Loading Now

ਸਰਕਾਰ ਨੇ ਪੈਟਰੋਲ ‘ਤੇ ਖ਼ਤਮ ਕੀਤਾ ਐਕਸਪੋਰਟ ਟੈਕਸ

ਸਰਕਾਰ ਨੇ ਪੈਟਰੋਲ ‘ਤੇ ਖ਼ਤਮ ਕੀਤਾ ਐਕਸਪੋਰਟ ਟੈਕਸ

ਨਵੀਂ ਦਿੱਲੀ, 15 ਅਗਸਤ – ਅੱਜ ਭਾਰਤ ਆਪਣਾ 80ਵਾਂ ਆਜ਼ਾਦੀ ਦਿਵਸ ਮਨਾ ਰਿਹਾ ਹੈ। ਇਸ ਮੌਕੇ ‘ਤੇ ਪੀ.ਐੱਮ. ਮੋਦੀ ਨੇ ਲਾਲ ਕਿਲ੍ਹੇ ਦੀ ਫ਼ਸੀਲ ਤੋਂ ਕਈ ਵੱਡੀਆਂ ਘੋਸ਼ਣਾਵਾਂ ਕੀਤੀਆਂ। ਇਨ੍ਹਾਂ ਸਭ ਦੇ ਵਿਚਕਾਰ ਪੈਟਰੋਲ-ਡੀਜ਼ਲ ‘ਤੇ ਵੀ ਵੱਡੀ ਖ਼ਬਰ ਆ ਗਈ ਹੈ। ਦਰਅਸਲ, ਸਰਕਾਰ ਨੇ ਪੈਟਰੋਲ, ਡੀਜ਼ਲ ਅਤੇ ਏਵੀਏਸ਼ਨ ਟਰਬਾਈਨ ਫਿਊਲ (ATF) ‘ਤੇ ਐਕਸਪੋਰਟ ਡਿਊਟੀ ਘਟਾ ਦਿੱਤੀ ਹੈ। ਸਰਕਾਰੀ ਹੁਕਮਾਂ ਅਨੁਸਾਰ, ਭਾਰਤ ਨੇ 15 ਅਗਸਤ ਤੋਂ ਪੈਟਰੋਲ, ਡੀਜ਼ਲ ਅਤੇ ਏਵੀਏਸ਼ਨ ਟਰਬਾਈਨ ਫਿਊਲ (ATF) ‘ਤੇ ਐਕਸਪੋਰਟ ਡਿਊਟੀ ‘ਚ ਕਟੌਤੀ ਕੀਤੀ ਹੈ। ਇਸ ਦੇ ਤਹਿਤ ਪੈਟਰੋਲ ‘ਤੇ ਲੇਵੀ ਨੂੰ ਜ਼ੀਰੋ ਕਰ ਦਿੱਤਾ ਗਿਆ ਹੈ ਅਤੇ ਡੀਜ਼ਲ ਤੇ ATF ‘ਤੇ ਦਰਾਂ ਘਟਾ ਦਿੱਤੀਆਂ ਗਈਆਂ ਹਨ। 3 ਅਗਸਤ ਨੂੰ ਕੀਤੀ ਗਈ ਵਾਧੇ ਨੂੰ ਅੰਸ਼ਕ ਤੌਰ ‘ਤੇ ਵਾਪਸ ਲਿਆ ਗਿਆ।

ਪੈਟਰੋਲ ‘ਤੇ ਐਕਸਪੋਰਟ ਡਿਊਟੀ ਜ਼ੀਰੋ, ਡੀਜ਼ਲ ਅਤੇ ATF ‘ਤੇ ਇੰਨੀ
ਸਰਕਾਰ ਨੇ ਪੈਟਰੋਲ ਐਕਸਪੋਰਟ ‘ਤੇ ਲੱਗਣ ਵਾਲੀ ਡਿਊਟੀ ਨੂੰ 3.5 ਰੁਪਏ ਪ੍ਰਤੀ ਲੀਟਰ ਤੋਂ ਘਟਾ ਕੇ ਜ਼ੀਰੋ ਕਰ ਦਿੱਤਾ ਹੈ। ਡੀਜ਼ਲ ਐਕਸਪੋਰਟ ‘ਤੇ ਕੁਝ ਲੇਵੀ ਨੂੰ 25.5 ਰੁਪਏ ਤੋਂ ਘਟਾ ਕੇ 24 ਰੁਪਏ ਪ੍ਰਤੀ ਲੀਟਰ ਕਰ ਦਿੱਤਾ ਗਿਆ ਹੈ, ਜਦੋਂ ਕਿ ATF ਐਕਸਪੋਰਟ ਡਿਊਟੀ ਨੂੰ 22 ਰੁਪਏ ਤੋਂ ਘਟਾ ਕੇ 19.5 ਰੁਪਏ ਪ੍ਰਤੀ ਲੀਟਰ ਕਰ ਦਿੱਤਾ ਗਿਆ ਹੈ। ਇਹ ਬਦਲਾਅ ਐਕਸਪੋਰਟ ਲਈ ਮਨਜ਼ੂਰ ਕੀਤੇ ਗਏ ਪੈਟਰੋਲੀਅਮ ਪ੍ਰੋਡਕਟਸ ‘ਤੇ ਲਾਗੂ ਹੋਣਗੇ। ਵਿੱਤ ਮੰਤਰਾਲੇ ਨੇ ਪਹਿਲਾਂ ਕਿਹਾ ਹੈ ਕਿ ਐਕਸਪੋਰਟ ਲੇਵੀ ‘ਚ ਇਨ੍ਹਾਂ ਬਦਲਾਵਾਂ ਨਾਲ ਘਰੇਲੂ ਖਪਤ ਲਈ ਮਨਜ਼ੂਰ ਪੈਟਰੋਲ ਅਤੇ ਡੀਜ਼ਲ ‘ਤੇ ਐਕਸਾਈਜ਼ ਡਿਊਟੀ ਦੀਆਂ ਦਰਾਂ ‘ਚ ਕੋਈ ਬਦਲਾਅ ਨਹੀਂ ਹੁੰਦਾ ਹੈ।

Share this content:

Post Comment