CBSE ਨੇ ਸਾਈਬਰ ਹਮਲੇ ਤੋਂ ਬਾਅਦ ਬੰਦ ਕੀਤਾ OnMark ਪੋਰਟਲ
ਨਵੀਂ ਦਿੱਲੀ, 6 ਜੂਨ – ਕੇਂਦਰੀ ਮਾਧਿਅਮਿਕ ਸਿੱਖਿਆ ਬੋਰਡ (CBSE) ਨੇ ਜਮਾਤ 12ਵੀਂ ਦੇ ਰੀ-ਇਵੈਲਿਊਏਸ਼ਨ ਨੂੰ ਸੁਰੱਖਿਅਤ ਬਣਾਈ ਰੱਖਣ ਲਈ ਇੱਕ ਅਹਿਮ ਫੈਸਲਾ ਲਿਆ ਹੈ। ਅਸਲ ਵਿੱਚ, ਸੀ.ਬੀ.ਐੱਸ.ਈ. ਵੱਲੋਂ 12ਵੀਂ ਜਮਾਤ ਦੀਆਂ ਉੱਤਰ-ਪੱਤਰੀਆਂ ਦੀ ਡਿਜੀਟਲ ਜਾਂਚ ਲਈ ਕੋਐਮਪਟ (Coempt) ਦੇ OnMark ਪੋਰਟਲ ਦੀ ਵਰਤੋਂ ਕੀਤੀ ਗਈ ਸੀ। ਪਰ ਉੱਤਰ-ਪੱਤਰੀਆਂ ਦੇ ਵਿਵਾਦ ਅਤੇ ਰੀ-ਇਵੈਲਿਊਏਸ਼ਨ ਪ੍ਰਕਿਰਿਆ ਨੂੰ ਸੁਰੱਖਿਅਤ ਬਣਾਈ ਰੱਖਣ ਲਈ, CBSE ਨੇ ਹੁਣ ਇੱਕ ਵੱਡਾ ਕਦਮ ਚੁੱਕਦੇ ਹੋਏ ਕੋਐਮਪਟ ਐਡੂਟੈੱਕ ਦੇ OnMark ਪਲੇਟਫਾਰਮ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਹੈ। ਸੀ.ਬੀ.ਐੱਸ.ਈ. ਬੋਰਡ ਵੱਲੋਂ ਕਿਹਾ ਗਿਆ ਹੈ ਕਿ ਉੱਤਰ-ਪੱਤਰੀਆਂ ਦਾ ਰੀ-ਇਵੈਲਿਊਏਸ਼ਨ ਹੁਣ CBSE ਦੀ ਅਧਿਕਾਰਤ ਵੈੱਬਸਾਈਟ ‘ਤੇ ਹੀ ਕੀਤਾ ਜਾਵੇਗਾ।
ਹੁਣ ਸੀ.ਬੀ.ਐੱਸ.ਈ. ਦੀ ਵੈੱਬਸਾਈਟ ‘ਤੇ ਹੋਵੇਗੀ ਅਰਜ਼ੀ
ਸੀ.ਬੀ.ਐੱਸ.ਈ. ਬੋਰਡ ਦੇ ਅਧਿਕਾਰੀਆਂ ਵੱਲੋਂ ਕਿਹਾ ਗਿਆ ਹੈ ਕਿ ਸੁਰੱਖਿਆ ਮਾਮਲਿਆਂ ਦੇ ਚੱਲਦਿਆਂ ਕੋਐਮਪਟ ਦੇ OnMark ਪੋਰਟਲ ਨੂੰ ਬੰਦ ਕੀਤਾ ਜਾ ਰਿਹਾ ਹੈ। ਹੁਣ ਮੁੜ-ਮੁਲਾਂਕਣ ਲਈ OnMark ਪੋਰਟਲ ‘ਤੇ ਨਹੀਂ, ਸਗੋਂ ਸੀ.ਬੀ.ਐੱਸ.ਈ. ਦੀ ਵੈੱਬਸਾਈਟ ‘ਤੇ ਅਰਜ਼ੀ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਅਧਿਕਾਰੀਆਂ ਨੇ ਦੱਸਿਆ ਕਿ ਵਿਦਿਆਰਥੀਆਂ ਅਤੇ ਪ੍ਰੀਖਿਆ ਦਾ ਸਾਰਾ ਡਾਟਾ ਬੋਰਡ ਦੁਆਰਾ ਨਿਯੰਤਰਿਤ ਢਾਂਚੇ ਵਿੱਚ ਸੁਰੱਖਿਅਤ ਰੱਖਿਆ ਗਿਆ ਹੈ। ਬੋਰਡ ਵੱਲੋਂ ਦੱਸਿਆ ਗਿਆ ਕਿ CBSE ਦੇ ਪੋਰਟਲ ‘ਤੇ ਰੀ-ਇਵੈਲਿਊਏਸ਼ਨ ਕਰਨਾ ਬਹੁਤ ਹੀ ਆਸਾਨ ਅਤੇ ਸੁਰੱਖਿਅਤ ਹੈ। ਨਾਲ ਹੀ ਇਸ ਪੂਰੀ ਪ੍ਰਕਿਰਿਆ ‘ਤੇ ਸਾਡਾ ਪੂਰਾ ਕੰਟਰੋਲ ਰਹੇਗਾ।
ਅਗਲੇ ਹਫ਼ਤੇ ਤੋਂ ਸ਼ੁਰੂ ਹੋਵੇਗੀ ਪ੍ਰਕਿਰਿਆ
ਬੋਰਡ ਦੇ ਅਧਿਕਾਰੀਆਂ ਵੱਲੋਂ ਇਹ ਦੱਸਿਆ ਗਿਆ ਹੈ ਕਿ 12ਵੀਂ ਜਮਾਤ ਦੇ ਵਿਦਿਆਰਥੀਆਂ ਦੀਆਂ ਉੱਤਰ-ਪੱਤਰੀਆਂ ਦੀ ਦੁਬਾਰਾ ਜਾਂਚ ਕੀਤੀ ਜਾਵੇਗੀ ਅਤੇ ਇਹ ਪੂਰੀ ਪ੍ਰਕਿਰਿਆ OnMark ਪੋਰਟਲ ‘ਤੇ ਨਹੀਂ, ਸਗੋਂ ਸੀ.ਬੀ.ਐੱਸ.ਈ. ਦੇ ਪੋਰਟਲ ‘ਤੇ ਕੀਤੀ ਜਾਵੇਗੀ। ਦੱਸ ਦੇਈਏ ਕਿ ਇਹ ਪ੍ਰਕਿਰਿਆ ਅਗਲੇ ਹਫ਼ਤੇ ਤੋਂ ਸ਼ੁਰੂ ਕੀਤੀ ਜਾ ਸਕਦੀ ਹੈ।
ਕੀ ਹੈ OnMark ਡਿਜੀਟਲ ਸਿਸਟਮ
ਇਸ ਸਾਲ CBSE ਨੇ 12ਵੀਂ ਜਮਾਤ ਦੀਆਂ ਆਂਸਰ-ਸ਼ੀਟਾਂ ਦੀ ਜਾਂਚ ਕਰਨ ਲਈ ਕੋਐਮਪਟ ਦੇ OnMark ਪੋਰਟਲ ਦੀ ਵਰਤੋਂ ਕੀਤੀ ਸੀ।
Share this content:



Post Comment