ਲੈਕਚਰਾਰ ਕੈਡਰ ਅਤੇ ਸੀਟੈਟ ਦੀ ਇੱਕੋਂ ਦਿਨ ਪ੍ਰੀਖਿਆ ਕਾਰਨ ਪ੍ਰੀਖਿਆਰਥੀਆਂ ਵਿੱਚ ਰੋਸ
ਲੈਕਚਰਾਰ ਕੈਡਰ ਦੀ ਪ੍ਰੀਖਿਆ ਅਤੇ ਕੇਂਦਰੀ ਅਧਿਆਪਕ ਯੋਗਤਾ ਪ੍ਰੀਖਿਆ ਇੱਕੋ ਦਿਨ 6 ਸਤੰਬਰ ਨੂੰ ਹੋਣ ਕਾਰਨ ਬੇਰੁਜ਼ਗਾਰ ਅਧਿਆਪਕਾਂ ਅਤੇ ਪ੍ਰੀਖਿਆਰਥੀਆਂ ਵਿੱਚ ਰੋਸ ਪਾਇਆ ਜਾ ਰਿਹਾ ਹੈ। ਉਮੀਦਵਾਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਵਿੱਚੋਂ ਵੱਡੀ ਗਿਣਤੀ ਨੇ ਦੋਵੇਂ ਪ੍ਰੀਖਿਆਵਾਂ ਲਈ ਅਪਲਾਈ ਕੀਤਾ ਹੋਇਆ ਹੈ, ਪਰ ਤਾਰੀਖਾਂ ਵਿੱਚ ਟਕਰਾਅ ਕਾਰਨ ਉਨ੍ਹਾਂ ਨੂੰ ਕਿਸੇ ਇੱਕ ਪ੍ਰੀਖਿਆ ਤੋਂ ਵਾਂਝੇ ਰਹਿਣਾ ਪਵੇਗਾ।
ਰਮਨਪ੍ਰੀਤ ਕੌਰ, ਮਣੀ ਸਹਿਗਲ, ਹਰਪ੍ਰੀਤ ਕੌਰ, ਹਿਮਾਨੀ, ਪਾਇਲ ਬਿਸ਼ਨੋਈ, ਕਿਰਨ ਸ਼ਰਮਾ ਅਤੇ ਬਲਵਿੰਦਰ ਕੁਮਾਰ ਨੇ ਕਿਹਾ ਕਿ 6 ਸਤੰਬਰ ਨੂੰ ਲੈਕਚਰਾਰ ਕੈਡਰ ਵਿੱਚ ਫਿਜ਼ਿਕਸ ਸਮੇਤ ਹਿੰਦੀ, ਪੰਜਾਬੀ ਅਤੇ ਹੋਰ ਵਿਸ਼ਿਆਂ ਦੀਆਂ ਪ੍ਰੀਖਿਆਵਾਂ ਹੋਣੀਆਂ ਹਨ, ਜਦਕਿ ਇਸੇ ਦਿਨ CTET ਦੀ ਪ੍ਰੀਖਿਆ ਵੀ ਨਿਰਧਾਰਤ ਹੈ। ਉਨ੍ਹਾਂ ਕਿਹਾ ਕਿ ਕਈ ਉਮੀਦਵਾਰਾਂ ਨੇ ਦੋਵੇਂ ਪ੍ਰੀਖਿਆਵਾਂ ਲਈ ਫਾਰਮ ਭਰੇ ਹਨ ਅਤੇ ਲੰਮੇ ਸਮੇਂ ਤੋਂ ਤਿਆਰੀ ਕਰ ਰਹੇ ਹਨ।
Share this content:



Post Comment