ਸੈਨਿਕ ਵੋਕੇਸ਼ਨਲ ਟ੍ਰੇਨਿੰਗ ਸੈਂਟਰ ‘ਚ ਨੌਕਰੀ ਦਾ ਮੌਕਾ
ਜਲੰਧਰ, 6 ਅਗਸਤ – ਸੈਨਿਕ ਵੋਕੇਸ਼ਨਲ ਟ੍ਰੇਨਿੰਗ ਸੈਂਟਰ ਵਿਖੇ 11 ਮਹੀਨਿਆਂ ਲਈ ਠੇਕੇ ਦੇ ਆਧਾਰ ’ਤੇ ਇਕ ਐਜੂਕੇਸ਼ਨ ਇੰਸਟਰੱਕਟਰ ਅਤੇ ਇਕ ਪਾਰਟ ਟਾਈਮ ਕਲਰਕ ਦੀ ਆਸਾਮੀ ‘ਤੇ ਨਿਯੁਕਤੀ ਲਈ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ ਕਮਾਂਡਰ ਬਲਜਿੰਦਰ ਸਿੰਘ ਵਿਰਕ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਐਜੂਕੇਸ਼ਨ ਇੰਸਟਰੱਕਟਰ ਦੀ ਇੱਕ ਅਸਾਮੀ ਲਈ ਉਮੀਦਵਾਰ ਦੀ ਯੋਗਤਾ ਸੇਵਾਮੁਕਤ ਜੇ.ਸੀ.ਓ./ਹਵਲਦਾਰ (ਆਰਮੀ ਐਜੂਕੇਸ਼ਨ ਕਾਰਪਸ) ਜਾਂ ਸਾਬਕਾ ਸੈਨਿਕਾਂ ਦੇ ਆਸ਼ਰਿਤ ਸਾਇੰਸ ਤੇ ਹਿਸਾਬ ਵਿਸ਼ੇ ਨਾਲ ਗ੍ਰੈਜੂਏਸ਼ਨ ਹੋਣੀ ਚਾਹੀਦੀ ਹੈ। ਇਸੇ ਤਰ੍ਹਾਂ ਪਾਰਟ ਟਾਈਮ ਕਲਰਕ ਦੀ ਆਸਾਮੀ ਲਈ ਉਮੀਦਵਾਰ ਸਾਬਕਾ ਸੈਨਿਕ ਕਲਰਕ/ਜੀ.ਡੀ. (ਐਸ.ਡੀ.) ਹੋਣਾ ਚਾਹੀਦਾ ਹੈ।
ਉਨ੍ਹਾਂ ਦੱਸਿਆ ਕਿ ਐਜੂਕੇਸ਼ਨ ਇੰਸਟਰੱਕਟਰ ਨੂੰ ਪ੍ਰਤੀ ਮਹੀਨਾ 12000 ਰੁਪਏ ਅਤੇ ਪਾਰਟ ਟਾਈਮ ਕਲਰਕ ਨੂੰ 8500 ਰੁਪਏ ਤਨਖਾਹ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਚਾਹਵਾਨ ਉਮੀਦਵਾਰ ਆਪਣੇ ਦਸਤਾਵੇਜ਼ ਅਤੇ ਬਾਇਓ ਡਾਟਾ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫਤਰ, ਸ਼ਾਸਤਰੀ ਮਾਰਕੀਟ ਲਾਡੋਵਾਲੀ ਰੋਡ, ਜਲੰਧਰ ਵਿਖੇ 17 ਅਗਸਤ 2026 ਸ਼ਾਮ 5.00 ਵਜੇ ਤੱਕ ਜਮ੍ਹਾ ਕਰਵਾ ਸਕਦੇ ਹਨ। ਉਨ੍ਹਾਂ ਕਿਹਾ ਕਿ ਸਾਬਕਾ ਸੈਨਿਕਾਂ ਅਤੇ ਉਨ੍ਹਾਂ ਦੇ ਆਸ਼ਰਿਤਾਂ ਨੂੰ ਤਰਜੀਹ ਦਿੱਤੀ ਜਾਵੇਗੀ।
Share this content:



Post Comment