Loading Now

ਅੰਤਰਰਾਸ਼ਟਰੀ ਸ਼ਹੀਦੀ ਕਵੀ ਦਰਬਾਰ ਵਿੱਚ ਕਵੀਆਂ ਨੇ ਪੇਸ਼ ਕੀਤੀ ਇਤਿਹਾਸ ਅਤੇ ਕੁਰਬਾਨੀ ਦੀ ਦਾਸਤਾਨ

ਅੰਤਰਰਾਸ਼ਟਰੀ ਸ਼ਹੀਦੀ ਕਵੀ ਦਰਬਾਰ ਵਿੱਚ ਕਵੀਆਂ ਨੇ ਪੇਸ਼ ਕੀਤੀ ਇਤਿਹਾਸ ਅਤੇ ਕੁਰਬਾਨੀ ਦੀ ਦਾਸਤਾਨ

16, ਜੂਨ – ਦਸਮ ਪਿਤਾ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਚਲਾਈ ਗਈ ਕਾਵਿ ਪਰੰਪਰਾ ਨੂੰ ਅੱਗੇ ਵਧਾਉਂਦਿਆਂ ਈ-ਦੀਵਾਨ ਸੁਸਾਇਟੀ ਕੈਲਗਰੀ ਵੱਲੋਂ ਸ਼੍ਰੀ ਦਸ਼ਮੇਸ਼ ਇੰਟਰਨੈਸ਼ਨਲ ਪੰਜਾਬੀ ਕਵੀ ਸਭਾ ਦੇ ਸਹਿਯੋਗ ਨਾਲ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਵਸ ਅਤੇ ਜੂਨ 1984 ਦੇ ਸ਼ਹੀਦਾਂ ਨੂੰ ਸਮਰਪਿਤ ਮਹਾਨ ਸ਼ਹੀਦੀ ਕਵੀ ਦਰਬਾਰ 13 ਜੂਨ 2026 ਨੂੰ ਈ-ਦੀਵਾਨ ਦੌਰਾਨ ਕਰਵਾਇਆ ਗਿਆ। ਇਸ ਸਮਾਗਮ ਵਿੱਚ ਦੇਸ਼-ਵਿਦੇਸ਼ ਤੋਂ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਭਰਵੀਂ ਹਾਜ਼ਰੀ ਭਰੀ। ਸਮਾਗਮ ਦੀ ਸ਼ੁਰੂਆਤ ਸਰਦਾਰ ਪਰਮਜੀਤ ਸਿੰਘ ਅਤੇ ਬੀਬੀ ਸਿਮਰਲੀਨ ਕੌਰ (ਬਰੈਂਪਟਨ) ਵੱਲੋਂ “ਦੀਨ ਦਿਆਲ ਭਰੋਸੇ ਤੇਰੇ” ਸ਼ਬਦ ਦੇ ਗਾਇਨ ਨਾਲ ਕੀਤੀ ਗਈ।

WhatsApp-Image-2026-06-16-at-1.00.53-PM-1 ਅੰਤਰਰਾਸ਼ਟਰੀ ਸ਼ਹੀਦੀ ਕਵੀ ਦਰਬਾਰ ਵਿੱਚ ਕਵੀਆਂ ਨੇ ਪੇਸ਼ ਕੀਤੀ ਇਤਿਹਾਸ ਅਤੇ ਕੁਰਬਾਨੀ ਦੀ ਦਾਸਤਾਨ

ਉਪਰੰਤ ਕਰਵਾਏ ਗਏ ਕਵੀ ਦਰਬਾਰ ਵਿੱਚ ਸਰਦਾਰ ਕਰਮਜੀਤ ਸਿੰਘ ਨੂਰ (ਜਲੰਧਰ), ਬਲਵੀਰ ਸਿੰਘ ਕਮਲ (ਦਸੂਹਾ), ਡਾ. ਹਰੀ ਸਿੰਘ ਜਾਚਕ (ਲੁਧਿਆਣਾ), ਦਲਵੀਰ ਸਿੰਘ ਰਿਆੜ (ਐਡਮੰਟਨ, ਕੈਨੇਡਾ), ਸੁਜਾਨ ਸਿੰਘ ਸੁਜਾਨ (ਕੈਨੇਡਾ), ਕੁਲਵੰਤ ਸਿੰਘ ਰਫ਼ੀਕ (ਸ਼ਾਹਬਾਦ), ਮਨਦੀਪ ਕੌਰ ਪ੍ਰੀਤ (ਮੁਕੇਰੀਆਂ), ਅਮਿੰਦਰਪ੍ਰੀਤ ਕੌਰ ਰੂਬੀ (ਫਗਵਾੜਾ) ਅਤੇ ਸਰਬਜੀਤ ਕੌਰ ਸਰਬ (ਉੱਤਰਾਖੰਡ) ਨੇ ਆਪਣੀਆਂ ਰਚਨਾਵਾਂ ਰਾਹੀਂ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਮਹਾਨ ਸ਼ਹਾਦਤ ਅਤੇ ਜੂਨ 1984 ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ।

WhatsApp-Image-2026-06-16-at-1.00.53-PM ਅੰਤਰਰਾਸ਼ਟਰੀ ਸ਼ਹੀਦੀ ਕਵੀ ਦਰਬਾਰ ਵਿੱਚ ਕਵੀਆਂ ਨੇ ਪੇਸ਼ ਕੀਤੀ ਇਤਿਹਾਸ ਅਤੇ ਕੁਰਬਾਨੀ ਦੀ ਦਾਸਤਾਨ

ਇਸ ਤੋਂ ਇਲਾਵਾ ਬੀਬੀ ਅੰਮ੍ਰਿਤਪਾਲ ਕੌਰ ਅਤੇ ਅਮਰੀਕਾ ਤੋਂ ਬਾਲ ਕਵਿੱਤਰੀ ਮਸਕੀਨ ਕੌਰ ਨੇ ਵੀ ਆਪਣੀਆਂ ਪ੍ਰਭਾਵਸ਼ਾਲੀ ਕਵਿਤਾਵਾਂ ਰਾਹੀਂ ਹਾਜ਼ਰੀ ਲਗਵਾਈ। ਮੰਚ ਸੰਚਾਲਨ ਦੀ ਜ਼ਿੰਮੇਵਾਰੀ ਇੰਜੀਨੀਅਰ ਕਰਮਜੀਤ ਸਿੰਘ ਨੂਰ ਅਤੇ ਸੁਜਾਨ ਸਿੰਘ ਸੁਜਾਨ ਨੇ ਬਾਖੂਬੀ ਨਿਭਾਈ। ਇਸ ਦੌਰਾਨ ਪ੍ਰੋਫੈਸਰ ਡਾ. ਸੁਰਜੀਤ ਸਿੰਘ ਭੱਟੀ ਨੂੰ ਵਿਸ਼ੇਸ਼ ਤੌਰ ’ਤੇ ਯਾਦ ਕੀਤਾ ਗਿਆ। ਅੰਤ ਵਿੱਚ ਡਾ. ਕਾਬਲ ਸਿੰਘ ਅਤੇ ਸ. ਜਗਬੀਰ ਸਿੰਘ ਜੀ ਨੇ ਵਿਸ਼ੇਸ਼ ਮਹਿਮਾਨ ਗੁਰਜੀਸ਼ ਕੌਰ ਗਰੇਵਾਲ ਸਮੇਤ ਸਮੂਹ ਸੰਗਤਾਂ ਅਤੇ ਕਵੀ ਸਾਹਿਬਾਨਾਂ ਦਾ ਧੰਨਵਾਦ ਕੀਤਾ।

WhatsApp-Image-2026-06-16-at-1.00.55-PM ਅੰਤਰਰਾਸ਼ਟਰੀ ਸ਼ਹੀਦੀ ਕਵੀ ਦਰਬਾਰ ਵਿੱਚ ਕਵੀਆਂ ਨੇ ਪੇਸ਼ ਕੀਤੀ ਇਤਿਹਾਸ ਅਤੇ ਕੁਰਬਾਨੀ ਦੀ ਦਾਸਤਾਨ

ਉਨ੍ਹਾਂ ਦੱਸਿਆ ਕਿ ਅੱਜ ਦੇ ਕਵੀ ਦਰਬਾਰ ਵਿੱਚ ਪੇਸ਼ ਕੀਤੀਆਂ ਗਈਆਂ ਸਮੂਹ ਰਚਨਾਵਾਂ ਨੂੰ ਕੈਲਗਰੀ ਦੀ ਸਾਂਝੀ ਵਿਰਾਸਤ ਮੈਗਜ਼ੀਨ ਵਿੱਚ ਪ੍ਰਕਾਸ਼ਿਤ ਕੀਤਾ ਜਾਵੇਗਾ।ਉਨ੍ਹਾਂ ਕਵੀ ਦਰਬਾਰ ਦੇ ਸਫਲ ਆਯੋਜਨ ਲਈ ਸਰਦਾਰ ਕਰਮਜੀਤ ਸਿੰਘ ਨੂਰ ਅਤੇ ਸੁਜਾਨ ਸਿੰਘ ਸੁਜਾਨ ਦਾ ਵਿਸ਼ੇਸ਼ ਧੰਨਵਾਦ ਵੀ ਕੀਤਾ। ਈ-ਦੀਵਾਨ ਦੀ ਸਮਾਪਤੀ ਆਨੰਦ ਸਾਹਿਬ ਦੇ ਪਾਠ ਉਪਰੰਤ ਅਰਦਾਸ ਅਤੇ ਹੁਕਮਨਾਮੇ ਨਾਲ ਹੋਈ।

Share this content:

Post Comment