Loading Now

ਜਲੰਧਰ ‘ਚ ਨੌਕਰੀ ਦਾ ਸੁਨਹਿਰੀ ਮੌਕਾ, ਮੈਨਪਾਵਰ ਤੇ ਸੇਵਾਦਾਰਾਂ ਦੀ ਭਰਤੀ ਲਈ ਟੈਂਡਰ ਜਾਰੀ

ਜਲੰਧਰ ‘ਚ ਨੌਕਰੀ ਦਾ ਸੁਨਹਿਰੀ ਮੌਕਾ, ਮੈਨਪਾਵਰ ਤੇ ਸੇਵਾਦਾਰਾਂ ਦੀ ਭਰਤੀ ਲਈ ਟੈਂਡਰ ਜਾਰੀ

ਜਲੰਧਰ, 18 ਅਗਸਤ – ਪੰਜਾਬ ਲੈਂਡ ਰਿਕਾਰਡ ਸੁਸਾਇਟੀ (PLRS), ਜ਼ਿਲ੍ਹਾ ਜਲੰਧਰ ਵਲੋਂ ਵੱਖ-ਵੱਖ ਦਫ਼ਤਰਾਂ ਲਈ ਮੈਨਪਾਵਰ ਅਤੇ ਸੇਵਾਦਾਰਾਂ ਦੀ ਭਰਤੀ ਪ੍ਰਕਿਰਿਆ ਸਬੰਧੀ ਟੈਂਡਰ ਨੋਟਿਸ ਜਾਰੀ ਕੀਤਾ ਗਿਆ ਹੈ। ਇਹ ਕਾਰਵਾਈ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਲੈਂਡ ਰਿਕਾਰਡ ਸੁਸਾਇਟੀ ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਅਮਲ ਵਿੱਚ ਲਿਆਂਦੀ ਜਾ ਰਹੀ ਹੈ।

ਪੋਸਟਾਂ ਅਤੇ ਕੰਮ ਦਾ ਵੇਰਵਾ:-
ਮੈਨਪਾਵਰ ਭਰਤੀ : ਜ਼ਿਲ੍ਹਾ ਜਲੰਧਰ ਵਿਖੇ ਆਊਟ ਰੀਚ ਏਜੰਸੀਆਂ ਰਾਹੀਂ ਈ-ਰਜਿਸਟ੍ਰੇਸ਼ਨ ਪ੍ਰੋਜੈਕਟ ਲਈ ਸਬ-ਰਜਿਸਟ੍ਰਾਰ/ਜੁਆਇੰਟ ਸਬ-ਰਜਿਸਟ੍ਰਾਰ ਦਫ਼ਤਰਾਂ ਵਾਸਤੇ ਆਰਕੀਟੈਕਟ, ਫੈਕਟ, ਕਾਨੂੰਨਗੋ/ਪਟਵਾਰੀ, ਹੈਲਪਰ ਬੈਂਚ ਅਸਿਸਟੈਂਟ, ਡਾਟਾ ਐਂਟਰੀ ਆਪ੍ਰੇਟਰ ਸਮੇਤ ਮੈਨਪਾਵਰ ਦੀ ਲੋੜ ਹੈ। ਇਹ ਭਰਤੀ ਜ਼ਿਲ੍ਹੇ ਦੀਆਂ ਤਹਿਸੀਲਾਂ ਅਤੇ ਸਬ-ਤਹਿਸੀਲਾਂ ਵਿੱਚ ਕੰਮ ਕਰਨ ਲਈ ਕੀਤੀ ਜਾ ਰਹੀ ਹੈ।
ਸੇਵਾਦਾਰ ਭਰਤੀ : ਜ਼ਿਲ੍ਹੇ ਵਿੱਚ ਕਾਨੂੰਨਗੋਆਂ ਨਾਲ ਸੇਵਾਦਾਰਾਂ ਦੀਆਂ ਸੇਵਾਵਾਂ ਲਈ ਭਰਤੀ ਕੀਤੀ ਜਾਵੇਗੀ।

ਮਹੱਤਵਪੂਰਨ ਮਿਤੀਆਂ ਅਤੇ ਸ਼ਰਤਾਂ :-

ਟੈਂਡਰ ਜਮ੍ਹਾਂ ਕਰਵਾਉਣ ਦੀ ਆਖਰੀ ਮਿਤੀ : ਇੱਛੁਕ ਏਜੰਸੀਆਂ/ਠੇਕੇਦਾਰ 17.08.2026 ਤੋਂ 31.08.2026 ਸ਼ਾਮ 4.00 ਵਜੇ ਤੱਕ ਆਪਣੇ ਟੈਂਡਰ ਭੇਜ ਸਕਦੇ ਹਨ।

ਟੈਂਡਰ ਖੋਲ੍ਹਣ ਦਾ ਸਮਾਂ : ਪ੍ਰਾਪਤ ਹੋਏ ਟੈਂਡਰ 01.09.2026 ਨੂੰ ਦੁਪਹਿਰ 2.00 ਵਜੇ ਜ਼ਿਲ੍ਹਾ ਮਾਲ ਅਫ਼ਸਰ ਦੇ ਦਫ਼ਤਰ (ਕਮਰਾ ਨੰ. 211, ਦੂਜੀ ਮੰਜ਼ਿਲ, ਡੀ.ਸੀ. ਕੰਪਲੈਕਸ, ਜਲੰਧਰ) ਵਿਖੇ ਬੋਲੀਕਾਰਾਂ ਜਾਂ ਉਹਨਾਂ ਦੇ ਨੁਮਾਇੰਦਿਆਂ ਦੀ ਮੌਜੂਦਗੀ ਵਿੱਚ ਖੋਲ੍ਹੇ ਜਾਣਗੇ।

ਦਸਤਾਵੇਜ਼ ਪ੍ਰਾਪਤੀ : ਟੈਂਡਰ ਦੇ ਨਿਯਮਾਂ ਅਤੇ ਸ਼ਰਤਾਂ ਸਬੰਧੀ ਦਸਤਾਵੇਜ਼ ਕਮਰਾ ਨੰ. 318 (ਤੀਜੀ ਮੰਜ਼ਿਲ, ਡੀ.ਸੀ. ਕੰਪਲੈਕਸ, ਜਲੰਧਰ) ਤੋਂ ਕਿਸੇ ਵੀ ਕੰਮ ਵਾਲੇ ਦਿਨ ਸਵੇਰੇ 10.00 ਵਜੇ ਤੋਂ ਦੁਪਹਿਰ 3.00 ਵਜੇ ਤੱਕ ਪ੍ਰਾਪਤ ਕੀਤੇ ਜਾ ਸਕਦੇ ਹਨ।
ਹੋਰ ਜਾਣਕਾਰੀ:-

ਜੇਕਰ ਟੈਂਡਰ ਖੋਲ੍ਹਣ ਵਾਲੇ ਦਿਨ ਛੁੱਟੀ ਹੁੰਦੀ ਹੈ, ਤਾਂ ਇਹ ਪ੍ਰਕਿਰਿਆ ਅਗਲੇ ਕੰਮ ਵਾਲੇ ਦਿਨ ਕੀਤੀ ਜਾਵੇਗੀ। ਇਸ ਸਬੰਧੀ ਹੋਰ ਸੁਧਾਰ/ਕੋਰਿਜੈਂਡਮ ਜਲੰਧਰ ਪ੍ਰਸ਼ਾਸਨ ਦੀ ਅਧਿਕਾਰਤ ਵੈੱਬਸਾਈਟ (www.jalandhar.nic.in) ‘ਤੇ ਅਪਲੋਡ ਕੀਤਾ ਜਾਵੇਗਾ, ਇਸ ਲਈ ਵੱਖਰਾ ਇਸ਼ਤਿਹਾਰ ਜਾਰੀ ਨਹੀਂ ਹੋਵੇਗਾ। ਡਿਪਟੀ ਕਮਿਸ਼ਨਰ (ਜਲੰਧਰ) ਕੋਲ ਬਿਨਾਂ ਕਾਰਨ ਦੱਸੇ ਟੈਂਡਰ ਰੱਦ ਕਰਨ ਜਾਂ ਸਵੀਕਾਰ ਕਰਨ ਦਾ ਪੂਰਾ ਅਧਿਕਾਰ ਸੁਰੱਖਿਅਤ ਹੈ।

Share this content:

Post Comment