Loading Now

ਹਰੀਸ਼ ਵਰਮਾ ਦੀ ਨਵੀਂ ਪੰਜਾਬੀ ਫਿਲਮ, ਪਹਿਲੀ ਝਲਕ ਹੋਈ ਰਿਲੀਜ਼

ਹਰੀਸ਼ ਵਰਮਾ ਦੀ ਨਵੀਂ ਪੰਜਾਬੀ ਫਿਲਮ, ਪਹਿਲੀ ਝਲਕ ਹੋਈ ਰਿਲੀਜ਼

18, ਅਗਸਤ – ਪੰਜਾਬੀ ਫਿਲਮ ਉਦਯੋਗ ਵਿੱਚ ਅਲਹਦਾ ਪਹਿਚਾਣ ਸਥਾਪਿਤ ਕਰ ਲੈਣ ਵਿੱਚ ਸਫ਼ਲ ਰਹੇ ਹਨ ਅਦਾਕਾਰ ਹਰੀਸ਼ ਵਰਮਾ, ਜੋ ਅਪਣੀ ਨਵੀਂ ਫਿਲਮ ‘ਲੁੱਟ ਮੁਬਾਰਕ’ ਦੁਆਰਾ ਇੱਕ ਵਾਰ ਮੁੜ ਅਪਣੇ ਚਾਹੁੰਣ ਵਾਲਿਆ ਦੇ ਸਨਮੁੱਖ ਹੋਣ ਜਾ ਰਹੇ ਹਨ, ਜਿੰਨਾਂ ਦੀ ਇਹ ਬਹੁ-ਚਰਚਿਤ ਫਿਲਮ ਜਲਦ ਵਿਸ਼ਵ-ਭਰ ਵਿੱਚ ਪ੍ਰਦਰਸ਼ਿਤ ਹੋਵੇਗੀ।

ਹਰੀਸ਼ ਵਰਮਾ ਦੀ ਨਵੀਂ ਪੰਜਾਬੀ ਫਿਲਮ

‘ਗੁਰਫਤਹਿ ਫਿਲਮਸ ਸਟੂਡਿਓਜ਼’ ਦੇ ਬੈਨਰ ਹੇਠ ਬਣਾਈ ਗਈ ਹੈ ਇਹ ਰੁਮਾਂਟਿਕ ਅਤੇ ਡ੍ਰਾਮੈਟਿਕ ਫਿਲਮ, ਜਿਸ ਦਾ ਖਾਸ ਆਕਰਸ਼ਨ ਹੋਵੇਗੀ ਅਦਾਕਾਰਾ ਕਨਿਕਾ ਮਾਨ, ਜੋ ਅੱਜਕੱਲ੍ਹ ਬਾਲੀਵੁੱਡ ਫਿਲਮ ਉਦਯੋਗ ਵਿੱਚ ਵੀ ਅਪਣੀ ਅਧਾਰ ਦਾਇਰਾ ਕਾਫ਼ੀ ਵਿਸ਼ਾਲ ਕਰਨ ਵਿੱਚ ਸਫ਼ਲ ਰਹੀ ਹੈ। ਮੰਨੋਰੰਜਕ ਕੰਟੈਂਟ ਨਾਲ ਅੋਤ ਪੋਤ ਕਹਾਣੀ-ਸਾਰ ਅਧੀਨ ਬੁਣੀ ਗਈ ਹੈ ਉਕਤ ਫਿਲਮ, ਜਿਸ ਦੇ ਨਿਰਮਾਣਕਾਰ ਸਤਨਾਮ ਸਿੰਘ ਸੱਗੀ, ਮਨਦੀਪ ਕੌਰ ਸੱਗੀ ਅਤੇ ਰਣਜੀਤ ਸਿੰਘ ਢਿੱਲੋਂ ਅਤੇ ਸਹਿ ਨਿਰਮਾਣਕਾਰ ਵਿੱਕੀ ਮੰਧਾਰ ਅਤੇ ਪਵਨ ਵਰਮਾ ਹਨ, ਜਿੰਨਾਂ ਵੱਲੋਂ ਇਹ ਫਿਲਮ ਬਿੱਗ ਸੈੱਟਅੱਪ ਅਤੇ ਵਿਸ਼ਾਲ ਕੈਨਵਸ ਅਧੀਨ ਨਿਰਮਿਤ ਕੀਤੀ ਗਈ ਹੈ।

ਸਟਾਰ ਦੀਆਂ ਪਿਛਲੇ ਸਾਲਾਂ ਦੌਰਾਨ ਰਿਲੀਜ਼ ਹੋਈਆਂ ਪੰਜਾਬੀ ਫਿਲਮਾਂ

ਹਾਲ ਹੀ ਦੇ ਸਿਨੇਮਾ ਸਫ਼ਰ ਦੌਰਾਨ ਅਪਣੀਆਂ ਕਈ ਸ਼ਾਨਦਾਰ ਪੰਜਾਬੀ ਫਿਲਮਾਂ ‘ਚ ਅਪਣੀ ਬਹੁ-ਆਯਾਮੀ ਅਦਾਕਾਰੀ ਕਲਾ ਦਾ ਲੋਹਾ ਮੰਨਵਾ ਚੁੱਕੇ ਹਨ ਅਦਾਕਾਰ ਹਰੀਸ਼ ਵਰਮਾ, ਜਿੰਨਾਂ ਵਿੱਚ ‘ਕਦੇ ਦਾਦੇ ਦੀਆਂ ਕਦੇ ਪੋਤੇ ਦੀਆਂ’ (2023), ‘ਐਨੀ ਹਾਓ ਮਿੱਟੀ ਪਾਓ’ (2023), ‘ਡਰਾਮੇ ਆਲੇ’ (2024) ਆਦਿ ਸ਼ਾਮਿਲ ਰਹੀਆਂ ਹਨ, ਹਾਲਾਂਕਿ, ਇਹ ਤਿੰਨੋਂ ਹੀ ਫਿਲਮਾਂ ਬਾਕਸ ਆਫਿਸ ‘ਤੇ ਆਸ ਅਨੁਸਾਰ ਕਾਮਯਾਬੀ ਹਾਸਿਲ ਕਰਨ ਵਿੱਚ ਅਸਫ਼ਲ ਰਹੀਆਂ।

ਅੰਮ੍ਰਿਤ ਰਾਜ ਚੱਢਾ ਦਾ ਕਰੀਅਰ

ਓਧਰ ਜੇਕਰ ਉਕਤ ਫਿਲਮ ਦੇ ਨਿਰਦੇਸ਼ਕ ਅੰਮ੍ਰਿਤ ਰਾਜ ਚੱਢਾ ਦੇ ਕਰੀਅਰ ਵੱਲ ਨਜ਼ਰਸਾਨੀ ਕਰੀਏ ਤਾਂ ਇਸ ਤੋਂ ਪਹਿਲਾਂ ਉਹ ਵੈੱਬ ਸੀਰੀਜ਼ ‘ਵਾਰਦਾਤ’ ਅਤੇ ਐਮੀ ਵਿਰਕ ਸਟਾਰਰ ਪੰਜਾਬੀ ਫਿਲਮ ‘ਸਾਬ ਬਹਾਦੁਰ’ ਆਦਿ ਫਿਲਮਾਂ ਦਾ ਨਿਰਦੇਸ਼ਨ ਕਰ ਚੁੱਕੇ ਹਨ। ਇਸ ਤੋਂ ਇਲਾਵਾ ਚੀਫ ਐਸੋਸੀਏਟ ਨਿਰਦੇਸ਼ਕ ਅਤੇ ਸੈਕੰਢ ਯੂਨਿਟ ਨਿਰਦੇਸ਼ਕ ਦੇ ਤੌਰ ‘ਤੇ ਵੀ ਕਈ ਪੰਜਾਬੀ ਨੂੰ ਚਾਰ-ਚੰਨ ਲਾਉਣ ਵਿੱਚ ਅਹਿਮ ਭੂਮਿਕਾ ਨਿਭਾ ਚੁੱਕੇ ਹਨ, ਜਿਸ ਵਿੱਚ ‘ਯਾਰ ਅਣਮੁੱਲੇ’, ‘ਜਿਹਨੇ ਮੇਰਾ ਦਿਲ ਲੁੱਟਿਆ’, ‘ਸੁਖਮਨੀ’, ‘ਯਾਰੀਆਂ’, ‘ਵਾਰਿਸ ਸ਼ਾਹ’, ‘ਅੰਗਰੇਜ਼’, ‘ਪੰਜਾਬ 1984’, ‘ਜੱਟ ਐਂਡ ਜੂਲੀਅਟ’, ‘ਜੱਟ ਐਂਡ ਜੂਲੀਅਟ 2’ ਆਦਿ ਸ਼ੁਮਾਰ ਰਹੀਆਂ ਹਨ।

Share this content:

Post Comment