ਸਰਕਾਰ ਵੱਲੋਂ SSP ਅਤੇ DC ਦਾ ਤਬਾਦਲਾ…
ਨਵੀਂ ਦਿੱਲੀ, 6 ਅਗਸਤ – ਰੇਵ ਪਾਰਟੀਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਵਿਚ ਅਸਫਲ ਰਹਿਣ ਤੋਂ ਬਾਅਦ ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ (ਡੀਸੀ) ਅਤੇ ਪੁਲਿਸ ਸੁਪਰਡੈਂਟ (ਐਸਪੀ) ਦਾ ਤਬਾਦਲਾ ਕਰ ਦਿੱਤਾ ਗਿਆ ਹੈ। ਹਾਈ ਕੋਰਟ ਦੇ ਹੁਕਮਾਂ ਪਿੱਛੋਂ ਸੁੱਖੂ ਸਰਕਾਰ ਨੂੰ ਇਹ ਫੈਸਲਾ ਲੈਣ ਲਈ ਮਜਬੂਰ ਹੋਣਾ ਪਿਆ। ਕਿਉਂਕਿ ਇਸ ਮਾਮਲੇ ਸਬੰਧੀ ਸੁਪਰੀਮ ਕੋਰਟ ਤੋਂ ਵੀ ਰਾਹਤ ਨਹੀਂ ਮਿਲੀ। ਰਿਪੋਰਟਾਂ ਅਨੁਸਾਰ ਕੁੱਲੂ ਦੇ ਐਸਪੀ ਮਦਨ ਕੌਸ਼ਲ ਅਤੇ ਡੀਸੀ ਅਨੁਰਾਗ ਚੰਦਰ ਸ਼ਰਮਾ ਦਾ ਤਬਾਦਲਾ ਕਰ ਦਿੱਤਾ ਗਿਆ ਹੈ। ਆਈਪੀਐਸ ਅਧਿਕਾਰੀ ਅਭਿਸ਼ੇਕ ਐਸ (2019 ਬੈਚ) ਨੂੰ ਕੁੱਲੂ ਜ਼ਿਲ੍ਹੇ ਲਈ ਨਵਾਂ ਪੁਲਿਸ ਸੁਪਰਡੈਂਟ ਨਿਯੁਕਤ ਕੀਤਾ ਗਿਆ ਹੈ; ਗ੍ਰਹਿ ਵਿਭਾਗ ਨੇ ਬੁੱਧਵਾਰ ਨੂੰ ਇਸ ਸਬੰਧੀ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ। ਇਸ ਦੌਰਾਨ ਕੁੱਲੂ ਦੇ ਐਸਡੀਐਮ, ਕੁੱਲੂ ਡੀਸੀ ਦਾ ਵਾਧੂ ਚਾਰਜ ਸੰਭਾਲਣਗੇ।
ਅਭਿਸ਼ੇਕ ਸੇਕਰ ਪਹਿਲਾਂ ਪੁਲਿਸ ਹੈੱਡਕੁਆਰਟਰ, ਸ਼ਿਮਲਾ ਵਿਖੇ ਐਸਪੀ (ਕਾਨੂੰਨ ਅਤੇ ਵਿਵਸਥਾ) ਵਜੋਂ ਸੇਵਾ ਨਿਭਾ ਰਹੇ ਸਨ, ਜਦੋਂ ਕਿ ਐਸਪੀ (ਸਾਈਬਰ ਕ੍ਰਾਈਮ, ਸੀਆਈਡੀ) ਦਾ ਵਾਧੂ ਚਾਰਜ ਵੀ ਸੰਭਾਲ ਰਹੇ ਸਨ। ਹੁਣ ਉਨ੍ਹਾਂ ਨੂੰ ਤੁਰੰਤ ਪ੍ਰਭਾਵ ਨਾਲ ਜਨਤਕ ਹਿੱਤ ਵਿੱਚ ਕੁੱਲੂ ਦੇ ਐਸਪੀ ਵਜੋਂ ਤਾਇਨਾਤ ਕੀਤਾ ਗਿਆ ਹੈ। ਇਸ ਦੇ ਨਾਲ ਹੀ ਕੁੱਲੂ ਦੇ ਮੌਜੂਦਾ ਐਸਪੀ, ਮਦਨ ਲਾਲ-II (HPPS-2006), ਨੂੰ ਤੁਰੰਤ ਪੁਲਿਸ ਹੈੱਡਕੁਆਰਟਰ, ਸ਼ਿਮਲਾ ਵਿੱਚ ਰਿਪੋਰਟ ਕਰਨ ਦਾ ਨਿਰਦੇਸ਼ ਦਿੱਤਾ ਗਿਆ ਹੈ। ਦੱਸਣਯੋਗ ਹੈ ਕਿ ਜੂਨ ਵਿੱਚ ਕੁੱਲੂ ਵਿੱਚ ਇੱਕ ਰੇਵ ਪਾਰਟੀ ਦਾ ਆਯੋਜਨ ਕੀਤਾ ਗਿਆ ਸੀ, ਅਤੇ ਡਿਪਟੀ ਕਮਿਸ਼ਨਰ (ਡੀਸੀ) ਅਤੇ ਪੁਲਿਸ ਸੁਪਰਡੈਂਟ (ਐਸਪੀ) ਨੇ ਇਸ ਪ੍ਰਤੀ ਢਿੱਲਾ ਰਵੱਈਆ ਅਪਣਾਇਆ; ਪੁਲਿਸ ਨੇ ਇਸ ਲਈ ਇਜਾਜ਼ਤ ਵੀ ਦੇ ਦਿੱਤੀ ਸੀ, ਹਾਲਾਂਕਿ ਇਹ ਦਾਅਵਾ ਕੀਤਾ ਗਿਆ ਸੀ ਕਿ ਇਹ ਪ੍ਰਵਾਨਗੀ ਵਿਸ਼ੇਸ਼ ਤੌਰ ‘ਤੇ ਸਾਊਂਡ ਸਿਸਟਮ ਲਗਾਉਣ ਲਈ ਸੀ।
Share this content:



Post Comment