Loading Now

EPFO ਨੇ ਟ੍ਰਾਂਸਫਰ ਕੀਤਾ 8.25% ਵਿਆਜ

EPFO ਨੇ ਟ੍ਰਾਂਸਫਰ ਕੀਤਾ 8.25% ਵਿਆਜ

ਨਵੀਂ ਦਿੱਲੀ, 16 ਜੁਲਾਈ – ਕਰਮਚਾਰੀ ਭਵਿੱਖ ਨਿਧੀ ਸੰਗਠਨ (EPFO) ਨੇ ਵਿੱਤੀ ਸਾਲ 2025-26 ਦੇ ਆਪਣੇ ਕਰੋੜਾਂ ਮੈਂਬਰਾਂ ਲਈ ਵਿਆਜ ਜਮ੍ਹਾ ਕਰਨ ਦੀ ਪ੍ਰਕਿਰਿਆ ਪਹਿਲਾਂ ਦੇ ਮੁਕਾਬਲੇ ਕਾਫ਼ੀ ਤੇਜ਼ ਕਰ ਦਿੱਤੀ ਹੈ। ਸੰਗਠਨ ਨੇ ਪੀਐਫ ਵਿਆਜ 15 ਜੁਲਾਈ ਤੱਕ ਲਗਭਗ 35 ਕਰੋੜ ਮੈਂਬਰਾਂ ਦੇ ਖਾਤਿਆਂ ਵਿਚ ਜਮ੍ਹਾ ਕਰਨ ਦੀ ਪ੍ਰਕਿਰਿਆ ਪੂਰੀ ਕਰਨ ਦੀ ਜਾਣਕਾਰੀ ਦਿੱਤੀ ਸੀ। ਇਹ ਪਹਿਲੀ ਵਾਰ ਹੈ ਜਦੋਂ ਇੰਨੀ ਵੱਡੀ ਗਿਣਤੀ ਵਿਚ ਖਾਤਿਆਂ ਵਿਚ ਵਿਆਜ ਜੁਲਾਈ ਮਹੀਨੇ ਵਿਚ ਹੀ ਪਹੁੰਚ ਗਿਆ। ਪਿਛਲੇ ਸਾਲਾਂ ਵਿਚ ਈਪੀਐਫ ਖਾਤੇ ਵਿਚ ਵਿਆਜ ਆਉਣ ਵਿਚ ਕਈ ਹਫ਼ਤੇ ਜਾਂ ਮਹੀਨਿਆਂ ਦਾ ਸਮਾਂ ਲੱਗ ਜਾਂਦਾ ਸੀ। ਕਈ ਵਾਰ ਪੂਰੀ ਪ੍ਰਕਿਰਿਆ ਸਤੰਬਰ ਤੱਕ ਚੱਲਦੀ ਸੀ, ਪਰ ਇਸ ਵਾਰ ਨਵੀਂ ਡਿਜੀਟਲ ਪ੍ਰਣਾਲੀ ਅਤੇ ਬਿਹਤਰ ਤਕਨੀਕੀ ਪ੍ਰਣਾਲੀ ਦੀ ਮਦਦ ਨਾਲ ਵਿਆਜ ਪਹਿਲਾਂ ਹੀ ਜਮ੍ਹਾ ਕਰ ਦਿੱਤਾ ਗਿਆ। ਇਸ ਨਾਲ ਕਰੋੜਾਂ ਨੌਕਰੀ ਕਰਨ ਵਾਲੇ ਲੋਕਾਂ ਨੂੰ ਰਾਹਤ ਮਿਲੀ ਹੈ।

ਨਵੀਂ ਤਕਨੀਕ ਨਾਲ ਪੂਰੀ ਪ੍ਰਕਿਰਿਆ ਹੋਈ ਤੇਜ਼
ਈਪੀਐਫਓ ਨੇ ਹਾਲ ਦੇ ਸਾਲਾਂ ਵਿਚ ਆਪਣੀ ਪ੍ਰਣਾਲੀ ਨੂੰ ਆਧੁਨਿਕ ਬਣਾਉਣ ‘ਤੇ ਕੰਮ ਕੀਤਾ ਹੈ। ਪਹਿਲਾਂ ਦੇਸ਼ ਭਰ ਦੇ 123 ਦਫ਼ਤਰਾਂ ਵਿੱਚ ਵੱਖ-ਵੱਖ ਡੇਟਾਬੇਸ ਮੌਜੂਦ ਸਨ। ਵਿਆਜ ਦਾ ਗਣਨਾ ਅਤੇ ਰਿਕਾਰਡ ਮੈਚਿੰਗ ਵੀ ਵੱਖ-ਵੱਖ ਪੱਧਰਾਂ ‘ਤੇ ਹੁੰਦੀ ਸੀ, ਜਿਸ ਕਾਰਨ ਪ੍ਰਕਿਰਿਆ ਲੰਮੀ ਹੋ ਜਾਂਦੀ ਸੀ।
ਹੁਣ ਇਨ੍ਹਾਂ ਸਾਰੇ ਰਿਕਾਰਡਾਂ ਨੂੰ ਇੱਕ ਕੇਂਦਰੀ ਡਿਜੀਟਲ ਡੇਟਾਬੇਸ ਵਿਚ ਜੋੜਿਆ ਗਿਆ ਹੈ। ਇਸ ਦੌਰਾਨ ਕਰੋੜਾਂ ਲੈਣ-ਦੇਣ ਅਤੇ ਕਰਮਚਾਰੀਆਂ ਨਾਲ ਸਬੰਧਿਤ ਰਿਕਾਰਡ ਨੂੰ ਸੁਰੱਖਿਅਤ ਢੰਗ ਨਾਲ ਨਵੀਂ ਪ੍ਰਣਾਲੀ ਵਿਚ ਟ੍ਰਾਂਸਫਰ ਕੀਤਾ ਗਿਆ। ਇਸ ਤੋਂ ਬਾਅਦ ਸਾਰੇ ਖਾਤਿਆਂ ਨੂੰ ਮੈਚ ਕੀਤਾ ਗਿਆ ਤਾਂ ਜੋ ਕਿਸੇ ਮੈਂਬਰ ਦੇ ਬੈਲੰਸ ਜਾਂ ਵਿਆਜ ਵਿਚ ਕੋਈ ਗਲਤੀ ਨਾ ਰਹੇ।

Share this content:

Post Comment