Loading Now

ਚੜ੍ਹਾਵਾ ਚੋਰੀ ’ਤੇ ਤਮਾਸ਼ਾ

ਚੜ੍ਹਾਵਾ ਚੋਰੀ ’ਤੇ ਤਮਾਸ਼ਾ

ਅਯੁੱਧਿਆ ਦੇ ਰਾਮ ਮੰਦਰ ਵਿਚ ਚੜ੍ਹਾਵਾ ਚੋਰੀ ਦੇ ਮਾਮਲੇ ਵੱਲ ਧਿਆਨ ਖਿੱਚਣ ਲਈ ਪਿਛਲੇ ਦਿਨੀਂ ਸੰਸਦ ਕੰਪਲੈਕਸ ਵਿਚ ਜੋ ਕੁਝ ਕੀਤਾ ਗਿਆ, ਉਹ ਸਿਰਫ਼ ਵਿਰੋਧੀ ਪਾਰਟੀਆਂ ਦੀ ਬੁਨਿਆਦੀ ਅਤੇ ਸਸਤੀ ਸਿਆਸਤ ਦਾ ਪ੍ਰਤੀਕ ਹੀ ਨਹੀਂ, ਸਗੋਂ ਸੰਤ ਸਮਾਜ ਅਤੇ ਹਿੰਦੂਆਂ ਦੀਆਂ ਭਾਵਨਾਵਾਂ ਨੂੰ ਵੀ ਢਾਹ ਲਾਉਣ ਵਾਲਾ ਵਰਤਾਰਾ ਹੈ। ਜੋ ਹਿੰਦੂ ਸਮਾਜ ਚੜ੍ਹਾਵਾ ਚੋਰੀ ਦੇ ਮਾਮਲੇ ਕਾਰਨ ਪਹਿਲਾਂ ਹੀ ਦੁਖੀ ਹੈ, ਉਸ ਨੂੰ ਹੋਰ ਦੁਖੀ ਕਰਨ ਵਾਲੇ ਇਹੀ ਲੋਕ ਹਨ, ਜਿਨ੍ਹਾਂ ਨੇ ਰਾਮ ਮੰਦਰ ਦੇ ਬਣਨ ਦਾ ਕਦੇ ਸਵਾਗਤ ਨਹੀਂ ਕੀਤਾ। ਕੁਝ ਨੇ ਤਾਂ ਇਸ ਦੇ ਉਦਘਾਟਨ ਵਿਚ ਸੱਦਾ ਪੱਤਰ ਨੂੰ ਅਸਵੀਕਾਰ ਕਰਨ ਦਾ ਕੰਮ ਵੀ ਕੀਤਾ ਅਤੇ ਇਸ ਨੂੰ ਦਰੁਸਤ ਵੀ ਠਹਿਰਾਇਆ। ਹੁਣ ਉਹ ਇਸ ਤਰ੍ਹਾਂ ਦਿਖਾ ਰਹੇ ਹਨ ਕਿ ਚੜ੍ਹਾਵਾ ਚੋਰੀ ਦੀ ਘਟਨਾ ਕਾਰਨ ਸਭ ਤੋਂ ਵੱਧ ਦੁਖੀ ਉਹੀ ਹਨ।

ਇਸ ਲਈ ਉਨ੍ਹਾਂ ਨੇ ਜੋ ਨਾਟਕ ਕੀਤਾ, ਉਹ ਇਕ ਤਰ੍ਹਾਂ ਨਾਲ ਭਗਵਾ ਭੇਸ ਧਾਰਨ ਕਰਨ ਵਾਲਿਆਂ ਨੂੰ ਅਪਮਾਨਤ ਕਰਨ ਵਾਲਾ ਹੈ। ਇਹ ਯਾਦ ਰੱਖਣਾ ਚਾਹੀਦਾ ਹੈ ਕਿ ਚੜ੍ਹਾਵਾ ਚੋਰੀ ਵਿਚ ਕਿਸੇ ਸੰਤ ਦਾ ਨਾਂ ਨਹੀਂ ਆਇਆ ਹੈ। ਦਾਨ ਹੜੱਪਣ ਦੇ ਮਾਮਲੇ ਵਿਚ ਜੋ ਲੋਕ ਗ੍ਰਿਫ਼ਤਾਰ ਕੀਤੇ ਗਏ ਹਨ ਅਤੇ ਜਿਨ੍ਹਾਂ ’ਤੇ ਆਪਣੀ ਜ਼ਿੰਮੇਵਾਰੀ ਨੂੰ ਸਹੀ ਤਰੀਕੇ ਨਾਲ ਨਾ ਨਿਭਾਉਣ ਦੇ ਦੋਸ਼ ਲੱਗੇ ਹਨ, ਉਨ੍ਹਾਂ ਵਿੱਚੋਂ ਕੋਈ ਵੀ ਸਾਧੂ ਨਹੀਂ ਹੈ। ਇਸ ਦੇ ਬਾਵਜੂਦ, ਸੰਸਦ ਕੰਪਲੈਕਸ ਵਿਚ ਸੰਸਦ ਮੈਂਬਰ ਪੱਪੂ ਯਾਦਵ ਸਾਧੂ ਦੇ ਭੇਸ ਵਿਚ ਦਾਨ ਮੰਗਦੇ ਦਿਖਾਈ ਦਿੱਤੇ। ਉਨ੍ਹਾਂ ਨੂੰ ਦਾਨ ਦੇਣ ਦਾ ਨਾਟਕ ਰਾਹੁਲ ਗਾਂਧੀ ਸਮੇਤ ਹੋਰ ਕਈ ਸੰਸਦ ਮੈਂਬਰਾਂ ਨੇ ਕੀਤਾ। ਇਸ ਵਿਚ ਮੁੱਖ ਤੌਰ ’ਤੇ ਸਪਾ ਦੇ ਸੰਸਦ ਮੈਂਬਰਾਂ ਦੀ ਭਾਗੀਦਾਰੀ ਰਹੀ। ਇਸ ਤੋਂ ਬਾਅਦ ਪੱਪੂ ਯਾਦਵ ਦਾਨ ਪਾਤਰ ਲੈ ਕੇ ਭੱਜਦੇ ਦਿਖਾਈ ਦਿੱਤੇ।

Share this content:

Post Comment