Loading Now

ਵੈਸਟਰਨ ਕਮਾਂਡ ਨੇ ਇੰਡੀਅਨ ਆਰਮੀ ਇੰਟਰ-ਕਮਾਂਡ ਹਾਕੀ ਚੈਂਪੀਅਨਸ਼ਿਪ 2026-27 ਦੀ ਜਿੱਤੀ ਟਰਾਫੀ

ਵੈਸਟਰਨ ਕਮਾਂਡ ਨੇ ਇੰਡੀਅਨ ਆਰਮੀ ਇੰਟਰ-ਕਮਾਂਡ ਹਾਕੀ ਚੈਂਪੀਅਨਸ਼ਿਪ 2026-27 ਦੀ ਜਿੱਤੀ ਟਰਾਫੀ

ਜਲੰਧਰ, 31 ਜੁਲਾਈ – 24 ਜੁਲਾਈ ਤੋਂ 30 ਜੁਲਾਈ 2026 ਤੱਕ ਜਲੰਧਰ ਛਾਉਣੀ ਵਿੱਚ ਕਰਵਾਏ ‘ਇੰਡੀਅਨ ਆਰਮੀ ਇੰਟਰ ਕਮਾਂਡ ਹਾਕੀ ਚੈਂਪੀਅਨਸ਼ਿਪ 2026-27’ ਵਿੱਚ ਭਾਰਤੀ ਫ਼ੌਜ ਦੇ ਉੱਤਮ ਖਿਡਾਰੀਆਂ ਵਿਚਕਾਰ ਜ਼ਬਰਦਸਤ ਹਾਕੀ ਮੁਕਾਬਲਾ ਦੇਖਣ ਨੂੰ ਮਿਲਿਆ। ਇਸ ਚੈਂਪੀਅਨਸ਼ਿਪ ਵਿੱਚ ਫ਼ੌਜ ਦੀਆਂ ਛੇ ਕਮਾਂਡਾਂ ਦੀਆਂ ਟੀਮਾਂ ਨੇ ਹਿੱਸਾ ਲਿਆ ਅਤੇ ਇਸ ਦੀ ਸਮਾਪਤੀ 30 ਜੁਲਾਈ 2026 ਨੂੰ ਜਲੰਧਰ ਛਾਉਣੀ ਦੇ ਵਜਰ ਹਾਕੀ ਸਟੇਡੀਅਮ (ਆਰਮੀ ਹਾਕੀ ਨੋਡ) ਵਿਖੇ ਹੋਈ। ਇੱਕ ਸਖ਼ਤ ਮੁਕਾਬਲੇ ਵਾਲੇ ਫ਼ਾਈਨਲ ਵਿੱਚ, ਵੈਸਟਰਨ ਕਮਾਂਡ ਨੇ ਸਦਰਨ ਕਮਾਂਡ ਨੂੰ 4-2 ਨਾਲ ਹਰਾ ਕੇ ਵੱਕਾਰੀ ਚੈਂਪੀਅਨਸ਼ਿਪ ਟਰਾਫ਼ੀ ਜਿੱਤੀ।

ਵੈਸਟਰਨ ਕਮਾਂਡ ਦੇ ਜਨਰਲ ਆਫ਼ੀਸਰ ਕਮਾਂਡਿੰਗ-ਇਨ-ਚੀਫ਼, ਲੈਫ਼ਟੀਨੈਂਟ ਜਨਰਲ ਪੁਸ਼ਪੇਂਦਰ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਅਤੇ ਉਨ੍ਹਾਂ ਨੇ ਜੇਤੂਆਂ ਅਤੇ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲਿਆਂ ਨੂੰ ਟਰਾਫ਼ੀ ਅਤੇ ਇਨਾਮ ਪ੍ਰਦਾਨ ਕੀਤੇ। ਚੈਂਪੀਅਨ ਅਤੇ ਹਿੱਸਾ ਲੈਣ ਵਾਲੀਆਂ ਟੀਮਾਂ ਨੂੰ ਵਧਾਈ ਦਿੰਦਿਆਂ ਆਰਮੀ ਕਮਾਂਡਰ ਨੇ ਪੂਰੇ ਟੂਰਨਾਮੈਂਟ ਦੌਰਾਨ ਬੇਮਿਸਾਲ ਹੁਨਰ, ਅਨੁਸ਼ਾਸਨ, ਖੇਡ ਭਾਵਨਾ ਅਤੇ ਟੀਮ ਵਰਕ ਦਾ ਪ੍ਰਦਰਸ਼ਨ ਕਰਨ ਲਈ ਖਿਡਾਰੀਆਂ ਦੀ ਤਾਰੀਫ਼ ਕੀਤੀ। ਉਨ੍ਹਾਂ ਨੇ ਚੈਂਪੀਅਨਸ਼ਿਪ ਦੇ ਪੇਸ਼ੇਵਰ ਆਯੋਜਨ ਅਤੇ ਸਫ਼ਲ ਸੰਚਾਲਨ ਲਈ ਪ੍ਰਬੰਧਕਾਂ ਦੀ ਵੀ ਸ਼ਲਾਘਾ ਕੀਤੀ।

ਰਾਸ਼ਟਰ-ਨਿਰਮਾਣ ਲਈ ਖੇਡਾਂ ਨੂੰ ਹੱਲਾਸ਼ੇਰੀ ਦੇਣ ਦੀ ਭਾਰਤੀ ਫ਼ੌਜ ਦੀ ਸੋਚ ਅਤੇ ਯਤਨਾਂ ਨੇ ਪ੍ਰਤਿਭਾਵਾਂ ਦੀ ਪਛਾਣ ਕਰਨ, ਖੇਡ ਹੁਨਰ ਨੂੰ ਨਿਖਾਰਨ ਅਤੇ ਹਾਕੀ ਸਮੇਤ ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀ ਤਿਆਰ ਕਰਨ ਦਾ ਰਾਹ ਬਣਾਇਆ ਹੈ। ਫ਼ਿਲਹਾਲ, ਭਾਰਤੀ ਰਾਸ਼ਟਰੀ ਹਾਕੀ ਕੈਂਪ ਵਿੱਚ ਭਾਰਤੀ ਫ਼ੌਜ ਦੇ ਪੰਜ ਖਿਡਾਰੀ ਸ਼ਾਮਲ ਹਨ – ਨਾਇਬ ਸੂਬੇਦਾਰ ਸੂਰਜ ਕਰੇਰਾ, ਹਵਾਲਦਾਰ ਜੀਤਪਾਲ, ਹਵਾਲਦਾਰ ਚਿਰਾਗ, ਹਵਾਲਦਾਰ ਆਰੀਅਨ ਜ਼ੇਸ ਅਤੇ ਹਵਾਲਦਾਰ ਪ੍ਰਭਦੀਪ।

Share this content:

Post Comment