Loading Now

ਆਮ ਆਦਮੀ ਪਾਰਟੀ ਦਾ ਬਲਾਕ ਪ੍ਰਧਾਨ ਬਣਨ ’ਤੇ ਨੰਬਰਦਾਰ ਸੁਰਜਨ ਸਿੰਘ ਸੱਲ ਨੂੰ ਦਿੱਤੀ ਵਧਾਈ

ਆਮ ਆਦਮੀ ਪਾਰਟੀ ਦਾ ਬਲਾਕ ਪ੍ਰਧਾਨ ਬਣਨ ’ਤੇ ਨੰਬਰਦਾਰ ਸੁਰਜਨ ਸਿੰਘ ਸੱਲ ਨੂੰ ਦਿੱਤੀ ਵਧਾਈ

photo2apalahi-1-1024x425 ਆਮ ਆਦਮੀ ਪਾਰਟੀ ਦਾ ਬਲਾਕ ਪ੍ਰਧਾਨ ਬਣਨ ’ਤੇ ਨੰਬਰਦਾਰ ਸੁਰਜਨ ਸਿੰਘ ਸੱਲ ਨੂੰ ਦਿੱਤੀ ਵਧਾਈ
ਨੰਬਰਦਾਰ ਸੁਰਜਨ ਸਿੰਘ ਨੂੰ ਵਧਾਈ ਦਿੰਦੇ ਹੋਏ ਨਗਰ ਪੰਚਾਇਤ ਮੈਂਬਰਾਨ।

ਫਗਵਾੜਾ, 22 ਜੁਲਾਈ  ( ਏ.ਡੀ.ਪੀ. ਨਿਊਜ਼ ) ਪਿੰਡ ਪਲਾਹੀ ਦੀ ਪੰਚਾਇਤ ਦੇ ਮੈਂਬਰਾਨ ਅਤੇ ਮੋਹਤਬਰ ਵਿਅਕਤੀਆਂ ਵੱਲੋਂ ਨੰਬਰਦਾਰ ਸੁਰਜਨ ਸਿੰਘ ਸੱਲ ਨੂੰ ਆਮ ਆਦਮੀ ਪਾਰਟੀ ਦਾ ਬਲਾਕ ਪ੍ਰਧਾਨ ਬਣਨ ’ਤੇ ਵਧਾਈ ਦਿੱਤੀ ਗਈ। ਇਸ ਸਮੇਂ ਬੋਲਦਿਆਂ ਉਹਨਾਂ ਕਿਹਾ ਕਿ ਉਹ ਲੋਕ ਭਲੇ ਹਿੱਤ ਕਾਰਜ ਕਰਨਗੇ ਅਤੇ ਇਲਾਕੇ ਦੇ ਵਿਕਾਸ ਕਾਰਜਾਂ ਵਿੱਚ ਆਪਣਾ ਬਣਦਾ ਰੋਲ ਅਦਾ ਕਰਨਗੇ। ਇਸ ਸਮੇਂ ਹਰਮੇਲ ਸਿੰਘ ਗਿੱਲ ਨੂੰ ਉਹਨਾਂ ਦੀ ਵਿਦੇਸ਼ ਫੇਰੀ ’ਤੇ ਜਾਣ ’ਤੇ ਵਿਦਾਇਗੀ ਵੀ ਦਿੱਤੀ ਗਈ।

photo2apalahi-2-1024x455 ਆਮ ਆਦਮੀ ਪਾਰਟੀ ਦਾ ਬਲਾਕ ਪ੍ਰਧਾਨ ਬਣਨ ’ਤੇ ਨੰਬਰਦਾਰ ਸੁਰਜਨ ਸਿੰਘ ਸੱਲ ਨੂੰ ਦਿੱਤੀ ਵਧਾਈ
ਹਰਮੇਲ ਸਿੰਘ ਗਿੱਲ ਨੂੰ ਵਿਦੇਸ਼ ਫੇਰੀ ਲਈ ਵਿਦਾਇਗੀ ਦਿੰਦੇ ਹੋਏ ਪੰਚਾਇਤ ਮੈਂਬਰਾਨ।

ਹੋਰਨਾਂ ਤੋਂ ਬਿਨਾਂ ਸਮਾਜ ਸੇਵਕ ਸੁਖਵਿੰਦਰ ਸਿੰਘ ਸੱਲ, ਰਵੀ ਪਾਲ ਪੰਚ, ਸੰਨੀ ਚੰਦੜ ਪੰਚ, ਗੁਰਚਰਨ ਸਿੰਘ ਬਸਰਾ ਪੰਚ, ਰਵੀ ਸੱਗੂ ਪੰਚ,  ਹਰਪ੍ਰੀਤ ਸਿੰਘ ਆਦਿ ਹਾਜ਼ਰ ਸਨ।

Share this content:

Post Comment