Loading Now

IT ਨਿਯਮਾਂ ਵਿੱਚ ਬਦਲਾਅ, AI ਕੰਟੈਂਟ ਦੀ ਲੇਬਲਿੰਗ ਲਾਜ਼ਮੀ

IT ਨਿਯਮਾਂ ਵਿੱਚ ਬਦਲਾਅ, AI ਕੰਟੈਂਟ ਦੀ ਲੇਬਲਿੰਗ ਲਾਜ਼ਮੀ

ਨਵੀਂ ਦਿੱਲੀ, 7 ਅਗਸਤ – ਭਾਰਤ ਸਰਕਾਰ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਨਾਲ ਤਿਆਰ ਹੋਣ ਵਾਲੀ ਡੀਪਫੇਕ ਸਮੱਗਰੀ ਅਤੇ ਫਰਜ਼ੀ ਡਿਜੀਟਲ ਕੰਟੈਂਟ ‘ਤੇ ਨਕੇਲ ਕੱਸਣ ਲਈ IT ਨਿਯਮਾਂ ਨੂੰ ਹੋਰ ਸਖ਼ਤ ਕਰ ਦਿੱਤਾ ਹੈ। ਨਵੀਆਂ ਸੋਧਾਂ ਤਹਿਤ ਹੁਣ AI ਨਾਲ ਤਿਆਰ ਕੀਤੀ ਗਈ ਕਿਸੇ ਵੀ ਸਮੱਗਰੀ ‘ਤੇ ਸਪੱਸ਼ਟ ਲੇਬਲ ਲਗਾਉਣਾ ਲਾਜ਼ਮੀ ਹੋਵੇਗਾ, ਤਾਂ ਜੋ ਲੋਕ ਆਸਾਨੀ ਨਾਲ ਪਛਾਣ ਸਕਣ ਕਿ ਇਹ ਅਸਲੀ ਹੈ ਜਾਂ ਬਣਾਵਟੀ। ਇਸ ਦੇ ਨਾਲ ਹੀ ਸਰਕਾਰ ਜਾਂ ਅਦਾਲਤ ਦੇ ਆਦੇਸ਼ ਮਿਲਣ ‘ਤੇ ਗੈਰ-ਕਾਨੂੰਨੀ ਸਮੱਗਰੀ ਹਟਾਉਣ ਦੀ ਸਮਾਂ-ਸੀਮਾ 36 ਘੰਟਿਆਂ ਤੋਂ ਘਟਾ ਕੇ ਸਿਰਫ਼ 3 ਘੰਟੇ ਕਰ ਦਿੱਤੀ ਗਈ ਹੈ। ਸਰਕਾਰ ਦਾ ਕਹਿਣਾ ਹੈ ਕਿ ਇਹਨਾਂ ਬਦਲਾਵਾਂ ਦਾ ਉਦੇਸ਼ ਇੰਟਰਨੈੱਟ ਨੂੰ ਵਧੇਰੇ ਸੁਰੱਖਿਅਤ, ਭਰੋਸੇਮੰਦ ਅਤੇ ਜਵਾਬਦੇਹ ਬਣਾਉਣਾ ਹੈ। ਕੇਂਦਰੀ ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਰਾਜ ਮੰਤਰੀ ਜਿਤਿਨ ਪ੍ਰਸਾਦ ਨੇ ਲੋਕ ਸਭਾ ਵਿੱਚ ਦੱਸਿਆ ਕਿ ਸਰਕਾਰ ਡੀਪਫੇਕ ਨਾਲ ਜੁੜੇ ਵੱਧਦੇ ਖ਼ਤਰਿਆਂ ਨੂੰ ਗੰਭੀਰਤਾ ਨਾਲ ਲੈ ਰਹੀ ਹੈ। ਡੀਪਫੇਕ ਵਿੱਚ ਸਿਰਫ਼ ਫਰਜ਼ੀ ਵੀਡੀਓ ਹੀ ਨਹੀਂ, ਬਲਕਿ AI ਨਾਲ ਤਿਆਰ ਆਡੀਓ, ਤਸਵੀਰਾਂ ਅਤੇ ਲਿਖਤੀ ਸਮੱਗਰੀ ਵੀ ਸ਼ਾਮਲ ਹੈ।

Share this content:

Post Comment