Loading Now

ਟਰੰਪ ਨੇ ਫਿਰ ਫੋੜਿਆ ਟੈਰਿਫ਼ ਬੰਬ, 7 ਹੋਰ ਦੇਸ਼ਾਂ ‘ਤੇ ਕਸਿਆ ਸ਼ਿਕੰਜਾ

ਟਰੰਪ ਨੇ ਫਿਰ ਫੋੜਿਆ ਟੈਰਿਫ਼ ਬੰਬ, 7 ਹੋਰ ਦੇਸ਼ਾਂ ‘ਤੇ ਕਸਿਆ ਸ਼ਿਕੰਜਾ

ਅਮਰੀਕਾ, 10 ਜੁਲਾਈ –  ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅੰਤਰਰਾਸ਼ਟਰੀ ਵਪਾਰ ‘ਤੇ ਇੱਕ ਹੋਰ ਵੱਡਾ ਫੈਸਲਾ ਲਿਆ ਹੈ। ਦੱਸ ਦਈਏ ਕਿ ਬੁੱਧਵਾਰ ਨੂੰ ਸੱਤ ਨਵੇਂ ਦੇਸ਼ਾਂ ਨੂੰ ਟੈਰਿਫ ਨੋਟਿਸ ਜਾਰੀ ਕੀਤੇ, ਜਿਨ੍ਹਾਂ ਵਿੱਚ ਅਲਜੀਰੀਆ, ਇਰਾਕ, ਲੀਬੀਆ, ਸ਼੍ਰੀਲੰਕਾ, ਬਰੂਨੇਈ, ਮੋਲਡੋਵਾ ਅਤੇ ਫਿਲੀਪੀਨਜ਼ ਸ਼ਾਮਲ ਹਨ। ਹੁਣ ਇਨ੍ਹਾਂ ਦੇਸ਼ਾਂ ਤੋਂ ਅਮਰੀਕਾ ਆਉਣ ਵਾਲੇ ਉਤਪਾਦਾਂ ‘ਤੇ 20% ਤੋਂ 30% ਡਿਊਟੀ ਲਗਾਈ ਜਾਵੇਗੀ। ਇਸ ਕਦਮ ਤੋਂ ਬਾਅਦ, ਟੈਰਿਫ ਤੋਂ ਪ੍ਰਭਾਵਿਤ ਦੇਸ਼ਾਂ ਦੀ ਕੁੱਲ ਗਿਣਤੀ 21 ਹੋ ਗਈ ਹੈ। ਟਰੰਪ ਪ੍ਰਸ਼ਾਸਨ ਨੇ ਸੋਮਵਾਰ ਨੂੰ ਪਹਿਲਾਂ ਹੀ 14 ਦੇਸ਼ਾਂ ਨੂੰ ਪੱਤਰ ਜਾਰੀ ਕੀਤੇ ਸਨ, ਅਤੇ ਹੁਣ ਇਹ ਦੂਜੀ ਸੂਚੀ ਜਾਰੀ ਕੀਤੀ ਗਈ ਹੈ। ਸਾਰੇ ਟੈਰਿਫ 1 ਅਗਸਤ, 2025 ਤੋਂ ਲਾਗੂ ਹੋਣਗੇ।

Share this content:

Post Comment