ਪੰਜਾਬ ਵਿਚ ਵੱਡੀ ਗਿਣਤੀ ਪੁਲਿਸ ਅਫਸਰਾਂ ਦੇ ਤਬਾਦਲੇ
ਚੰਡੀਗੜ੍ਹ, 17 ਅਗਸਤ – ਪੰਜਾਬ ਸਰਕਾਰ ਨੇ 12 ਆਈਪੀਐੱਸ ਅਤੇ 112 ਪੀਪੀਐੱਸ ਅਧਿਕਾਰੀਆਂ ਦੇ ਤਬਾਦਲੇ ਤੇ ਨਿਯੁਕਤੀਆਂ ਦੇ ਹੁਕਮ ਜਾਰੀ ਕਰ ਦਿੱਤੇ ਹਨ ਜੋ ਤੁਰੰਤ ਪ੍ਰਭਾਵ ਨਾਲ ਲਾਗੂ ਹੋ ਗਏ ਹਨ। ਗ੍ਰਹਿ ਵਿਭਾਗ ਵੱਲੋਂ ਜਾਰੀ ਆਦੇਸ਼ ਅਨੁਸਾਰ ਆਈਪੀਐੱਸ ਅਧਿਕਾਰੀ ਵੀ. ਨੀਰਜਾ ਨੂੰ ਰਾਜੇਸ਼ ਕੁਮਾਰ ਜੈਸਵਾਲ ਦੀ ਜਗ੍ਹਾ ਸਪੈਸ਼ਲ ਡੀਜੀਪੀ, ਐੱਨਆਰਆਈ, ਪੰਜਾਬ, ਐੱਸਏਐੱਸ ਨਗਰ ਤਾਇਨਾਤ ਕੀਤਾ ਗਿਆ ਹੈ। ਉੱਥੇ ਹੀ ਜੈਸਵਾਲ ਨੂੰ ਏਡੀਜੀਪੀ, ਸਾਈਬਰ ਕ੍ਰਾਈਮ, ਪੰਜਾਬ, ਐੱਸਏਐੱਸ ਨਗਰ ਦੇ ਅਹੁਦੇ ‘ਤੇ ਤਾਇਨਾਤ ਕੀਤਾ ਗਿਆ ਹੈ ਅਤੇ ਉਹ ਵੀ. ਨੀਰਜਾ ਦੀ ਥਾਂ ਏਡੀਜੀਪੀ, ਜੇਲ੍ਹ, ਪੰਜਾਬ, ਚੰਡੀਗੜ੍ਹ ਦਾ ਵਾਧੂ ਚਾਰਜ ਵੀ ਸੰਭਾਲਣਗੇ।
Share this content:



Post Comment