Loading Now

ਪ੍ਰਧਾਨ ਮੰਤਰੀ ਮੋਦੀ ਵੱਲੋਂ ਦੇਸ਼ ਦੀ ਪਹਿਲੀ ਹਾਈਡ੍ਰੋਜਨ ਟ੍ਰੇਨ ਨੂੰ ਹਰੀ ਝੰਡੀ

ਪ੍ਰਧਾਨ ਮੰਤਰੀ ਮੋਦੀ ਵੱਲੋਂ ਦੇਸ਼ ਦੀ ਪਹਿਲੀ ਹਾਈਡ੍ਰੋਜਨ ਟ੍ਰੇਨ ਨੂੰ ਹਰੀ ਝੰਡੀ

ਜੀਂਦ (ਹਰਿਆਣਾ), 17 ਜੁਲਾਈ – ਭਾਰਤੀ ਰੇਲਵੇ ਦੇ ਇਤਿਹਾਸ ਵਿੱਚ ਅੱਜ ਇੱਕ ਨਵਾਂ ਅਧਿਆਇ ਜੁੜਨ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਅੱਜ ਹਰਿਆਣਾ ਦੇ ਜੀਂਦ ਰੇਲਵੇ ਸਟੇਸ਼ਨ ਤੋਂ ਦੇਸ਼ ਦੀ ਪਹਿਲੀ ਹਾਈਡ੍ਰੋਜਨ ਨਾਲ ਚੱਲਣ ਵਾਲੀ ਟ੍ਰੇਨ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ।

ਇਹ ਦੇਸ਼ ਦੀ ਪਹਿਲੀ ਅਜਿਹੀ ਟ੍ਰੇਨ ਹੋਵੇਗੀ ਜੋ ਪੂਰੀ ਤਰ੍ਹਾਂ ਹਾਈਡ੍ਰੋਜਨ ਈਂਧਨ ‘ਤੇ ਚੱਲੇਗੀ। ਇਹ ਇਤਿਹਾਸਕ ਸਫ਼ਰ ਹਰਿਆਣਾ ਦੇ ਜੀਂਦ ਤੋਂ ਸੋਨੀਪਤ ਰੂਟ ਵਿਚਕਾਰ ਸ਼ੁਰੂ ਹੋਣ ਜਾ ਰਿਹਾ ਹੈ। ਇਸ ਪ੍ਰੋਜੈਕਟ ਨਾਲ ਭਾਰਤ ਹੁਣ ਵਿਸ਼ਵ ਦੇ ਉਨ੍ਹਾਂ ਚੋਣਵੇਂ ਦੇਸ਼ਾਂ ਦੀ ਸੂਚੀ ਵਿੱਚ ਸ਼ਾਮਿਲ ਹੋ ਗਿਆ ਹੈ ਜੋ ਪ੍ਰਦੂਸ਼ਣ ਰਹਿਤ ਅਤੇ ਗ੍ਰੀਨ ਟ੍ਰਾਂਸਪੋਰਟ ਵੱਲ ਤੇਜ਼ੀ ਨਾਲ ਕਦਮ ਵਧਾ ਰਹੇ ਹਨ।

ਜੀਂਦ ਰੇਲਵੇ ਸਟੇਸ਼ਨ ‘ਤੇ ਇਸ ਉਦਘਾਟਨੀ ਸਮਾਰੋਹ ਨੂੰ ਲੈ ਕੇ ਭਾਰੀ ਉਤਸ਼ਾਹ ਦੇਖਿਆ ਜਾ ਰਿਹਾ ਹੈ। ਇਸ ਪਹਿਲੀ ਫੇਰੀ ਦੌਰਾਨ ਸਕੂਲੀ ਬੱਚਿਆਂ ਨੂੰ ਵਿਸ਼ੇਸ਼ ਤੌਰ ‘ਤੇ ਸਫ਼ਰ ਕਰਵਾਇਆ ਗਿਆ।, ਤਾਂ ਜੋ ਉਹ ਦੇਸ਼ ਦੀ ਇਸ ‘ਗ੍ਰੀਨ ਟ੍ਰਾਂਸਪੋਰਟ’ (ਪਰਿਆਵਰਣ ਪੱਖੀ ਆਵਾਜਾਈ) ਦੇ ਪਹਿਲੇ ਅਨੁਭਵ ਦਾ ਹਿੱਸਾ ਬਣ ਸਕਣ। ਇਹ ਟ੍ਰੇਨ ਆਉਣ ਵਾਲੇ ਸਮੇਂ ਵਿੱਚ ਭਾਰਤੀ ਰੇਲਵੇ ਨੂੰ ਕਾਰਬਨ-ਮੁਕਤ ਬਣਾਉਣ ਦੀ ਦਿਸ਼ਾ ਵਿੱਚ ਇੱਕ ਮੀਲ ਦਾ ਪੱਥਰ ਸਾਬਤ ਹੋਵੇਗੀ।

Share this content:

Post Comment