Loading Now

Apple Maps ‘ਤੇ ਹੁਣ ਨਹੀਂ ਚੱਲਣਗੇ ਇਨ੍ਹਾਂ ਬਿਜ਼ਨੈਸ ਦੇ Ads

Apple Maps ‘ਤੇ ਹੁਣ ਨਹੀਂ ਚੱਲਣਗੇ ਇਨ੍ਹਾਂ ਬਿਜ਼ਨੈਸ ਦੇ Ads

ਨਵੀਂ ਦਿੱਲੀ, 18 ਜੁਲਾਈ – ਐਪਲ ਨੇ Apple Music ਅਤੇ Apple One ਪਲਾਨਸ ਦੀਆਂ ਕੀਮਤਾਂ ਵਧਾ ਦਿੱਤੀਆਂ ਹਨ। ਇਸੇ ਦੌਰਾਨ ਹੁਣ ਤਕਨਾਲੋਜੀ ਖੇਤਰ ਦੀ ਇਸ ਦਿੱਗਜ ਕੰਪਨੀ ਨੇ ਆਪਣੇ ਇਸ਼ਤਿਹਾਰਬਾਜ਼ੀ ਦੇ ਨਿਯਮਾਂ ਵਿੱਚ ਵੀ ਵੱਡਾ ਬਦਲਾਅ ਕਰ ਦਿੱਤਾ ਹੈ। ਜੀ ਹਾਂ, ਕੰਪਨੀ ਨੇ Apple Maps ‘ਤੇ ਕਈ ਤਰ੍ਹਾਂ ਦੇ ਕਾਰੋਬਾਰਾਂ ਦੇ ਇਸ਼ਤਿਹਾਰਾਂ (Ads) ‘ਤੇ ਰੋਕ ਲਗਾ ਦਿੱਤੀ ਹੈ। ਕੰਪਨੀ ਨੇ ਨਵੀਂ ਐਪਲ ਐਡਵਰਟਾਈਜ਼ਿੰਗ ਸਰਵਿਸ ਪਾਲਿਸੀ ਵੀ ਜਾਰੀ ਕਰ ਦਿੱਤੀ ਹੈ, ਜੋ 14 ਜੁਲਾਈ ਤੋਂ ਲਾਗੂ ਹੋ ਗਈ ਹੈ। ਹੁਣ ਇਸ ਨਵੀਂ ਪਾਲਿਸੀ ਦੇ ਤਹਿਤ ਪਲੰਬਰ, ਇਲੈਕਟ੍ਰੀਸ਼ੀਅਨ, ਲਾਕਸਮਿਥ (ਜਿੰਦਰੇ ਠੀਕ ਕਰਨ ਵਾਲੇ), HVAC ਸਰਵਿਸ, ਪੈਸਟ ਕੰਟਰੋਲ (ਕੀੜੇ-ਮਕੌੜੇ ਮਾਰਨ ਵਾਲੇ), ਰੂਫਿੰਗ (ਛੱਤ ਦੀ ਮੁਰੰਮਤ), ਜਨਰਲ ਕੰਟਰੈਕਟਰ, ਕ੍ਰਿਪਟੋਕਰੰਸੀ ATM ਅਤੇ ਬੇਲ ਬਾਂਡ ਵਰਗੀਆਂ ਸੇਵਾਵਾਂ ਨਾਲ ਜੁੜੇ Ads ਐਪਲ ਮੈਪਸ ‘ਤੇ ਨਹੀਂ ਦਿਖਾਏ ਜਾਣਗੇ। ਹਾਲਾਂਕਿ ਇਹ ਬਦਲਾਅ ਅਜਿਹੇ ਸਮੇਂ ਸਾਹਮਣੇ ਆਇਆ ਹੈ, ਜਦੋਂ ਐਪਲ ਅਮਰੀਕਾ ਅਤੇ ਕੈਨੇਡਾ ਵਿੱਚ Apple Maps ‘ਤੇ ਐਡਸ ਦੀ ਸੁਵਿਧਾ ਸ਼ੁਰੂ ਕਰਨ ਦੀ ਤਿਆਰੀ ਵਿੱਚ ਹੈ। ਹਾਲਾਂਕਿ ਕੰਪਨੀ ਨੇ ਅਜੇ ਤੱਕ ਇਸ ਦੀ ਲਾਂਚਿੰਗ ਤਾਰੀਖ਼ ਦਾ ਐਲਾਨ ਨਹੀਂ ਕੀਤਾ ਹੈ।

ਕਿਹੜੇ-ਕਿਹੜੇ ਬਿਜ਼ਨੈਸ ਦੇ ਇਸ਼ਤਿਹਾਰਾਂ ‘ਤੇ ਰੋਕ?
ਦਰਅਸਲ ਨਵੀਂ ਪਾਲਿਸੀ ਦੇ ਮੁਤਾਬਕ Apple Maps ‘ਤੇ ਕਈ ਸੇਵਾਵਾਂ ਨਾਲ ਜੁੜੇ ਇਸ਼ਤਿਹਾਰ ਸਵੀਕਾਰ ਨਹੀਂ ਕੀਤੇ ਜਾਣਗੇ। ਕੰਪਨੀ ਦਾ ਕਹਿਣਾ ਹੈ ਕਿ ਇਹ ਇਸ਼ਤਿਹਾਰ ਸਿੱਧੇ ਜਾਂ ਅਸਿੱਧੇ ਤੌਰ ‘ਤੇ ਇਨ੍ਹਾਂ ਸੇਵਾਵਾਂ ਨੂੰ ਪ੍ਰਮੋਟ ਨਹੀਂ ਕਰ ਸਕਦੇ। ਹੇਠਾਂ ਤੁਸੀਂ ਇਸ ਦੀ ਪੂਰੀ ਸੂਚੀ ਦੇਖ ਸਕਦੇ ਹੋ…

ਪਲੰਬਿੰਗ ਸਰਵਿਸ

ਇਲੈਕਟ੍ਰੀਕਲ ਸਰਵਿਸ

ਲਾਕਸਮਿਥ

HVAC
ਪੈਸਟ ਕੰਟਰੋਲ

ਰੂਫਿੰਗ ਸਰਵਿਸ

ਜਨਰਲ ਕੰਟਰੈਕਟਰ

ਕ੍ਰਿਪਟੋਕਰੰਸੀ ATM

ਬੇਲ ਬਾਂਡ ਸਰਵਿਸ

ਮੈਡੀਕਲ ਸਰਵਿਸ ‘ਤੇ ਪੂਰੀ ਤਰ੍ਹਾਂ ਬੈਨ ਨਹੀਂ

ਹਾਲਾਂਕਿ ਮੈਡੀਕਲ ਸਰਵਿਸ ਨਾਲ ਜੁੜੇ ਐਡਸ ‘ਤੇ ਪੂਰੀ ਤਰ੍ਹਾਂ ਬੈਨ ਨਹੀਂ ਲਗਾਇਆ ਗਿਆ ਹੈ। ਕੰਪਨੀ ਦਾ ਕਹਿਣਾ ਹੈ ਕਿ ਅਜਿਹੇ ਇਸ਼ਤਿਹਾਰਾਂ ਦੀ ਸਮੀਖਿਆ ਕੇਸ-ਟੂ-ਕੇਸ ਦੇ ਆਧਾਰ ‘ਤੇ ਕੀਤੀ ਜਾਵੇਗੀ ਅਤੇ ਨਿਯਮਾਂ ਦੇ ਮੁਤਾਬਕ ਹੀ ਉਨ੍ਹਾਂ ਨੂੰ ਮਨਜ਼ੂਰੀ ਦਿੱਤੀ ਜਾਵੇਗੀ।

Apple Maps ਵਿੱਚ ਕਿਵੇਂ ਦਿਖਣਗੇ ਐਡਸ?

ਐਪਲ ਦਾ ਕਹਿਣਾ ਹੈ ਕਿ Apple Maps ਵਿੱਚ ਕਿਸੇ ਲੋਕੇਸ਼ਨ ਨੂੰ ਸਰਚ ਕਰਨ ‘ਤੇ ਇੱਕ ਸਪਾਂਸਰਡ ਬਿਜ਼ਨੈਸ (Sponsored Business) ਸਭ ਤੋਂ ਉੱਪਰ ਸ਼ੋਅ ਹੋਵੇਗਾ। ਮੈਪ ‘ਤੇ ਉਸ ਦੇ ਪਿਨ (Pin) ਦੇ ਚਾਰੋਂ ਪਾਸੇ ਨੀਲੇ ਰੰਗ ਦਾ ਹਲਕਾ ਘੇਰਾ ਹੋਵੇਗਾ ਅਤੇ Suggested Places ਦੀ ਸੂਚੀ ਵਿੱਚ ਉਸ ਨੂੰ ਸਪੱਸ਼ਟ ਤੌਰ ‘ਤੇ ਇਸ਼ਤਿਹਾਰ ਵਜੋਂ ਦਿਖਾਇਆ ਜਾਵੇਗਾ।

Share this content:

Post Comment