Loading Now

ਭਾਰਤ ਨੇ ਏ ਐੱਫ ਸੀ ਅੰਡਰ-20 ਏਸ਼ੀਅਨ ਕੱਪ ਕੁਆਲੀਫਾਇਅਰਜ਼ ਲਈ ਐਲਾਨੀ 23 ਮੈਂਬਰੀ ਟੀਮ

ਭਾਰਤ ਨੇ ਏ ਐੱਫ ਸੀ ਅੰਡਰ-20 ਏਸ਼ੀਅਨ ਕੱਪ ਕੁਆਲੀਫਾਇਅਰਜ਼ ਲਈ ਐਲਾਨੀ 23 ਮੈਂਬਰੀ ਟੀਮ

ਨਵੀਂ ਦਿੱਲੀ, 27 ਅਗਸਤ – ਭਾਰਤ ਨੇ ਅੱਜ ਤਾਸ਼ਕੰਦ ਵਿੱਚ ਹੋਣ ਵਾਲੇ ਆਗਾਮੀ ਏ ਐੱਫ ਸੀ ਅੰਡਰ-20 ਏਸ਼ੀਅਨ ਕੱਪ ਕੁਆਲੀਫਾਇਅਰਜ਼ ਲਈ ਕੌਮੀ ਕੈਂਪ ਵਾਸਤੇ ਸੱਦੇ ਗਏ ਅੱਠ ਖਿਡਾਰੀਆਂ ਨੂੰ ਬਾਹਰ ਕਰਨ ਤੋਂ ਬਾਅਦ 23 ਮੈਂਬਰੀ ਟੀਮ ਦਾ ਐਲਾਨ ਕਰ ਦਿੱਤਾ ਹੈ। ਇਹ ਕੁਆਲੀਫਾਇੰਗ ਟੂਰਨਾਮੈਂਟ 31 ਅਗਸਤ ਤੋਂ 6 ਸਤੰਬਰ ਤੱਕ ਉਜ਼ਬੈਕਿਸਤਾਨ ਦੀ ਰਾਜਧਾਨੀ ਵਿੱਚ ਖੇਡਿਆ ਜਾਵੇਗਾ। ਮੁੱਖ ਟੂਰਨਾਮੈਂਟ ਅਗਲੇ ਸਾਲ ਚੀਨ ਵਿੱਚ ਹੋਵੇਗਾ। ਆਲ ਇੰਡੀਆ ਫੁਟਬਾਲ ਫੈਡਰੇਸ਼ਨ (ਏ ਆਈ ਐੱਫ ਐੱਫ) ਨੇ ਕਿਹਾ ਕਿ ਇਸ ਮਹੀਨੇ ਦੇ ਸ਼ੁਰੂ ਵਿੱਚ ਸਿੰਗਾਪੁਰ ਵਿਰੁੱਧ ਦੋਸਤਾਨਾ ਮੈਚਾਂ ਤੋਂ ਪਹਿਲਾਂ ਐਲਾਨੀ ਗਈ 30 ਖਿਡਾਰੀਆਂ ਦੀ ਸੂਚੀ ਵਿੱਚੋਂ ਅੱਠ ਖਿਡਾਰੀਆਂ ਨੂੰ ਤਕਨੀਕੀ ਜਾਂ ਸੱਟ ਨਾਲ ਜੁੜੇ ਕਾਰਨਾਂ ਕਰ ਕੇ ਟੀਮ ਵਿੱਚੋਂ ਰਿਲੀਜ਼ ਕਰ ਦਿੱਤਾ ਗਿਆ ਹੈ। ਇਨ੍ਹਾਂ ਖਿਡਾਰੀਆਂ ਵਿੱਚ ਸ਼ੁਹੈਦ ਕੋਯਾ ਥੰਗਲ ਪੀ ਐੱਸ, ਅਰਸ਼ਵੀਰ ਸਿੰਘ, ਆਸ਼ਿਕ ਅਧਿਕਾਰੀ, ਦੱਲਾਲਮੁਓਨ ਗਾਂਗਟੇ, ਲੈਵਿਸ ਜ਼ਾਂਗਮਿਨਲੁਨ, ਅਗਸਤਿਆ ਭੱਟ, ਨਿਰੂਪਮ ਗੌੜਾ ਐੱਚ ਅਤੇ ਯੋਹਾਨ ਬੈਂਜਾਮਿਨ ਸ਼ਾਮਲ ਹਨ। ਇਸ ਦੌਰਾਨ, ਦਾਨੀਅਲ ਮਕਾਕਮਾਯੁਮ ਟੀਮ ਵਿੱਚ ਸ਼ਾਮਲ ਹੋ ਗਏ ਹਨ। ਜੂਨ ਵਿੱਚ ਬੰਗਲੂਰੂ ’ਚ ਟਰਾਇਲ ਸ਼ੁਰੂ ਹੋਣ ਤੋਂ ਬਾਅਦ ਸੌ ਤੋਂ ਵੱਧ ਖਿਡਾਰੀਆਂ ਦਾ ਮੁਲਾਂਕਣ ਕੀਤਾ ਗਿਆ ਸੀ, ਜਿਸ ਮਗਰੋਂ ਅੰਤਮ 23 ਖਿਡਾਰੀਆਂ ਦੀ ਚੋਣ ਕੀਤੀ ਗਈ।

Share this content:

Post Comment