ਫ਼ਰਾਂਸ ਵਿੱਚ ਭਿਆਨਕ ਗਰਮੀ ਦੌਰਾਨ ਮਰਨ ਵਾਲਿਆਂ ਦੀ ਗਿਣਤੀ 29 ਫ਼ੀਸਦੀ ਵਧੀ
ਫ਼ਰਾਂਸ, 4 ਜੁਲਾਈ – ਫ਼ਰਾਂਸ ਵਿੱਚ ਪਿਛਲੇ ਮਹੀਨੇ ਪਈ ਰਿਕਾਰਡ ਤੋੜ ਗਰਮੀ ਦੌਰਾਨ ਸਭ ਤੋਂ ਗਰਮ ਹਫ਼ਤੇ ਵਿੱਚ ਮੌਤਾਂ ਦੀ ਗਿਣਤੀ ਵਿੱਚ ਲਗਪਗ ਇੱਕ-ਤਿਹਾਈ ਵਾਧਾ ਹੋਇਆ ਹੈ। ‘ਪਬਲਿਕ ਹੈਲਥ ਫ਼ਰਾਂਸ’ ਅਥਾਰਟੀ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਅਥਾਰਟੀ ਨੇ ਦੱਸਿਆ ਕਿ ਇਸ ਦੌਰਾਨ ਪਿਛਲੇ ਹਫ਼ਤੇ ਦੇ ਮੁਕਾਬਲੇ ਘੱਟੋ-ਘੱਟ 2,000 ਵੱਧ ਮੌਤਾਂ ਦਰਜ ਕੀਤੀਆਂ ਗਈਆਂ। ਪੈਰਿਸ ਵਿੱਚ ਅੰਤਿਮ ਸਸਕਾਰ ਸੇਵਾਵਾਂ ਨਾਲ ਜੁੜੇ ਲੋਕਾਂ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਦਫ਼ਨਾਉਣ ਜਾਂ ਅੰਤਿਮ ਸਸਕਾਰ ਤੋਂ ਪਹਿਲਾਂ ਲਾਸ਼ਾਂ ਨੂੰ ਰੱਖਣ ਲਈ ਜਗ੍ਹਾ ਲੱਭਣ ਵਿੱਚ ਮੁਸ਼ਕਲ ਆ ਰਹੀ ਹੈ। ਕੁਝ ਮੁਰਦਾਘਰ ਪੂਰੀ ਤਰ੍ਹਾਂ ਭਰ ਚੁੱਕੇ ਹਨ ਅਤੇ ਉੱਥੇ ਲਾਸ਼ਾਂ ਲੈਣ ਤੋਂ ਇਨਕਾਰ ਕੀਤਾ ਜਾ ਰਿਹਾ ਹੈ।
ਅਥਾਰਟੀ ਵੱਲੋਂ ਜਾਰੀ ਮੌਤਾਂ ਦੇ ਤਾਜ਼ਾ ਅੰਕੜੇ 22 ਜੂਨ ਤੋਂ 28 ਜੂਨ ਦੇ ਹਫ਼ਤੇ ਦੇ ਹਨ। ਇਸੇ ਦੌਰਾਨ ਫ਼ਰਾਂਸ ਦੇ ਇਤਿਹਾਸ ਵਿੱਚ ਸਭ ਤੋਂ ਵੱਧ ਗਰਮੀ ਪਈ ਅਤੇ ਦੇਸ਼ ਦੇ ਕਈ ਸ਼ਹਿਰਾਂ ਤੇ ਕਸਬਿਆਂ ਵਿੱਚ ਦਿਨ ਅਤੇ ਰਾਤ ਦੇ ਤਾਪਮਾਨ ਦੇ ਪੁਰਾਣੇ ਰਿਕਾਰਡ ਟੁੱਟ ਗਏ। ਇਸ ਗਰਮੀ ਨੇ ਯੂਰਪ ਦੇ ਕਈ ਹੋਰ ਹਿੱਸਿਆਂ ਵਿੱਚ ਵੀ ਵੱਧ ਤੋਂ ਵੱਧ ਤਾਪਮਾਨ ਨਾਲ ਜੁੜੇ ਰਿਕਾਰਡ ਤੋੜ ਦਿੱਤੇ। ਅਥਾਰਟੀ ਨੇ ਕਿਹਾ ਕਿ ਉਸ ਨੇ ਉਸ ਹਫ਼ਤੇ ਦੌਰਾਨ 8,973 ਮੌਤਾਂ ਦਰਜ ਕੀਤੀਆਂ। ਅਥਾਰਟੀ ਨੇ ਕਿਹਾ ਕਿ ਇਹ ਸ਼ੁਰੂਆਤੀ ਗਿਣਤੀ 15 ਜੂਨ ਤੋਂ 21 ਜੂਨ ਦੇ ਹਫ਼ਤੇ ਵਿੱਚ ਦਰਜ 6,948 ਮੌਤਾਂ ਦੇ ਮੁਕਾਬਲੇ 29 ਫ਼ੀਸਦੀ ਵਾਧੇ ਨੂੰ ਦਰਸਾਉਂਦੀ ਹੈ।
Share this content:



Post Comment