Loading Now

ਆਮ ਆਦਮੀ ਕਲੀਨਿਕਾਂ ਦੇ ਡਾਕਟਰਾਂ ਤੇ ਸਟਾਫ ਅਣਮਿਥੇ ਸਮੇਂ ਦੀ ਹੜਤਾਲ ’ਤੇ

ਆਮ ਆਦਮੀ ਕਲੀਨਿਕਾਂ ਦੇ ਡਾਕਟਰਾਂ ਤੇ ਸਟਾਫ ਅਣਮਿਥੇ ਸਮੇਂ ਦੀ ਹੜਤਾਲ ’ਤੇ

ਪਟਿਆਲਾ, 28 ਜੁਲਾਈ – ਪੰਜਾਬ ਵਿਚ 1090 ਆਮ ਆਦਮੀ ਕਲੀਨਿਕਾਂ ਵਿਚਲੇ 3000 ਡਾਕਟਰਾਂ, ਫਾਰਮਾਸਿਸਟਾਂ ਅਤੇ ਏ ਐੱਨ ਐੱਮ ਵੱਲੋਂ ਆਪਣੀਆਂ ਮੰਗਾਂ ਦੀ ਪੂਰਤੀ ਲਈ ਅੱਜ ਅਣਮਿਥੇ ਸਮੇਂ ਲਈ ਸੂਬਾਈ ਹੜਤਾਲ ਕਰ ਦਿਤੀ ਗਈ, ਜਿਸ ਕਾਰਨ ਇਨ੍ਹਾਂ ਕਲੀਨਿਕਾਂ ’ਚ ਸੇਵਾਵਾਂ ਪ੍ਰਭਾਵਿਤ ਹੋਈਆਂ ਤੇ ਮਰੀਜ਼ਾਂ ਨੂੰ ਪ੍ਰੇਸ਼ਾਨ ਹੋਣਾ ਪਿਆ। ਹੜਤਾਲੀ ਮੁਲਾਜ਼ਮ ਸੇਵਾਵਾਂ ਰੈਗੂਲਰ ਕਰਨਂ ਦੀ ਮੰਗ ਕਰ ਰਹੇ ਹਨ। ਹੜਤਾਲ ਇਨ੍ਹਾਂ ਤਿੰਨ ਵਰਗਾਂ ’ਤੇ ਆਧਾਰਿਤ ਸਾਂਝੇ ਫਰੰਟ ਦੇ ਮੋਢੀਆਂ ਡਾ. ਤਲਵਿੰਦਰ ਸਿੰਘ, ਪਰਮਜੀਤ ਸਿੰਘ ਬਠਿੰਡਾ ਅਤੇ ਜਸਵੀਰ ਕੌਰ ਦੀ ਅਗਵਾਈ ਹੇਠ ਹੋਈ, ਜਿਸ ਦੌਰਾਨ ਮੀਤ ਪ੍ਰਧਾਨਾ ਡਾ. ਸੁਖਮਨੀਤ ਸਿੰਘ, ਭੁਪਿੰਦਰ ਸਿੰਘ ਅਤੇ ਗੁਰਪ੍ਰੀਤ ਕੌਰ, ਚੇਅਰਮੈਨ ਪ੍ਰਦੀਪ ਗੁਪਤਾ, ਸਲਾਹਕਾਰ ਨਰੇਸ਼ ਕੁਮਾਰ, ਖਜ਼ਾਨਚੀ ਜਗਸੀਰ ਸਿੰਘ ਅਤੇ ਪ੍ਰੈਸ ਸਕੱਤਰ ਬਿਕਰਮਜੀਤ ਸਿੰਘ ਸਮੇਤ ਹੋਰਨਾ ਨੇ ਵੀ ਵ ਚੜ੍ਹ ਕੇ ਹਿੱਸਾ ਲਿਆ।

ਪ੍ਰੈਸ ਸਕੱਤਰ ਬਿਕਰਮਜੀਤ ਸਿੰਘ ਵੱਲੋਂ ਮੁਤਾਬਕ ਸਾਂਝੇ ਫਰੰਟ ਦੇ ਇਨ੍ਹਾਂ ਆਗੂਆਂ ਦਾ ਕਹਿਣਾ ਸੀ ਕਿ ਇਨ੍ਹਾਂ ਕਲੀਨਿਕਾਂ ’ਤੇ ਵਧੇਰੇ ਲੋਕ ਆਉਂਦੇ ਹਨ ਤੇ ਇਥੇ ਸਥਿਤ ਡਾਕਟਰਾਂ, ਫਾਰਮਾਸਿਸਟਾਂ ਅਤੇ ਨਰਸਾਂ ਦੀਆਂ ਬਿਹਤਰ ਸੇਵਾਵਾਂ ਦੇ ਤਹਿਤ ਸਰਕਾਰ ਦੀ ਵੀ ਬੱਲੇ ਬੱਲੇ ਹੋ ਰਹੀ ਹੈ, ਜਿਸ ਤਹਿਤ ਹੀ ਮੁੱਖ ਮੰਤਰੀ ਅਤੇ ਸਿਹਤ ਮੰਤਰੀ ਸਮੇਤ ਹੋਰਨਾ ਵੱਲੋਂ ਵੀ ਇਨ੍ਹਾਂ ਕਲੀਨਿਕਾਂ ਦੀਆਂ ਸੇਵਾਵਾਂ ਦਾ ਉਚੇਚਾ ਜ਼ਿਕਰ ਕੀਤਾ ਜਾਂਦਾ ਹੈ ਪਰ ਇਨ੍ਹਾਂ ਵਿਚਲੇ ਮੁਲਾਜ਼ਮ ਸਰਕਾਰ ਤੋਂ ਖੁਸ਼ ਨਹੀਂ ਹਨ। ਉਹ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੂੰ ਕਈ ਵਾਰ ਮੰਗ ਪੱਤਰ ਦੇ ਕੇ ਆਪਣੀਆਂ ਸੇਵਾਵਾਂ ਰੈਗੂਲਰ ਕਰਨ ਦੀ ਮੰਗ ਕਰ ਚੁੱਕੇ ਹਨ। ਜਸਵੀਰ ਕੌਰ ਅਤੇ ਗੁਰਪ੍ਰੀਤ ਕੌਰ ਨੇ ਕਿਹਾ ਕਿ ਹਾਲਾਂਕਿ ਉਨ੍ਹਾਂ ਨੂੰ ਰੈਗੂਲਰ ਡਾਕਟਰ ਤੇ ਮੁਲਾਜ਼ਮਾਂ ਦੀ ਤਰਜ ’ਤੇ ਹੀ ਸਮੁੱਚੀ ਭਰਤੀ ਪ੍ਰਕ੍ਰਿਆ ਪੂਰੀ ਕਰਨ ਤੋਂ ਬਾਅਦ ਹੀ ਉਨ੍ਹਾਂ ਨੂੰ ਨੌਕਰੀ ’ਤੇ ਰੱਖਿਆ ਗਿਆ ਸੀ ਪਰ ਸੇਵਾਵਾਂ ਰੈਗੂਲਰ ਨਹੀਂ ਹਨ। ਤਨਖਾਹਾਂ ਵੀ ਨਾ ਮਾਤਰ ਹੀ ਹਨ।

Share this content:

Post Comment