Loading Now

ਗੁਰੂ ਰੰਧਾਵਾ ਦੇ ਨਵੇਂ ਗੀਤ ‘Fine Shyt’ ‘ਤੇ ਭੜਕਿਆ ਇੰਟਰਨੈੱਟ

ਗੁਰੂ ਰੰਧਾਵਾ ਦੇ ਨਵੇਂ ਗੀਤ ‘Fine Shyt’ ‘ਤੇ ਭੜਕਿਆ ਇੰਟਰਨੈੱਟ

8, ਅਗਸਤ – ਪੰਜਾਬੀ ਅਤੇ ਬਾਲੀਵੁੱਡ ਦੇ ਮਸ਼ਹੂਰ ਗਾਇਕ ਗੁਰੂ ਰੰਧਾਵਾ ਅਕਸਰ ਆਪਣੇ ਹਿੱਟ ਗਾਣਿਆਂ ਲਈ ਚਰਚਾ ਵਿੱਚ ਰਹਿੰਦੇ ਹਨ, ਪਰ ਇਸ ਵਾਰ ਉਹ ਇੱਕ ਵੱਖਰੀ ਵਜ੍ਹਾ ਕਰਕੇ ਸੁਰਖੀਆਂ ਵਿੱਚ ਹਨ। ਉਨ੍ਹਾਂ ਦਾ ਨਵਾਂ ਗੀਤ Fine Shyt ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹਾ ਹੈ। ਹਾਲਾਂਕਿ, ਇਸ ਵਾਰ ਵਾਇਰਲ ਹੋਣ ਦੀ ਵਜ੍ਹਾ ਗੀਤ ਦੀ ਤਾਰੀਫ਼ ਨਹੀਂ, ਸਗੋਂ ਸਰੋਤਿਆਂ ਅਤੇ ਇੰਟਰਨੈੱਟ ਵਰਤੋਂਕਾਰਾਂ ਦੀ ਭਾਰੀ ਨਾਰਾਜ਼ਗੀ ਹੈ। ਗੀਤ ਦੇ ਰਿਲੀਜ਼ ਹੁੰਦਿਆਂ ਹੀ ਲੋਕਾਂ ਨੇ ਇਸ ਦੇ ਮਿਊਜ਼ਿਕ ਵੀਡੀਓ ਅਤੇ ਪ੍ਰੈਜ਼ੈਂਟੇਸ਼ਨ ‘ਤੇ ਗੰਭੀਰ ਸਵਾਲ ਚੁੱਕਦਿਆਂ ਤਿੱਖੇ ਤੇ ਮਜ਼ੇਦਾਰ ਪ੍ਰਤੀਕਰਮ ਦਿੱਤੇ ਹਨ। ਕਈ ਲੋਕਾਂ ਨੇ ਤਾਂ ਇਸ ਗੀਤ ਨੂੰ ਸੁਣਨ ਤੋਂ ਬਾਅਦ ਸਿੱਧਾ ‘ਨੋਇਸ ਪਲੂਸ਼ਨ’ ਤੱਕ ਕਰਾਰ ਦੇ ਦਿੱਤਾ ਹੈ।

ਗੁਰੂ ਰੰਧਾਵਾ ਦੇ ਇਸ ਨਵੇਂ ਮਿਊਜ਼ਿਕ ਵੀਡੀਓ ਦੀ ਸ਼ੁਰੂਆਤ 18+ ਡਿਸਕਲੇਮਰ ਨਾਲ ਹੁੰਦੀ ਹੈ। ਇਸ ਡਿਸਕਲੇਮਰ ਵਿੱਚ ਦੱਸਿਆ ਗਿਆ ਹੈ ਕਿ ਵੀਡੀਓ ਵਿੱਚ ਮੌਜੂਦ ਸਾਰੇ ਕਲਾਕਾਰ 18 ਸਾਲ ਤੋਂ ਵੱਧ ਉਮਰ ਦੇ ਹਨ ਅਤੇ ਪੂਰੀ ਕਹਾਣੀ ਕਾਲਪਨਿਕ ਹੈ। ਇਸ ਦੇ ਨਾਲ ਹੀ ਸਰੋਤਿਆਂ ਨੂੰ ਮਜ਼ਾਕੀਆ ਅੰਦਾਜ਼ ਵਿੱਚ ਚੇਤਾਵਨੀ ਦਿੱਤੀ ਗਈ ਹੈ ਕਿ ਵੀਡੀਓ ਵਿੱਚ ਦਿਖਾਏ ਗਏ ਡਾਂਸ ਸਟੈੱਪਸ ਨੂੰ ਦਫ਼ਤਰ ਵਿੱਚ ਕਰਨ ਦੀ ਕੋਸ਼ਿਸ਼ ਨਾ ਕਰਨ, ਨਹੀਂ ਤਾਂ HR ਉਨ੍ਹਾਂ ‘ਤੇ ਬੈਨ ਲਗਾ ਸਕਦਾ ਹੈ।

ਗੁਰੂ ਰੰਧਾਵਾ ਦੇ ਗੀਤ ‘ਤੇ ਭੜਕੇ ਲੋਕ

ਗੁਰੂ ਰੰਧਾਵਾ ਦਾ ਨਵਾਂ ਗੀਤ ਫਾਈਨ ਸ਼ਿਟ ਇੱਕ ਦਫ਼ਤਰ ਦੇ ਸੈੱਟਅੱਪ ਤੋਂ ਸ਼ੁਰੂ ਹੁੰਦਾ ਹੈ। ਗੀਤ ਦੇ ਰਿਲੀਜ਼ ਹੁੰਦਿਆਂ ਹੀ ਸੋਸ਼ਲ ਮੀਡੀਆ ‘ਤੇ ਲੋਕਾਂ ਨੇ ਇਸ ਨੂੰ ਲੈ ਕੇ ਤਰ੍ਹਾਂ-ਤਰ੍ਹਾਂ ਦੇ ਕਮੈਂਟਸ ਕੀਤੇ। ਇੱਕ ਯੂਜ਼ਰ ਨੇ ਲਿਖਿਆ, “ਸਿੱਧਾ Noise Pollution (ਸ਼ੋਰ ਪ੍ਰਦੂਸ਼ਣ) ਹੈ।” ਉੱਥੇ ਹੀ ਦੂਜੇ ਯੂਜ਼ਰ ਨੇ ਕਿਹਾ, “ਤਿਆਰ ਹੋ ਜਾਓ, ਇਸ ਕਚਰਾ ਗਾਣੇ ਨੂੰ ਟਰੈਂਡ ਬਣਦੇ ਦੇਖਣ ਲਈ ਅਤੇ ਇਸ ‘ਤੇ ਅਨਗਿਣਤ ਡਾਂਸ ਰੀਲਾਂ ਆਉਣ ਵਾਲੀਆਂ ਹਨ।” ਇੱਕ ਯੂਜ਼ਰ ਨੇ ਕਮੈਂਟ ਕੀਤਾ, “ਬੋਲਿਆਂ ਦੀ ਇੱਕ ਹੋਰ ਜਿੱਤ।

Share this content:

Post Comment