ਫਗਵਾੜਾ ਦੇ ਬੱਸ ਸਟੈਂਡ ’ਤੇ ਬੱਸ ਦਾ ਕੰਡਕਟਰ ਅਤੇ ਰੇਲਵੇ ਦਾ ਟੀਟੀ ਹੋਏ ਆਹਮੋ-ਸਾਹਮਣੇ
ਫਗਵਾੜਾ, 17 ਅਗਸਤ – ਫਗਵਾੜਾ ਦੇ ਬੱਸ ਸਟੈਂਡ ’ਤੇ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਸਵਾਰੀਆਂ ਨੂੰ ਲੈ ਕੇ ਬੱਸ ਕੰਡਕਟਰ ਦੇ ਵਿੱਚ ਬਹਿਸਬਾਜ਼ੀ ਚੱਲ ਰਹੀ ਸੀ, ਤਾਂ ਉਸੇ ਬੱਸ ਦੇ ਕੋਲ ਖੜੇ ਟੀਟੀ ਦੇ ਨਾਲ ਵੀ ਬਹਿਸਬਾਜ਼ੀ ਹੋ ਗਈ। ਜਦੋਂ ਬਸ ਕੰਡਕਟਰ ਜਨਾਨੀਆਂ ਦੇ ਨਾਲ ਬਹਿਸ ਕਰ ਰਿਹਾ ਸੀ, ਤਾਂ ਟੀਟੀ ਨੇ ਕਿਹਾ ਕਿ ਮੈਂ ਵੀ ਇੱਕ ਸਰਕਾਰੀ ਅਫਸਰ ਹਾਂ। ਤੂੰ ਔਰਤਾਂ ਨਾਲ ਕਿੱਦਾਂ ਬਹਿਸ ਕਰ ਸਕਦਾ ਹੈ। ਇਹ ਬਹਿਸ ਸਿਰਫ ਆਮ ਕਿਰਾਏ ਨੂੰ ਲੈ ਕੇ ਪੰਜ ਰੁਪਏ ਦੇ ਪਿੱਛੇ ਮੂੰਹ ਦੀ ਲੜਾਈ ਚੱਲ ਰਹੀ ਸੀ। ਉੱਥੇ ਹੀ ਬੱਸ ਕੰਡਕਟਰ ਇੰਨਾ ਕੁ ਗਰਮ ਹੋ ਗਿਆ ਕਿ ਸਾਹਮਣੇ ਖੜੇ ਟੀਟੀ ਨਾਲ ਗਾਲਮ ਗਾਲੀ ਵੀ ਹੋ ਗਈ ਅਤੇ ਉਸੇ ਵੇਲੇ ਦੇਖਦੇ ਦੇਖਦੇ ਬਸ ਕੰਡਕਟਰ ਅਤੇ ਟੀਟੀ ਦੀ ਹੱਥੋਪਾਈ ਹੋਈ।
Share this content:



Post Comment