵਿਦਿਅਕ ਢਾਂਚੇ ਦੀ ਸਿਰਜਣਾ ਕਰ ਰਹੀ ਹੈ ਜੋ ਸੱਭਿਆਚਾਰਕ ਕਦਰਾਂ-ਕੀਮਤਾਂ ਨਾਲ ਜੁੜੇ ਰਹਿ ਕੇ ਆਧੁਨਿਕ ਵਿਦਿਆਰਥੀਆਂ ਦੀਆਂ ਇੱਛਾਵਾਂ ਨੂੰ ਪੂਰਾ ਕਰਦਾ ਹੈ। ਇੱਕ ਗਤੀਸ਼ੀਲ ਸੰਸਥਾ ਵਜੋਂ, ਯੂਨੀਵਰਸਿਟੀ ਨਵੀਨਤਾ, ਖੋਜ, ਉਦਯੋਗਿਕ ਤਜ਼ਰਬੇ ਅਤੇ ਸਮੁੱਚੇ ਵਿਦਿਆਰਥੀ ਵਿਕਾਸ ਰਾਹੀਂ ਆਪਣੇ ਅਕਾਦਮਿਕ ਮਿਆਰਾਂ ਨੂੰ ਲਗਾਤਾਰ ਉੱਚਾ ਚੁੱਕ ਰਹੀ ਹੈ।
Share this content:



Post Comment