Loading Now

ਅੰਤਰਰਾਸ਼ਟਰੀ ਕਬੱਡੀ ਖਿਡਾਰੀ ਗੁਰਜੀਤ ਸਿੰਘ ਤੂਤ ਦਾ ਦਿਹਾਂਤ

ਅੰਤਰਰਾਸ਼ਟਰੀ ਕਬੱਡੀ ਖਿਡਾਰੀ ਗੁਰਜੀਤ ਸਿੰਘ ਤੂਤ ਦਾ ਦਿਹਾਂਤ

ਫਿਰੋਜ਼ਪੁਰ, 12 ਅਗਸਤ – ਪਿਛਲੇ ਤਿੰਨ ਦਹਾਕਿਆਂ ਤੋਂ ਕਬੱਡੀ ਦਾ ਸਿਤਾਰਾ ਕਹੇ ਜਾਣ ਵਾਲੇ ਅਤੇ ਚੋਟੀ ਦੇ ਰੇਡਰ ਗੁਰਜੀਤ ਸਿੰਘ ਤੂਤ ਦਾ ਕੱਲ ਬਿਮਾਰੀ ਤੋਂ ਬਾਅਦ ਦੇਹਾਂਤ ਹੋ ਗਿਆ। ਗੁਰਜੀਤ ਸਿੰਘ ਤੂਤ ਦੇ ਜਾਨ ਨਾਲ ਜਿੱਥੇ ਕਬੱਡੀ ਜਗਤ ਨੂੰ ਵੱਡਾ ਘਾਟਾ ਪਿਆ ਹੈ। ਉੱਥੇ ਹੀ ਆਮ ਲੋਕਾਂ ਵਿੱਚ ਵੀ ਸੋਗ ਦੀ ਲਹਿਰ ਪਾਈ ਜਾ ਰਹੀ ਹੈ। ਹਰ ਕਿਸੇ ਵੱਲੋਂ ਗੁਰਜੀਤ ਤੂਤ ਨੂੰ ਕਬੱਡੀ ਵਿੱਚ ਪਾਏ ਯੋਗਦਾਨ ਨੂੰ ਯਾਦ ਕਰਦਿਆਂ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ। ਸੋਸ਼ਲ ਮੀਡੀਆ ’ਤੇ ਵੀ ਗੁਰਜੀਤ ਤੂਤ ਦੀਆਂ ਪੁਰਾਣੀਆਂ ਤਸਵੀਰਾਂ, ਵੀਡੀਓਜ਼ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ। ਜਿਨ੍ਹਾਂ ਨੂੰ ਦੇਖਣ ਵਾਲਾ ਹਰ ਕੋਈ ਭਾਵੁਕ ਹੋ ਰਿਹਾ ਹੈ।

ਵੱਡੀ ਗਿਣਤੀ ’ਚ ਲੋਕ ਸਸਕਾਰ ’ਤੇ ਪਹੁੰਚੇ

ਗੁਰਜੀਤ ਤੂਤ ਦੇ ਸਸਕਾਰ ਮੌਕੇ ਕਈ ਭਾਵੁਕ ਤਸਵੀਰਾਂ ਸਾਹਮਣੇ ਆਈਆਂ ਹਨ। ਉਸਨੂੰ ਅਲਵਿਦਾ ਕਹਿਣ ਲਈ…ਉਸਨੂੰ ਆਖਰੀ ਵਾਰ ਦੇਖਣ ਲਈ ਵੱਡੀ ਗਿਣਤੀ ਵਿੱਚ ਲੋਕ ਦੂਰੋਂ-ਦੂਰੋਂ ਪਹੁੰਚੇ। ਹਰ ਅੱਖ ਗੁਰਜੀਤ ਤੂਤ ਨੂੰ ਦੇਖ ਨਮ ਹੋ ਰਹੀ ਸੀ ਤੇ ਉਸਨੂੰ ਯਾਦ ਕੀਤਾ ਜਾ ਰਿਹਾ ਸੀ। ਨਸ਼ਾ ਗੁਰਜੀਤ ਤੂਤ ਦੀ ਮੌਤ ਦੀ ਅਸਲ ਵਜ੍ਹਾ ਦੱਸਿਆ ਜਾ ਰਿਹਾ ਹੈ।

ਸਕੇ ਭਰਾ ਨੇ ਰੋਂਦੇ ਹੋਏ ਕਹੀਆਂ ਭਾਵੁਕ ਗੱਲਾਂ

ਇਸ ਮੌਕੇ ਗੁਰਜੀਤ ਤੂਤ ਦੇ ਸਕੇ ਭਰਾ ਨੇ ਦੱਸਿਆ ਕਿ “ਉਸਦਾ ਵੱਖ-ਵੱਖ ਥਾਵਾਂ ‘ਤੇ ਇਲਾਜ ਕਰਵਾਇਆ ਗਿਆ। ਕਈ ਵਾਰੀ ਉਸਦਾ ਇਲਾਜ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ। ਆਮ ਲੋਕਾਂ ਤੋਂ ਲੈ ਕੇ ਹਰ ਕਿਸੇ ਵੱਲੋਂ ਉਸਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ। ਸਾਡੀ ਹਰ ਤਰ੍ਹਾਂ ਦੀ ਮਦਦ ਵੀ ਕੀਤੀ ਗਈ। ਪਰ ਉਸਨੂੰ ਬਚਾਇਆ ਨਹੀਂ ਜਾ ਸਕਿਆ।ਦੁੱਖ ਹੀ ਇਸ ਗੱਲ ਦਾ ਸੀ ਕਿ ਉਸਦਾ ਵਾਰ-ਵਾਰ ਇਲਾਜ ਕਰਵਾਇਆ ਗਿਆ ਪਰ ਉਸਨੂੰ ਬਚਾਇਆ ਨਹੀਂ ਜਾ ਸਕਿਆ। ਜਿਸ ਰਾਹ ਤੇ ਗੁਰਜੀਤ ਤੂਤ ਤੁਰਿਆ ਸੀ ਉਸਦਾ ਹਸ਼ਰ ਇਹੋ ਹੈ। ਮੇਰੀ ਸਾਰੇ ਨੌਜਵਾਨ ਨੂੰ ਇਹੋ ਅਪੀਲ ਹੈ ਕਿ ਕਦੇ ਗਲਤ ਰਸਤੇ ਨਾ ਪਓ। ਗੁਰਜੀਤ ਤੂਤ ਵੱਲੋਂ ਆਪਣੇ ਪਿੰਡ, ਪੰਜਾਬ ਅਤੇ ਭਾਰਤ ਦਾ ਨਾਮ ਪੂਰੀ ਦੁਨੀਆ ਵਿੱਚ ਰੌਸ਼ਨ ਕੀਤਾ ਗਿਆ ਸੀ।

ਗੁਰਪ੍ਰੀਤ ਸੇਖੋਂ ਵੱਲੋਂ ਪਰਿਵਾਰ ਨਾਲ ਵੰਢਾਇਆ ਗਿਆ ਦੁੱਖ

ਇਸ ਦੌਰਾਨ ਗੁਰਪ੍ਰੀਤ ਸੇਖੋਂ ਵੱਲੋਂ ਵੀ ਗੁਰਜੀਤ ਤੂਤ ਦੇ ਪਰਿਵਾਰ ਨਾਲ ਦੁੱਖ ਵੰਢਾਇਆ ਗਿਆ। ਸਸਕਾਰ ’ਤੇ ਪਹੁੰਚੇ ਉਨ੍ਹਾਂ ਕਿਹਾ ਕਿ “ਪਰਿਵਾਰ ਅਤੇ ਕਬੱਡੀ ਜਗਤ ਨੂੰ ਇਹ ਬਹੁਤ ਵੱਡਾ ਘਾਟਾ ਪਿਆ ਹੈ। ਬੱਚਿਆਂ ਦੇ ਸਿਰ ਤੋਂ ਸਾਇਆ ਉੱਠ ਚੁੱਕਾ ਹੈ। ਉਸ ਵੱਲੋਂ ਜੋ ਖੱਟਿਆ ਸੀ ਇਸੇ ਕਰਕੇ ਸਸਕਾਰ ਤੇ ਵੱਡਾ ਇਕੱਠ ਹੋਇਆ ਹੈ। ਵਿਸ਼ਵ ਪੱਧਰ ’ਤੇ ਉਸਦਾ ਨਾਮ ਸੀ। ਗੁਰਜੀਤ ਤੂਤ ਦੇ ਨਾਲ ਖੇਡਣ ਵਾਲੇ ਨੌਜਵਾਨ ਨੇ ਦੱਸਿਆ ਕਿ “ਜਦੋਂ ਗੁਰਜੀਤ ਤੂਤ ਦਾ ਚੰਗਾ ਸਮਾਂ ਸੀ ਤਾਂ ਉਸ ਵੱਲੋਂ ਘਰ ਵਿੱਚ ਆਏ ਹਰ ਲੋੜਵੰਦ ਦੀ ਦਿਲੋਂ ਮਦਦ ਕੀਤੀ ਗਈ। ਉਹ ਕਿਸੇ ਨੂੰ ਵੀ ਘਰੋਂ ਖਾਲੀ ਨਹੀਂ ਮੋੜਦਾ ਸੀ। ਜਿਨ੍ਹੀਂ ਹੁੰਦੀ ਉਹ ਹਰ ਇੱਕ ਦੀ ਮਦਦ ਕਰਦਾ ਸੀ। ਪਿੰਡ ਵਿੱਚ ਜੇ ਕਿਸੇ ਗਰੀਬ ਕੁੜੀ ਦਾ ਵਿਆਹ ਹੁੰਦਾ ਤਾਂ ਵੀ ਉਸ ਵੱਲੋਂ ਮਦਦ ਕੀਤੀ ਜਾਂਦੀ ਸੀ। ਕਬੱਡੀ ਖੇਡ ਰਾਹੀਂ ਜਿਨ੍ਹਾਂ ਵੀ ਉਸ ਵੱਲੋਂ ਕਮਾਇਆ ਗਿਆ ਗੁਰਜੀਤ ਤੂਤ ਵੱਲੋਂ ਆਪਣੇ ਘਰ ਦੀ ਹਾਲਤ ਨਹੀਂ ਸੁਧਾਰੀ ਪਰ ਆਮ ਲੋਕਾਂ ਦੀ ਉਸ ਵੱਲੋਂ ਬਹੁਤ ਮਦਦ ਕੀਤੀ ਗਈ ਹੈ।ਉਹ ਇੱਕ ਬਹੁਤ ਚੰਗਾ ਇਨਸਾਫ ਸੀ। ਸਰਕਾਰ ਨੂੰ ਚਾਹੀਦਾ ਹੈ ਕਿ ਗੁਰਜੀਤ ਤੂਤ ਦੇ ਪਰਿਵਾਰ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਕਿਉਂਕਿ ਉਸ ਵੱਲੋਂ ਕਬੱਡੀ ਵਿੱਚ ਵੱਡਾ ਯੋਗਦਾਨ ਪਾਇਆ ਗਿਆ ਹੈ।”

ਨਵੇਂ ਖਿਡਾਰੀਆਂ ਨੂੰ ਦਿੰਦਾ ਸੀ ਟ੍ਰੇਨਿੰਗ

ਨਵੇਂ ਉਭਰਦੇ ਹੋਏ ਖਿਡਾਰੀਆਂ ’ਤੇ ਵੀ ਇਸ ਦਾ ਖਾਸਾ ਅਸਰ ਪਵੇਗਾ ਕਿਉਂਕਿ ਗੁਰਜੀਤ ਤੂਤ ਕਬੱਡੀ ਵਿੱਚ ਆਉਣ ਵਾਲੇ ਨੌਜਵਾਨਾਂ ਨੂੰ ਪੂਰੀ ਟ੍ਰੇਨਿੰਗ ਦੇ ਕੇ ਤਿਆਰ ਕਰ ਰਿਹਾ ਸੀ ਅਤੇ ਕਬੱਡੀ ਦੇ ਖੇਤਰ ਵਿੱਚ ਨੌਜਵਾਨਾਂ ਨੂੰ ਉਤਾਰ ਰਿਹਾ ਸੀ। ਪਿੰਡ ਵਾਲਿਆਂ ਅਤੇ ਹੋਰ ਸ਼ਖਸ਼ੀਅਤਾਂ ਦਾ ਕਹਿਣਾ ਹੈ ਕਿ ਗੁਰਜੀਤ ਸਿੰਘ ਤੂਤ ਅੰਤਰਰਾਸ਼ਟਰੀ ਪੱਧਰ ’ਤੇ ਵੱਡੇ-ਵੱਡੇ ਖਿਤਾਬ ਉਸਨੇ ਆਪਣੇ ਨਾਮ ਕੀਤੇ ਅਤੇ ਜਦੋਂ ਉਹ ਰੇਡ ਪਾਉਣ ਲਈ ਮੈਦਾਨ ਵਿੱਚ ਉਤਰਦਾ ਸੀ ਤਾਂ ਸਾਹਮਣੇ ਵਿਰੋਧੀਆਂ ਦੇ ਪਸੀਨੇ ਛੁੱਟ ਜਾਂਦੇ ਸੀ ਕਿ ਉਸਨੂੰ ਰੋਕਣਾ ਨਾ ਮੁਮਕਿਨ ਹੁੰਦਾ ਸੀ। ਆਪਣੇ ਤਕੜੇ ਜੁੱਸੇ ਦੇ ਚੱਲਦੇ ਹੀ ਗੁਰਜੀਤ ਤੂਤ ਵੱਲੋਂ ਕਈ ਖਿਤਾਬ ਆਪਣੇ ਨਾਮ ਕੀਤੇ ਸੀ।

Share this content:

Post Comment