ਸੰਪੂਰਨ ਯੁਵਾ ਨਸ਼ਾ-ਮੁਕਤੀ ਅਤੇ ਪੁਨਰਵਾਸ ਜ਼ਿਲ੍ਹਾ ਤਾਲਮੇਲ ਕਮੇਟੀ ਦੀ ਮੀਟਿੰਗ

ਮੋਗਾ, 29 ਜੁਲਾਈ(ਗਿਆਨ ਸਿੰਘ/ਏ.ਡੀ.ਪੀ ਨਿਊਜ਼) – ਸ਼੍ਰੀਮਤੀ ਨੀਲਮ ਅਰੋੜਾ, ਜ਼ਿਲ੍ਹਾ ਤੇ ਸੈਸ਼ਨ ਜੱਜ-ਕਮ-ਚੇਅਰਪਰਸਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਮੋਗਾ ਦੀ ਪ੍ਰਧਾਨਗੀ ਹੇਠ ਪੰਜਾਬ ਲੀਗਲ ਸਰਵਿਸਜ਼ ਅਥਾਰਟੀ, ਐੱਸ.ਏ.ਐੱਸ ਨਗਰ ਵੱਲੋਂ ਸੂਬੇ ਭਰ ਵਿੱਚ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ “ਸੰਪੂਰਨ ਯੁਵਾ ਨਸ਼ਾ-ਮੁਕਤੀ ਅਤੇ ਪੁਨਰਵਾਸ ਮੁਹਿੰਮ” ਦੇ ਸਬੰਧ ਵਿੱਚ ਬਣਾਈ ਗਈ ਜ਼ਿਲ੍ਹਾ ਤਾਲਮੇਲ ਕਮੇਟੀ ਦੀ ਮੀਟਿੰਗ ਹੋਈ। ਇਸ ਮੀਟਿੰਗ ਵਿੱਚ ਸ਼੍ਰੀ ਸਾਗਰ ਸੇਤੀਆ ਡਿਪਟੀ ਕਮਿਸ਼ਨਰ ਮੋਗਾ, ਸ਼੍ਰੀ ਸਰਤਾਜ ਸਿੰਘ ਚਾਹਲ ਸੀਨੀਅਰ ਸੁਪਰਡੈਂਟ ਆਫ ਪੁਲਿਸ ਮੋਗਾ, ਸ਼੍ਰੀ ਸਿਮਰਨ ਸਿੰਘ ਸੀ.ਜੇ.ਐੱਮ-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਮੋਗਾ, ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਸ੍ਰ. ਸੁਬੇਗ ਸਿੰਘ ਅਤੇ ਜ਼ਿਲ੍ਹਾ ਤਾਲਮੇਲ ਕਮੇਟੀ ਦੇ ਬਾਕੀ ਦੇ ਮੈਂਬਰਾਨ/ ਸਰਕਾਰੀ ਅਧਿਕਾਰੀ ਸਾਮਲ ਹੋਏ। ਸ੍ਰੀਮਤੀ ਨੀਲਮ ਅਰੋੜਾ ਨੇ ਦੱਸਿਆ ਕਿ ਰਾਜ ਵਿਆਪੀ ਮੁਹਿੰਮ “ਸੰਪੂਰਨ ਯੁਵਾ ਨਸ਼ਾ-ਮੁਕਤੀ ਅਤੇ ਪੁਨਰਵਾਸ ਮੁਹਿੰਮ” ਜੋ ਕਿ 18 ਜੁਲਾਈ 2026 ਤੋਂ ਅਰੰਭ ਕੀਤੀ ਗਈ ਹੈ ਜੋ 31 ਅਕਤੂਬਰ 2026 ਤੱਕ ਚਲਾਈ ਜਾਰੀ ਰਹੇਗੀ।
ਉਹਨਾਂ ਵਿਸਥਾਰਪੂਰਵਕ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਮੁਹਿੰਮ ਦੇ ਤਿੰਨ ਪੜਾਅ ਹਨ, ਪਹਿਲਾ ਪੜਾਅ ਮਿਤੀ 31 ਜੁਲਾਈ 2026 ਤੱਕ ਚੱਲੇਗਾ ਜਿਸ ਵਿੱਚ ਸੰਸਥਾਗਤ ਤਿਆਰੀ ਕਰਨਾ, ਸਥਾਨਕ ਲੋੜਾਂ ਦੇ ਆਧਾਰ ‘ਤੇ ਜ਼ਿਲ੍ਹਾ-ਵਿਸ਼ੇਸ਼ ਕਾਰਜ-ਯੋਜਨਾ ਤਿਆਰ ਕਰਨਾ, ਨਸ਼ੇ ਦੀ ਲਤ ਤੋਂ ਪੀੜਤ ਕੈਦ ਵਿੱਚ ਬੰਦ ਵਿਅਕਤੀਆਂ ਦੀ ਪਛਾਣ ਕਰਨਾ ਅਤੇ ਉਨ੍ਹਾਂ ਦੇ ਮੁੜ-ਵਸੇਬੇ ਦੀਆਂ ਲੋੜਾਂ ਦਾ ਮੁਲਾਂਕਣ ਕਰਨਾ, ਅਜਿਹੇ ਪਿੰਡਾਂ, ਸ਼ਹਿਰੀ ਇਲਾਕਿਆਂ, ਵਿਦਿਅਕ ਸੰਸਥਾਵਾਂ ਅਤੇ ਅਜਿਹੇ ਖੇਤਰਾਂ (ਹਾਟ-ਸਪਾਟਸ) ਦੀ ਪਛਾਣ ਕਰਨਾ ਜਿੱਥੇ ਨਸ਼ਿਆਂ ਦੀ ਸਮੱਸਿਆ ਵੱਧ ਹੈ ਅਤੇ ਜਿਥੇ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ, ਪਛਾਣੇ ਗਏ ਵਿਅਕਤੀਆਂ ਦੀ ਸੂਚੀ ਤਿਆਰ ਕਰਨਾ, ਮੁਹਿੰਮ ਤਹਿਤ ਪੈਨਲ ਵਕੀਲਾਂ, ਪੈਰਾ-ਲੀਗਲ ਵਲੰਟੀਅਰਾਂ ਅਤੇ ਹੋਰ ਵਲੰਟੀਅਰਾਂ ਨੂੰ ਉਨ੍ਹਾਂ ਦੀਆਂ ਭੂਮਿਕਾਵਾਂ ਬਾਰੇ ਜਾਣੂ ਕਰਵਾਉਣਾ/ਸਿਖਲਾਈ ਦੇਣਾ; ਪ੍ਰਚਾਰ-ਪਸਾਰ ਲਈ ਸਥਾਨਕ ਭਾਸ਼ਾ ਵਿੱਚ (ਜਾਣਕਾਰੀ, ਸਿੱਖਿਆ ਅਤੇ ਸੰਚਾਰ) ਸਮੱਗਰੀ ਤਿਆਰ ਕਰਨਾ ਆਦਿ ਸ਼ਾਮਲ ਹੈ।
Share this content:


Post Comment