Loading Now

ਭਾਰਤੀ ਪੇਸ਼ੇਵਰਾਂ ਨੌਜਵਾਨਾਂ ਲਈ RBI ‘ਚ ਨਿਕਲੀਆਂ ਨੌਕਰੀਆਂ

ਭਾਰਤੀ ਪੇਸ਼ੇਵਰਾਂ ਨੌਜਵਾਨਾਂ ਲਈ RBI ‘ਚ ਨਿਕਲੀਆਂ ਨੌਕਰੀਆਂ

ਨਵੀਂ ਦਿੱਲੀ, 6 ਜੁਲਾਈ – ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਵਿੱਚ ਨੌਕਰੀ ਦਾ ਮੌਕਾ ਹੈ। ਬੈਂਕ ਨੇ ਯੰਗ ਪ੍ਰੋਫੈਸ਼ਨਲਜ਼ ਦੇ ਅਹੁਦਿਆਂ ‘ਤੇ ਭਰਤੀ ਕੱਢੀ ਹੈ। ਜਿਸ ਲਈ ਕੱਲ੍ਹ ਅਪਲਾਈ ਕਰਨ ਦੀ ਆਖਰੀ ਮਿਤੀ ਹੈ। ਨੋਟੀਫਿਕੇਸ਼ਨ ਅਨੁਸਾਰ, ਏਆਈ, ਸਾਈਬਰ ਸੁਰੱਖਿਆ, ਕੁਆਂਟਮ ਤਕਨਾਲੋਜੀ, ਕਲਾਈਮੇਟ ਫਾਈਨਾਂਸ, ਡਾਟਾ ਐਨਾਲਿਟਿਕਸ ਅਤੇ ਆਰਥਿਕ ਖੋਜ ਵਰਗੇ ਖੇਤਰਾਂ ਵਿੱਚ ਪੋਸਟ ਗ੍ਰੈਜੂਏਸ਼ਨ ਕਰਨ ਵਾਲੇ ਉਮੀਦਵਾਰ ਯੰਗ ਪ੍ਰੋਫੈਸ਼ਨਲ ਅਹੁਦੇ ਲਈ ਅਪਲਾਈ ਕਰ ਸਕਦੇ ਹਨ। ਸਾਰੇ ਚੁਣੇ ਗਏ ਉਮੀਦਵਾਰਾਂ ਦੀ ਨਿਯੁਕਤੀ ਮੁੰਬਈ ਵਿੱਚ ਕੀਤੀ ਜਾਵੇਗੀ। ਭਰਤੀ ਨਾਲ ਸਬੰਧਤ ਵਿਸਤ੍ਰਿਤ ਜਾਣਕਾਰੀ ਲਈ ਉਮੀਦਵਾਰ ਅਧਿਕਾਰਤ ਨੋਟੀਫਿਕੇਸ਼ਨ ਦੇਖ ਸਕਦੇ ਹਨ। ਇਸ ਭਰਤੀ ਲਈ ਉਮੀਦਵਾਰਾਂ ਨੂੰ ਅਰਜ਼ੀ ਫਾਰਮ ਦੀ ਸਕੈਨ ਕਾਪੀ ਅਤੇ ਜ਼ਰੂਰੀ ਦਸਤਾਵੇਜ਼ਾਂ ਨੂੰ ਈਮੇਲ ਰਾਹੀਂ yphrmdco@rbi.in ‘ਤੇ ਭੇਜਣਾ ਹੋਵੇਗਾ। ਅਰਜ਼ੀ ਦੇ ਨਾਲ ਕੁਝ ਦਸਤਾਵੇਜ਼ ਵੀ ਭੇਜਣੇ ਹਨ।
ਤਨਖਾਹ ਅਤੇ ਕਾਰਜਕਾਲ
ਆਰਬੀਆਈ ਵਿੱਚ ਯੰਗ ਪ੍ਰੋਫੈਸ਼ਨਲ ਅਹੁਦੇ ‘ਤੇ ਭਰਤੀ ਹੋਣ ‘ਤੇ ਡੇਢ ਲੱਖ ਰੁਪਏ ਮਹੀਨਾ ਸੈਲਰੀ/ਸਟਾਈਪੈਂਡ ਮਿਲੇਗਾ। ਇਹ ਨਿਯੁਕਤੀ ਫੁੱਲ ਟਾਈਮ ਕੰਟਰੈਕਟ ਦੇ ਆਧਾਰ ‘ਤੇ ਹੋਵੇਗੀ। ਸ਼ੁਰੂਆਤੀ ਕੰਟਰੈਕਟ ਤਿੰਨ ਸਾਲਾਂ ਲਈ ਹੋਵੇਗਾ। ਜਿਸ ਨੂੰ ਉਮੀਦਵਾਰ ਦੇ ਪ੍ਰਦਰਸ਼ਨ ਅਤੇ ਦੋਵਾਂ ਧਿਰਾਂ ਦੀ ਸਹਿਮਤੀ ਦੇ ਆਧਾਰ ‘ਤੇ ਵਧਾਇਆ ਜਾ ਸਕਦਾ ਹੈ। ਹਾਲਾਂਕਿ ਕੁੱਲ ਕਾਰਜਕਾਲ ਪੰਜ ਸਾਲ ਤੋਂ ਵੱਧ ਨਹੀਂ ਹੋਵੇਗਾ।
ਚੋਣ ਪ੍ਰਕਿਰਿਆ
ਆਰਬੀਆਈ ਵਿੱਚ ਯੰਗ ਪ੍ਰੋਫੈਸ਼ਨਲਜ਼ ਦੀ ਭਰਤੀ ਪ੍ਰਕਿਰਿਆ ਕਈ ਪੜਾਵਾਂ ਦੀ ਹੋਵੇਗੀ। ਜਿਸ ਵਿੱਚ ਸਭ ਤੋਂ ਪਹਿਲਾਂ ਸਕ੍ਰੀਨਿੰਗ ਹੋਵੇਗੀ। ਇਸ ਤੋਂ ਬਾਅਦ ਦਸਤਾਵੇਜ਼ਾਂ ਦੀ ਵੈਰੀਫਿਕੇਸ਼ਨ ਅਤੇ ਫਿਰ ਇੰਟਰਵਿਊ ਹੋਵੇਗਾ।
ਯੰਗ ਪ੍ਰੋਫੈਸ਼ਨਲ ਭਰਤੀ ਲਈ ਯੋਗਤਾ
ਉਮੀਦਵਾਰਾਂ ਨੂੰ ਭਾਰਤੀ ਨਾਗਰਿਕ ਹੋਣਾ ਚਾਹੀਦਾ ਹੈ।
6 ਜੁਲਾਈ 2006 ਤੱਕ ਉਮੀਦਵਾਰ ਦੀ ਉਮਰ 21 ਸਾਲ ਤੋਂ ਵੱਧ ਅਤੇ 30 ਸਾਲ ਤੋਂ ਘੱਟ ਹੋਣੀ ਚਾਹੀਦੀ ਹੈ।

Share this content:

Post Comment