ਨਵੀਂ ਪੰਜਾਬੀ ਫਿਲਮ ਦਾ ਸ਼ਿੰਗਾਰ ਬਣੇ ਹਰਭਜਨ ਮਾਨ
ਚੰਡੀਗੜ੍ਹ, 30 ਜੁਲਾਈ – ਪੰਜਾਬੀ ਸਿਨੇਮਾ ਨੂੰ ਗਲੋਬਲੀ ਰੂਪ ਦੇਣ ਵਿੱਚ ਮੋਹਰੀ ਭੂਮਿਕਾ ਨਿਭਾ ਚੁੱਕੇ ਹਨ ਗਾਇਕ ਅਤੇ ਅਦਾਕਾਰ ਹਰਭਜਨ ਮਾਨ, ਜੋ ਲੰਮੇਂ ਵਕਫ਼ੇ ਬਾਅਦ ਇੱਕ ਵਾਰ ਮੁੜ ਪਾਲੀਵੁੱਡ ਵਿਹੜੇ ਸ਼ਾਨਦਾਰ ਮੌਜ਼ੂਦਗੀ ਦਰਜ ਕਰਵਾਉਣ ਲਈ ਤਿਆਰ ਹਨ, ਜਿੰਨਾਂ ਦੀ ਇਸ ਦਿਸ਼ਾ ਵਿੱਚ ਮੁੜ ਆਰੰਭੀ ਕਾਰਜਸ਼ੀਲਤਾ ਦਾ ਬਹੁ-ਪ੍ਰਭਾਵੀ ਪ੍ਰਗਟਾਵਾ ਕਰਵਾਉਣ ਜਾ ਰਹੀ ਹੈ ਆਉਣ ਵਾਲੀ ਪੰਜਾਬੀ ਫਿਲਮ ‘ਇਹ ਦਿਨ ਰੋਜ਼ ਨੀ ਆਉਣੇ’, ਜਿਸ ਨੂੰ ਜਲਦ ਹੀ ਵਿਸ਼ਵ ਭਰ ਵਿੱਚ ਪ੍ਰਦਸ਼ਿਤ ਕੀਤਾ ਜਾ ਰਿਹਾ ਹੈ।
‘ਤਿੰਨ ਰੰਗ ਫਿਲਮਸ’ ਦੇ ਬੈਨਰ ਹੇਠ ਪੇਸ਼ ਕੀਤੀ ਜਾ ਰਹੀ ਹੈ ਇਹ ਭਾਵਪੂਰਨ ਫਿਲਮ, ਜਿਸ ਦਾ ਲੇਖਣ ਅਤੇ ਨਿਰਦੇਸ਼ਨ ਅਨੀਤ ਸੇਖੋਂ ਵੱਲੋਂ ਕੀਤਾ ਗਿਆ ਹੈ, ਜੋ ਅਪਣੀ ਇਸ ਡਾਇਰੈਕਟੋਰੀਅਲ ਫਿਲਮ ਨਾਲ ਪਾਲੀਵੁੱਡ ਸਫਾਂ ਵਿੱਚ ਬਤੌਰ ਨਿਰਦੇਸ਼ਕ ਨਵ ਅਗਾਜ਼ ਵੱਲ ਵਧਣਗੇ ਪਰਿਵਾਰਿਕ ਅਤੇ ਸੰਗੀਤਮਈ ਰੰਗਾਂ ਵਿੱਚ ਰੰਗੀ ਗਈ ਇਸ ਫਿਲਮ ਦੀ ਸਟਾਰ-ਕਾਸਟ ਵਿੱਚ ਹਰਭਜਨ ਮਾਨ, ਪਦਮ ਸ਼੍ਰੀ ਨਿਰਮਲ ਰਿਸ਼ੀ, ਸਰਬਜੀਤ ਚੀਮਾ, ਸੁੱਖ ਪਿੰਡੀ ਆਲਾ, ਪ੍ਰੀਤਿਸ਼ ਨਰੂਲਾ, ਜਗਤਾਰ ਜੱਗੀ, ਸੰਦੀਪ ਜੀਤ ਪਟੀਲਾ, ਹਰਪ੍ਰੀਤ ਵਾਲੀਆ ਅਤੇ ਕਬੀਰ ਗਿੱਲ ਸ਼ੁਮਾਰ ਹਨ, ਜਿੰਨਾਂ ਤੋਂ ਇਲਾਵਾ ਨਵੇਂ ਚਿਹਰੇ ਅਵਕਾਸ਼ ਮਾਨ, ਹੀਰ ਅੱਛਰਾ ਅਤੇ ਅਰੁਣਾ ਬੈਨੀਵਾਲ ਵੀ ਇਸ ਖੂਬਸੂਰਤ ਫਿਲਮ ਦਾ ਖਾਸ ਆਕਰਸ਼ਨ ਹੋਣਗੇ।ਪੰਜਾਬ ਦੇ ਪੁਰਾਤਨ ਮਾਹੌਲ ਦੀ ਤਰਜ਼ਮਾਨੀ ਕਰਦੀ ਉਕਤ ਫਿਲਮ ਦੇ ਨਿਰਮਾਤਾ ਲੋਕੇਸ਼ ਚਾਹਲ, ਐਸੋਸੀਏਟ ਪ੍ਰੋਡਿਊਸਰ ਗੁਰਵਿੰਦਰ ਸਿੰਘ ਸੰਧੂ ਅਤੇ ਪਾਲ ਸਿੱਧੂ, ਡੀਓਪੀ ਮੁਕੁਲ ਪੁਨੀਆ, ਸੰਪਾਦਕ ਭਾਰਤ ਐਸ ਰਾਵਤ, ਸੰਵਾਦ ਲੇਖ਼ਕ ਗੁਰਪ੍ਰੀਤ ਰਟੋਲ, ਬੈਕਗ੍ਰਾਉਂਡ ਸਕੋਰਰ ਗੁਰਮੋਹ, ਪ੍ਰੋਡੋਕਸ਼ਨ ਡਿਜ਼ਾਈਨਰ ਕੁਮਾਰ ਰਿਤੇਸ਼, ਕਾਸਟਿਊਮ ਡਿਜ਼ਾਈਨਰ ਹੋਲਿਸਟੀਕਲੀ ਹਰਮਨ ਅਤੇ ਸਹਰ ਮਾਨ ਅਤੇ ਕੋਰਿਓਗ੍ਰਾਫਰ ਰਿਚੀ ਬਰਟਨ, ਜਦਕਿ ਫਿਲਮ ਨੂੰ ਵਿਸ਼ਵਵਿਆਪੀ ਪੱਧਰ ਉੱਪਰ ਰਿਲੀਜ਼ ਓਮਜੀ ਗਰੁੱਪ ਦੁਆਰਾ ਕੀਤਾ ਜਾ ਰਿਹਾ ਹੈ।
Share this content:



Post Comment