1 ਜੁਲਾਈ ਤੋਂ ਬਦਲ ਰਹੇ ਨੇ ਆਧਾਰ ਦੇ ਨਿਯਮ, ਮੁਫ਼ਤ ‘ਚ ਨਿਪਟਾਓ ਈਮੇਲ ਅਪਡੇਟ ਦਾ ਕੰਮ
1 ਜੁਲਾਈ ਤੋਂ Email ਅਪਡੇਟ ਹੋਵੇਗਾ ਬਿਲਕੁਲ ਮੁਫ਼ਤ
ਇਸ ਨਵੀਂ ਸਹੂਲਤ ਦਾ ਲਾਭ ਸਿਰਫ਼ Aadhaar ਦੀ ਅਧਿਕਾਰਤ (ਆਫ਼ੀਸ਼ੀਅਲ) ਮੋਬਾਈਲ ਐਪ ਰਾਹੀਂ ਹੀ ਮਿਲੇਗਾ। ਯਾਨੀ ਜੇਕਰ ਤੁਸੀਂ ਆਨਲਾਈਨ ਐਪ ਰਾਹੀਂ Email ਅਪਡੇਟ ਕਰਦੇ ਹੋ ਤਾਂ ਹੀ ਤੁਹਾਨੂੰ ਮੁਫ਼ਤ ਸੇਵਾ ਮਿਲੇਗੀ, ਦੂਜੇ ਮਾਧਿਅਮਾਂ ‘ਤੇ ਚਾਰਜ ਲਾਗੂ ਹੋ ਸਕਦਾ ਹੈ।
ਕਿਉਂ ਲਿਆ ਗਿਆ ਹੈ ਇਹ ਫ਼ੈਸਲਾ?
UIDAI ਦਾ ਮਕਸਦ ਵੱਧ ਤੋਂ ਵੱਧ ਲੋਕਾਂ ਨੂੰ ਡਿਜੀਟਲ ਪਲੇਟਫਾਰਮ ਨਾਲ ਜੋੜਨਾ ਅਤੇ Aadhaar ਡੇਟਾ ਨੂੰ ਅਪਡੇਟ ਰੱਖਣਾ ਹੈ। Email ID ਲਿੰਕ ਹੋਣ ਨਾਲ OTP ਵੈਰੀਫਿਕੇਸ਼ਨ, ਆਨਲਾਈਨ ਸੇਵਾਵਾਂ ਅਤੇ ਦਸਤਾਵੇਜ਼ਾਂ ਤੱਕ ਪਹੁੰਚ ਆਸਾਨ ਹੋ ਜਾਂਦੀ ਹੈ।Email ਲਿੰਕ ਕਰਵਾਉਣ ਦੇ ਕੀ ਨੇ ਫ਼ਾਇਦੇ?
Aadhaar ਨਾਲ ਜੁੜੇ ਅਪਡੇਟਸ ਦੀ ਜਾਣਕਾਰੀ Email ‘ਤੇ ਮਿਲਦੀ ਹੈ।OTP ਅਧਾਰਤ ਵੈਰੀਫਿਕੇਸ਼ਨ ਜ਼ਿਆਦਾ ਸੁਰੱਖਿਅਤ ਹੁੰਦੀ ਹੈ।
ਮੋਬਾਈਲ ਨੰਬਰ ਬਦਲਣ ‘ਤੇ ਵੀ Email ਬੈਕਅੱਪ ਦਾ ਕੰਮ ਕਰਦੀ ਹੈ।
ਸਰਕਾਰੀ ਅਤੇ ਡਿਜੀਟਲ ਸੇਵਾਵਾਂ ਦੀ ਵਰਤੋਂ ਆਸਾਨ ਹੋ ਜਾਂਦੀ ਹੈ।
ਕਿਹੜੇ ਲੋਕਾਂ ਨੂੰ ਤੁਰੰਤ ਕਰਨਾ ਚਾਹੀਦਾ ਹੈ ਅਪਡੇਟ?
ਜਿਨ੍ਹਾਂ ਲੋਕਾਂ ਦੇ Aadhaar ‘ਚ ਅਜੇ ਤੱਕ Email ID ਲਿੰਕ ਨਹੀਂ ਹੈ ਜਾਂ ਪੁਰਾਣੀ Email ਵਰਤੋਂ ‘ਚ ਨਹੀਂ ਹੈ, ਉਨ੍ਹਾਂ ਨੂੰ ਇਸ ਮੁਫ਼ਤ ਸਹੂਲਤ ਦਾ ਫ਼ਾਇਦਾ ਜ਼ਰੂਰ ਉਠਾਉਣਾ ਚਾਹੀਦਾ ਹੈ। ਕਿਉਂਕਿ ਇਹ ਆਫ਼ਰ ਸੀਮਤ ਸਮੇਂ ਲਈ ਹੀ ਹੈ ਅਤੇ ਬਾਅਦ ‘ਚ ਦੁਬਾਰਾ ਚਾਰਜ ਲਾਗੂ ਹੋ ਸਕਦਾ ਹੈ।1 ਜੁਲਾਈ ਤੋਂ ਕਈ ਹੋਰ ਨਿਯਮ ਵੀ ਬਦਲਣਗੇ
Share this content:



Post Comment