Loading Now

ਝੂੰਦਾਂ ਸਮੇਤ ਕਈ ਆਗੂ ਵਾਰਸ ਪੰਜਾਬ ਵਿਚ ਸ਼ਾਮਲ

ਝੂੰਦਾਂ ਸਮੇਤ ਕਈ ਆਗੂ ਵਾਰਸ ਪੰਜਾਬ ਵਿਚ ਸ਼ਾਮਲ

ਚੰਡੀਗੜ੍ਹ, 15 ਅਗਸਤ – ਜਿਥੇ ਇਕ ਪਾਸੇ ਅੱਜ ਸੀਨੀਅਰ ਆਗੂ ਤੇ ਅਕਾਲ ਤਖ਼ਤ ਵਲੋਂ ਬਣਾਈ ਪੰਜ ਮੈਂਬਰੀ ਕਮੇਟੀ ਵਿਚ ਸ਼ਾਮਲ ਰਹੇ ਸੀਨੀਅਰ ਆਗੂ ਇਕਬਾਲ ਸਿੰਘ ਝੂੰਦਾਂ ਹੋਰ ਕਈ ਆਗੂਆਂ ਸਮੇਤ ਅਕਾਲੀ ਦਲ ਵਾਰਸ ਪੰਜਾਬ ਵਿਚ ਸ਼ਾਮਲ ਹੋਏ ਹਨ, ਉਥੇ ਦੂਜੇ ਪਾਸੇ ਸੀਨੀਅਰ ਆਗੂ ਜਥੇਦਾਰ  ਸੰਤਾ ਸਿੰਘ ਉਮੈਦਪੁਰੀ ਅਤੇ  ਜਰਨਲ ਸਕੱਤਰ ਜਸਬੀਰ ਸਿੰਘ ਘੁੰਮਣ ਮੁੜ ਅਕਾਲੀ ਦਲ ਪੁਨਰ ਸੁਰਜੀਤ ਨਾਲ ਆ ਗਏ ਹਨ। ਪਾਰਟੀ ਦੇ ਸਕੱਤਰ ਜਨਰਲ ਗੁਰਪ੍ਰਤਾਪ ਸਿੰਘ ਵਡਾਲਾ ਨੇ ਦਸਿਆ ਕਿ ਪਾਰਟੀ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਦੇ ਆਦੇਸ਼ ਅਤੇ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਨਾਲ ਸਲਾਹ ਮਸ਼ਵਰੇ ਤੋਂ ਆਏ ਅਸਤੀਫ਼ੇ ਰੱਦ ਕੀਤੇ ਗਏ ਹਨ। ਪਾਰਟੀ ਦੇ ਇਹ ਸੀਨੀਅਰ ਆਗੂ ਅਪਣੇ ਅਹੁਦਿਆਂ ’ਤੇ ਬਣੇ ਰਹਿਣਗੇ।

ਵਡਾਲਾ ਨੇ ਦਸਿਆ ਕਿ ਸੰਤਾ ਸਿੰਘ ਉਮੈਦਪੁਰੀ ਪੁਰਾਣੇ ਟਕਸਾਲੀ ਅਕਾਲੀ ਹਨ ਜਿਨ੍ਹਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ਅਨੁਸਾਰ ਪੁਨਰ ਸੁਰਜੀਤ ਹੋਏ ਅਕਾਲੀ ਦਲ ਦੀ ਭਰਤੀ ਵਿਚ ਅਪਣਾ ਬਣਦਾ ਯੋਗਦਾਨ ਪਾਇਆ। ਇਸੇ ਤਰ੍ਹਾਂ ਜਸਬੀਰ ਸਿੰਘ ਘੁੰਮਣ ਵੀ ਟਕਸਾਲੀ ਅਕਾਲੀ ਪ੍ਰਵਾਰ ਵਿਚੋਂ ਹਨ ਜਿਨ੍ਹਾਂ ਨੇ ਖ਼ੁਦ ਵੀ ਅਪਣੀ ਜਵਾਨੀ ਜੋਧਪੁਰ ਜੇਲ ਦੀਆਂ ਸਲਾਖਾਂ ਪਿੱਛੇ ਗੁਜ਼ਾਰੀ ਹੈ। ਇਨ੍ਹਾਂ ਦੇ ਬਾਕੀ ਸਾਥੀ  ਹਰਿੰਦਰਪਾਲ ਸਿੰਘ ਟੌਹੜਾ, ਗੁਰਵਿੰਦਰ ਸਿੰਘ ਗੋਗੀ, ਹਰਭਜਨ ਸਿੰਘ ਪਾਤੜਾਂ ਅਤੇ ਅਮਰਜੀਤ ਸਿੰਘ ਸਨੌਰ ਨੇ ਵੀ ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ ਵਿਚ ਬਣੇ ਰਹਿਣ ਦਾ ਫ਼ੈਸਲਾ ਕੀਤਾ ਹੈ।

Share this content:

Post Comment