Loading Now

18% ਘਟੇ ਖੰਡ ਦੇ ਭਾਅ, 67 ਰੁਪਏ ਤੋਂ ਹੋਈ 55 ਰੁ. ਪਤੀ ਕਿਲੋ

18% ਘਟੇ ਖੰਡ ਦੇ ਭਾਅ, 67 ਰੁਪਏ ਤੋਂ ਹੋਈ 55 ਰੁ. ਪਤੀ ਕਿਲੋ

ਨਵੀਂ ਦਿੱਲੀ, 26 ਅਗਸਤ – ਖੰਡ ਦੀ ਦਰਾਮਦ ਦੀ ਇਜਾਜ਼ਤ ਦਿੱਤੇ ਜਾਣ ਅਤੇ ਜਮ੍ਹਾਂਖ਼ੋਰੀ ’ਤੇ ਸਰਕਾਰ ਵੱਲੋਂ ਰੋਕ ਲਾਏ ਜਾਣ ਮਗਰੋਂ ਇਸ ਦੇ ਮਿੱਲ ਭਾਅ 18 ਫ਼ੀਸਦ ਘਟ ਕੇ 55 ਰੁਪਏ ਪ੍ਰਤੀ ਕਿਲੋ ਰਹਿ ਗਏ ਹਨ। ਖ਼ੁਰਾਕ ਸਕੱਤਰ ਸੰਜੀਵ ਚੋਪੜਾ ਨੇ ਅੱਜ ਇਹ ਜਾਣਕਾਰੀ ਦਿੱਤੀ ਹੈ। ਇਸ ਤੋਂ ਪਹਿਲਾਂ ਪਿਛਲੇ ਹਫ਼ਤੇ ਖੰਡ ਦੀਆਂ ਮਿੱਲ ਕੀਮਤਾਂ ਰਿਕਾਰਡ 67 ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਗਈਆਂ ਸਨ। ਖ਼ੁਰਾਕ ਸਕੱਤਰ ਨੇ ਦੱਸਿਆ, ‘‘ਮਿੱਲਾਂ ਵੱਲੋਂ ਵਧਾਈਆਂ ਗਈਆਂ ਖੰਡ ਦੀਆਂ ਕੀਮਤਾਂ ਹੁਣ ਹੇਠਾਂ ਆਉਣ ਲੱਗੀਆਂ ਹਨ। ਇਹ ਘਟ ਕੇ 55 ਰੁਪਏ ਪ੍ਰਤੀ ਕਿਲੋ ਹੋ ਗਈਆਂ ਹਨ ਅਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਘਟਣਗੀਆਂ।’’ ਉਨ੍ਹਾਂ ਹੋਰ ਕਿਹਾ ਕਿ ਕੀਮਤਾਂ ਵਿੱਚ ਇਹ ਵਾਧਾ ਖੰਡ ਦੀ ਕਮੀ ਕਰ ਕੇ ਨਹੀਂ ਸੀ ਕਿਉਂਕਿ ਦੇਸ਼ ਵਿੱਚ ਖੰਡ ਦਾ ਕਾਫ਼ੀ ਭੰਡਾਰ ਮੌਜੂਦ ਹੈ। 2025-26 ਦੇ ਮੰਡੀ ਸਾਲ (ਅਕਤੂਬਰ-ਸਤੰਬਰ) ’ਚ ਉਤਪਾਦਨ ਭਾਵੇਂ ਪਹਿਲਾਂ ਦੇ 343 ਲੱਖ ਟਨ ਦੇ ਅਨੁਮਾਨ ਨਾਲੋਂ ਘਟ ਕੇ 306 ਲੱਖ ਟਨ ਰਹਿ ਗਿਆ ਹੈ, ਫਿਰ ਵੀ ਸਾਲਾਨਾ ਘਰੇਲੂ ਮੰਗ ਤਕਰੀਬਨ 280-285 ਲੱਖ ਟਨ ਹੀ ਹੈ।

Share this content:

Post Comment