Loading Now

ਮੋਗਾ ਵਿਖੇ ਮੁਲਾਜ਼ਮ ਤੇ ਪੈਨਸ਼ਨਰਜ/ਸਾਂਝਾ ਫਰੰਟ ਵਲੋ ਕਲ ਨੂੰ ਹੋਵੇਗੀ ਵਿਸ਼ਾਲ ਰੈਲੀ

ਮੋਗਾ ਵਿਖੇ ਮੁਲਾਜ਼ਮ ਤੇ ਪੈਨਸ਼ਨਰਜ/ਸਾਂਝਾ ਫਰੰਟ ਵਲੋ ਕਲ ਨੂੰ ਹੋਵੇਗੀ ਵਿਸ਼ਾਲ ਰੈਲੀ

*ਮੁੱਖ ਮੰਤਰੀ ਵਲੋ ਸੱਦੀ ਮੀਟਿੰਗ ਵਿਚ ਸੂਬਾ ਪੱਧਰ ਦੇ ਆਗੂ ਕਲ ਹੋਣਗੇ ਸਾਮਲ
ਮੋਗਾ, 26 ਅਗਸਤ (ਗਿਆਨ ਸਿੰਘ/ਏ.ਡੀ.ਪੀ ਨਿਊਜ਼) – ਮੁਲਾਜਮ ਤੇ ਪੈਨਸ਼ਨਰਜ ਸਾਂਝਾ ਫਰੰਟ/ ਸਾਂਝਾ ਮੰਚ ਦੀ ਮੀਟਿੰਗ ਭਜਨ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ 27 ਅਗਸਤ ਦੇ ਪ੍ਰੋਗਰਾਮ ਨੂੰ ਸਫ਼ਲ ਕਰਨ ਲਈ ਸ਼ਹੀਦ ਨਛੱਤਰ ਸਿੰਘ ਭਵਨ ਵਿਖੇ ਹੋਈ। ਇਸ ਮੀਟਿੰਗ ਵਿਚ ਜਗਦੀਸ਼ ਸਿੰਘ ਚਹਿਲ , ਦਿਗਵਿਜੈ ਸ਼ਰਮਾਂ , ਸੁਰਜੀਤ ਸਿੰਘ ਗਗੜਾ , ਬਲੌਰ ਸਿੰਘ ਘਾਲੀ , ਰਾਜਿੰਦਰ ਸਿੰਘ ਰਿਆੜ , ਕੁਲਵੀਰ ਸਿੰਘ ਢਿੱਲੋਂ ,ਗੁਰਜੰਟ ਸਿੰਘ ਕੋਕਰੀ , ਗੁਰਮੇਲ ਸਿੰਘ ਨਾਹਰ, ਕੁਲਦੀਪ ਸਿੰਘ, ਸੁਖਮੰਦਰ ਸਿੰਘ , ਪ੍ਰੇਮ ਕੁਮਾਰ , ਜਗਰੂਪ ਸਿੰਘ PSPCL ਭੁਪਿੰਦਰ ਸਿੰਘ ਸੇਖੋਂ , ਰਾਮ ਕਿਸ਼ਨ , ਗੁਰਪ੍ਰੀਤ ਸਿੰਘ , ਰਾਜਦੀਪ ਸਿੰਘ , ਕਮਲਜੀਤ ਸਿੰਘ , ਤੇਜਿੰਦਰ ਪਾਲ ਸਿੰਘ ਅਧਿਆਪਕ ਦਲ , ਕੁਲਵਿੰਦਰ ਸਿੰਘ ਆਦਿ ਆਗੂ ਸਾਮਲ ਹੋਏ। ਸੁਰਿੰਦਰ ਰਾਮ ਕੁੱਸਾ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਦੱਸਿਆ 27 ਅਗਸਤ ਨੂੰ 11 ਵਜੇ ਰੈਲੀ ਦਾ ਸਥਾਨ ਡੀ.ਸੀ. ਦਫ਼ਤਰ ਮੋਗਾ ਵਿਖੇ ਹੋਵੇਗਾ । ਇਸ ਵਿਸ਼ਾਲ ਰੈਲੀ ਵਿਚ ਸਮੂਹ ਜਿਲ੍ਹੇ ਦੇ ਮੁਲਾਜਮ ਪੈਨਸ਼ਨਰ ਵੀ ਵੱਡੀ ਗਿਣਤੀ ਵਿੱਚ ਡੀ. ਸੀ ਦਫ਼ਤਰ ਮੋਗਾ ਅੱਗੇ 27 ਅਗਸਤ ਨੂੰ ਸਮੂਲੀਅਤ ਕਰਨਗੇ ਅਤੇ ਆਪਣੇ ਗੁੱਸੇ ਅਤੇ ਰੋਹ ਦਾ ਇਜ਼ਹਾਰ ਕਰਨਗੇ ਅਤੇ ਸਰਕਾਰ ਦਾ ਪਿੱਟ ਸਿਆਪਾ ਕਰਨਗੇ। ਮੀਟਿੰਗ ਇਹ ਵੀ ਫੈਸਲਾ ਹੋਇਆ ਕਿ ਵੱਖ ਵੱਖ ਜੱਥੇਬੰਦੀਆਂ ਸੂਬਾ ਪੱਧਰ ਦੇ ਆਗੂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋ 27 ਅਗਸਤ ਨੂੰ ਸੱਦੀ ਮੀਟਿੰਗ ਵਿਚ ਮੁਲਾਜ਼ਮਾਂ/ ਪੈਨਸ਼ਨਰਾਂ ਦੀਆਂ ਮੰਗਾਂ ਸਬੰਧੀ ਗਲਬਾਤ ਕਰਨ ਲਾਈ ਸਾਮਲ ਹੋਣਗੇ।

Share this content:

Post Comment