ਕਾਕਰੋਚ ਜਨਤਾ ਪਾਰਟੀ ਦੇ ਸਾਰੇ ਨੇਤਾ ਜੰਤਰ-ਮੰਤਰ ਤੋਂ ਰਵਾਨਾ
ਨਵੀਂ ਦਿੱਲੀ, 6 ਜੂਨ – ਕਾਕਰੋਚ ਜਨਤਾ ਪਾਰਟੀ (CJP) ਨੇ ਐਲਾਨ ਕੀਤਾ ਹੈ ਕਿ ਦਿੱਲੀ ਪੁਲਿਸ ਨੇ ਸ਼ਨੀਵਾਰ ਸਵੇਰੇ ਉਨ੍ਹਾਂ ਦੇ ਤਜਵੀਜ਼ਸ਼ੁਦਾ ਜੰਤਰ-ਮੰਤਰ ਪ੍ਰਦਰਸ਼ਨ ਲਈ ਇਜਾਜ਼ਤ ਦੇ ਦਿੱਤੀ ਹੈ। ਸੋਸ਼ਲ ਮੀਡੀਆ ‘ਤੇ ਅਪਡੇਟ ਸਾਂਝਾ ਕਰਦੇ ਹੋਏ ਪਾਰਟੀ ਨੇ ਕਿਹਾ ਸੀ ਕਿ ਹੁਣ ਸਮਰਥਕ ਸਿੱਧੇ ਧਰਨਾ ਵਾਲੀ ਥਾਂ ‘ਤੇ ਜਾ ਸਕਦੇ ਹਨ। ਉਨ੍ਹਾਂ ਨੂੰ ਹੁਣ ਪਾਰਲੀਮੈਂਟ ਸਟ੍ਰੀਟ ਪੁਲਿਸ ਸਟੇਸ਼ਨ ਜਾਣ ਦੀ ਲੋੜ ਨਹੀਂ ਹੈ, ਜਿਵੇਂ ਕਿ ਪਹਿਲਾਂ ਦਿੱਲੀ ਪਹੁੰਚਣ ਤੋਂ ਬਾਅਦ ਉਨ੍ਹਾਂ ਦੀ ਪਹਿਲੀ ਮੰਜ਼ਿਲ ਤੈਅ ਕੀਤੀ ਗਈ ਸੀ।
ਐਲਾਨ ਦੇ ਨਾਲ ਦਿੱਤੇ ਗਏ ਸਿਆਸੀ ਸੰਦੇਸ਼ ‘ਚ CJP ਨੇ ਲਿਖਿਆ, ‘ਦਿੱਲੀ ਪੁਲਿਸ ਨੇ ਜੰਤਰ-ਮੰਤਰ ‘ਤੇ ਪ੍ਰਦਰਸ਼ਨ ਦੀ ਇਜਾਜ਼ਤ ਦੇ ਦਿੱਤੀ ਹੈ। ਹੁਣ ਅਸੀਂ ਸਿੱਧੇ ਜੰਤਰ-ਮੰਤਰ ‘ਤੇ ਇਕੱਠੇ ਹੋ ਸਕਦੇ ਹਾਂ, ਅਤੇ ਪਹਿਲਾਂ ਦੀ ਯੋਜਨਾ ਅਨੁਸਾਰ ਪਾਰਲੀਮੈਂਟ ਸਟ੍ਰੀਟ ਪੁਲਿਸ ਸਟੇਸ਼ਨ ਜਾਣ ਦੀ ਲੋੜ ਨਹੀਂ ਹੈ।’ ਪਾਰਟੀ ਨੇ ਇਹ ਵੀ ਲਿਖਿਆ ਹੈ, ‘Cockroaches aa rahe hain, Dharmendra Pradhan jaa rahe hain।’ ਇਸ ਤੋਂ ਬਾਅਦ ਪ੍ਰਦਰਸ਼ਨ ‘ਚ ਸ਼ਾਮਲ ਹੋਣ ਲਈ ਕਈ ਸੂਬਿਆਂ ਤੋਂ ਲੋਕ ਜੰਤਰ-ਮੰਤਰ ਆਏ ਤੇ ਪੂਰਾ ਪ੍ਰਦਰਸ਼ਨ ਸ਼ਾਂਤੀਪੂਰਨ ਰਿਹਾ। ਸ਼ਾਮ 4 ਵਜੇ ਤੋਂ ਪਹਿਲਾਂ ਖ਼ਤਮ ਵੀ ਹੋ ਗਿਆ।
ਖਾਲੀ ਕਰਵਾਇਆ ਗਿਆ ਜੰਤਰ-ਮੰਤਰ
ਅਭਿਜੀਤ ਦੀਪਕੇ ਸਮੇਤ ਸੀਜੇਪੀ ਨਾਲ ਜੁੜੇ ਜਥੇਬੰਦਕਾਂ ਦੇ ਜੰਤਰ-ਮੰਤਰ ਤੋਂ ਨਿਕਲਣ ਤੋਂ ਬਾਅਦ ਪੁਲਿਸ ਨੇ ਮਾਈਕ ਰਾਹੀਂ ਪ੍ਰਦਰਸ਼ਨ ਨੂੰ ਖ਼ਤਮ ਕਰਨ ਦਾ ਐਲਾਨ ਕੀਤਾ। ਪੁਲਿਸ ਨੇ ਲੋਕਾਂ ਨੂੰ ਦੱਸਿਆ ਕਿ ਹੁਣ ਪ੍ਰਦਰਸ਼ਨ ਖ਼ਤਮ ਹੋ ਗਿਆ ਹੈ, ਸਾਰੇ ਲੋਕ ਜੰਤਰ-ਮੰਤਰ ਖਾਲੀ ਕਰ ਦੇਣ। ਪੁਲਿਸ ਸੀਟੀ ਵਜਾ ਕੇ ਜੰਤਰ-ਮੰਤਰ ਖਾਲੀ ਕਰਵਾ ਰਹੀ ਹੈ।
Share this content:



Post Comment