Loading Now

ਚੰਡੀਗੜ੍ਹ ’ਚ ਹੁਣ ਰਿਹਾਇਸ਼ੀ ਮਕਾਨਾਂ ’ਚ ਚੱਲ ਸਕਣਗੇ ਬੈੱਡ ਐਂਡ ਬ੍ਰੇਕਫਾਸਟ

ਚੰਡੀਗੜ੍ਹ ’ਚ ਹੁਣ ਰਿਹਾਇਸ਼ੀ ਮਕਾਨਾਂ ’ਚ ਚੱਲ ਸਕਣਗੇ ਬੈੱਡ ਐਂਡ ਬ੍ਰੇਕਫਾਸਟ

ਚੰਡੀਗੜ੍ਹ, 29 ਜੂਨ – ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਸ਼ਨੀਵਾਰ ਨੂੰ ਸ਼ਹਿਰ ਵਿੱਚ ਹੋਮ-ਸਟੇਅ ਅਤੇ ਬੈੱਡ ਐਂਡ ਬ੍ਰੇਕਫਾਸਟ ਸਹੂਲਤਾਂ ਸ਼ੁਰੂ ਕਰਨ ਲਈ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ। ਹੁਣ ਇਹ ਸਟੇਅ ਹੋਮ ਰਿਹਾਇਸ਼ੀ ਖੇਤਰਾਂ ਵਿੱਚ ਖੁੱਲ੍ਹ ਸਕਣਗੇ, ਪਰ ਸ਼ਰਤ ਇਹ ਹੈ ਕਿ ਇਨ੍ਹਾਂ ਨੂੰ ਸਿਰਫ਼ ਇੱਕ ਕਨਾਲ ਤੋਂ ਉੱਤੇ ਦੇ ਮਕਾਨਾਂ ’ਚ ਹੀ ਇਨ੍ਹਾਂ ਨੂੰ ਖੋਲ੍ਹਣ ਦੀ ਮਨਜੂਰੀ ਮਿਲੇਗੀ। ਫਲੈਟਸ ਤੇ ਛੋਟੇ ਮਕਾਨ ਵਾਲਿਆਂ ਦੀ ਉਮੀਦਾਂ ਨੂੰ ਵੱਡਾ ਝਟਕਾ ਲੱਗਿਆ ਹੈ। ਪ੍ਰਸ਼ਾਸਨ ਦੇ ਮੁਤਾਬਿਕ ਇਹ ਇਜਾਜ਼ਤ ਸ਼ਹਿਰ ਵਿੱਚ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਅਤੇ ਸੈਲਾਨੀਆਂ ਨੂੰ ਘਰੇਲੂ ਵਾਤਾਵਰਣ ਵਿੱਚ ਰਹਿਣ ਦੀ ਸਹੂਲਤ ਪ੍ਰਦਾਨ ਕਰਨ ਦੇ ਉਦੇਸ਼ ਨਾਲ ਦਿੱਤੀ ਗਈ ਹੈ।

Share this content:

Post Comment