Loading Now

Meta ਨੇ ਕੇਜਰੀਵਾਲ ਦਾ ਸੋਸ਼ਲ ਮੀਡੀਆ ਅਕਾਊਂਟ ਕੀਤਾ ਬੰਦ

Meta ਨੇ ਕੇਜਰੀਵਾਲ ਦਾ ਸੋਸ਼ਲ ਮੀਡੀਆ ਅਕਾਊਂਟ ਕੀਤਾ ਬੰਦ

ਨਵੀਂ ਦਿੱਲੀ, 6 ਅਗਸਤ – ਆਮ ਆਦਮੀ ਪਾਰਟੀ (ਆਪ) ਦੇ ਰਾਸ਼ਟਰੀ ਕਨਵੀਨਰ ਅਤੇ ਦਿੱਲੀ ਦੇ ਪੂਰਬੀ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮੇਟਾ (Meta) ਅਤੇ ਮੇਟਾ ਇੰਡੀਆ ‘ਤੇ ਦੋਸ਼ ਲਾਇਆ ਹੈ ਕਿ ਉਨ੍ਹਾਂ ਦੇ ਅਕਾਊਂਟ ਨੂੰ ਭਾਰਤ ’ਚ ਬੈਨ ਕਰ ਦਿੱਤਾ ਗਿਆ ਹੈ। ਕੇਜਰੀਵਾਲ ਨੇ ਐਕਸ (X) ‘ਤੇ ਮੇਟਾ ਅਤੇ ਮੇਟਾ ਇੰਡੀਆ ਨੂੰ ਟੈਗ ਕਰਦੇ ਹੋਏ ਇਸ ਸਬੰਧ ’ਚ ਇੱਕ ਪੋਸਟ ਕੀਤੀ ਹੈ।

ਉਨ੍ਹਾਂ ਨੇ ਲਿਖਿਆ ਹੈ, ‘ਤੁਸੀਂ ਮੇਰਾ ਅਕਾਊਂਟ ਕਿਉਂ ਬੈਨ ਕਰ ਦਿੱਤਾ ਹੈ? ਤੁਹਾਡੇ ਭਾਰਤੀ ਦਫ਼ਤਰ ’ਚ ਜ਼ੁਬਾਨੀ ਪੁੱਛਗਿੱਛ ਤੋਂ ਪਤਾ ਲੱਗਾ ਹੈ ਕਿ ਮੇਰਾ ਅਕਾਊਂਟ ਭਾਰਤ ’ਚ ਬੈਨ ਕਰ ਦਿੱਤਾ ਗਿਆ ਹੈ ਅਤੇ ਇਹ ਭਾਰਤ ’ਚ ਉਪਲਬਧ ਨਹੀਂ ਹੈ। ਕਿਉਂ? ਤੁਹਾਡੇ ਦਫ਼ਤਰ ’ਚ ਕੋਈ ਵੀ ਕੋਈ ਕਾਰਨ ਨਹੀਂ ਦੱਸ ਰਿਹਾ। ਕੋਈ ਇਹ ਵੀ ਨਹੀਂ ਦੱਸ ਰਿਹਾ ਕਿ ਪਾਬੰਦੀ ਕਿਵੇਂ ਹਟਾਈ ਜਾ ਸਕਦੀ ਹੈ। ਲਿਖੇ ਗਏ ਸਾਰੇ ਈਮੇਲਾਂ ‘ਤੇ ਨਿਯਮਤ ਨੋਟੀਫਿਕੇਸ਼ਨ ਤੋਂ ਇਲਾਵਾ ਕੋਈ ਜਵਾਬ ਨਹੀਂ ਮਿਲਿਆ। ਇਹ ਬਹੁਤ ਮਾੜੀ ਸੇਵਾ ਹੈ। ਸਾਡੇ ਪ੍ਰਧਾਨ ਮੰਤਰੀ ਦੇ ਸਾਹਮਣੇ ਇੰਨਾ ਨਾ ਝੁਕੋ। ਨਹੀਂ ਤਾਂ ਉਹ ਤੁਹਾਨੂੰ ਭਾਰਤ ਵਿੱਚ ਸਿਰਫ਼ ਆਪਣਾ ਅਕਾਊਂਟ ਚਲਾਉਣ ਦੀ ਇਜਾਜ਼ਤ ਦੇਣਗੇ।’

ਮੋਦੀ ਸਰਕਾਰ ‘ਤੇ ਕੀਤਾ ਹਮਲਾ

ਦੱਸ ਦਈਏ ਕਿ ਕੇਜਰੀਵਾਲ ਨੇ ਇਸ ਤੋਂ ਪਹਿਲਾਂ ਇੱਕ ਪੋਸਟ ’ਚ ਲਿਖਿਆ ਸੀ, ‘ਮੋਦੀ ਸਰਕਾਰ ਦਾ ਕੀ ਪਲਾਨ ਹੈ? ਪਤਾ ਲੱਗ ਰਿਹਾ ਹੈ ਕਿ ਪੈਟਰੋਲ ’ਚ 50 ਫੀਸਦੀ ਤੋਂ ਵੱਧ ਦੀ ਮਿਲਾਵਟ ਕਰਨਗੇ। ਅਜੇ ਬੱਸ ਮਾਹੌਲ ਸ਼ਾਂਤ ਹੋਣ ਦਾ ਇੰਤਜ਼ਾਰ ਕਰ ਰਹੇ ਹਨ। ਪਹਿਲਾਂ ਤੁਹਾਡੀਆਂ E0 ਅਤੇ E10 ਗੱਡੀਆਂ ਵਿੱਚ ਜ਼ਬਰਦਸਤੀ E20 ਪੈਟਰੋਲ ਪਾ ਕੇ ਕਬਾੜਾ ਕੀਤਾ। ਅੱਜ ਜੇਕਰ ਤੁਸੀਂ E20 ਨਵੀਂ ਗੱਡੀ ਖਰੀਦਦੇ ਹੋ ਤਾਂ ਸਰਕਾਰ ਕੁਝ ਦਿਨਾਂ ਬਾਅਦ ਉਸ ਵਿੱਚ ਜ਼ਬਰਦਸਤੀ E50 ਪੈਟਰੋਲ ਪਾ ਕੇ ਉਸਦਾ ਕਬਾੜਾ ਕਰ ਦੇਵੇਗੀ। ਸਰਕਾਰ ਜਲਦੀ ਹੀ ਡੀਜ਼ਲ ’ਚ ਵੀ ਮਿਲਾਵਟ ਕਰਨ ਵਾਲੀ ਹੈ। ਇਸ ਲਈ ਅਜੇ ਕੁਝ ਸਾਲ ਤੁਸੀਂ ਪੈਟਰੋਲ ਅਤੇ ਡੀਜ਼ਲ ਦੀਆਂ ਨਵੀਆਂ ਗੱਡੀਆਂ ਖਰੀਦਣ ਤੋਂ ਬਚੋ।’

ਪੀ.ਐਮ. ਮੋਦੀ ਦਾ ਵੀਡੀਓ ਕਰ ਦਿੱਤਾ ਸੀ ਬੰਦ

ਉੱਥੇ ਹੀ, ਮੇਟਾ ਨੇ ਬੁੱਧਵਾਰ ਨੂੰ ਦੇਸ਼ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੀਡੀਓ ਨੂੰ ਬੰਦ ਕਰਨ ਲਈ ਮੁਆਫੀ ਮੰਗੀ ਸੀ। ਉਸਨੇ ਇਹ ਸਵੀਕਾਰ ਕੀਤਾ ਸੀ ਕਿ ਵੱਡੇ ਪੱਧਰ ‘ਤੇ ਪ੍ਰੋਮੋਸ਼ਨਲ ਗਤੀਵਿਧੀਆਂ ਕਾਰਨ ਪੀ.ਐਮ. ਮੋਦੀ ਦਾ ਵੀਡੀਓ ਭਾਰਤ ’ਚ ਬੰਦ ਹੋ ਗਿਆ ਸੀ।

Share this content:

Post Comment