Loading Now

ਇਸ ਮਸ਼ਹੂਰ ਅਦਾਕਾਰਾ ‘ਤੇ ਡਿੱਗਿਆ ਦੁੱਖਾਂ ਦਾ ਪਹਾੜ, ਪਤੀ ਦਾ ਹੋਇਆ ਦੇਹਾਂਤ

ਇਸ ਮਸ਼ਹੂਰ ਅਦਾਕਾਰਾ ‘ਤੇ ਡਿੱਗਿਆ ਦੁੱਖਾਂ ਦਾ ਪਹਾੜ, ਪਤੀ ਦਾ ਹੋਇਆ ਦੇਹਾਂਤ

ਚੰਡੀਗੜ੍ਹ, 5 ਜੂਨ – ਸੀਨੀਅਰ ਪੱਤਰਕਾਰ ਅਤੇ ਸਿੱਖਿਆ ਸ਼ਾਸਤਰੀ ਸਵਰਨ ਸਿੰਘ ਭੰਗੂ ਦਾ ਵੀਰਵਾਰ ਨੂੰ ਸ੍ਰੀ ਚਮਕੌਰ ਸਾਹਿਬ ਵਿੱਚ ਮੌਤ ਹੋ ਗਈ। ਉਹ ਪੰਜਾਬੀ ਫ਼ਿਲਮ ਅਦਾਕਾਰਾ ਗੁਰਪ੍ਰੀਤ ਕੌਰ ਭੰਗੂ ਦੇ ਪਤੀ ਸਨ। ਗੁਰਪ੍ਰੀਤ ਕੌਰ ਭੰਗੂ ਨੇ ਰੋਂਦੇ ਹੋਏ ਉਸ ਰਾਤ ਪਤੀ ਸਵਰਨ ਸਿੰਘ ਭੰਗੂ ਨਾਲ ਵਾਪਰੀ ਸਾਰੀ ਘਟਨਾ ਬਾਰੇ ਜਾਣਕਾਰੀ ਦਿੱਤੀ। ਗੁਰਪ੍ਰੀਤ ਕੌਰ ਭੰਗੂ ਨੇ ਰੋਂਦੇ ਹੋਏ ਉਸ ਰਾਤ ਪਤੀ ਸਵਰਨ ਸਿੰਘ ਭੰਗੂ ਨਾਲ ਵਾਪਰੀ ਸਾਰੀ ਘਟਨਾ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਸਵਰਨ ਸਿੰਘ ਉਸ ਰਾਤ ਆਪਣੀ ਸਾਈਕਲ ਸਮੇਤ ਰਾਤ ਦੇ ਹਨੇਰੇ ਵਿੱਚ ਇੱਕ ਖੁੱਲ੍ਹੇ ਨਾਲੇ ਵਿੱਚ ਡਿੱਗ ਗਏ ਸੀ। ਉਹ ਸਾਰੀ ਰਾਤ ਉੱਥੇ ਹੀ ਰਹੇ। ਸਵੇਰੇ ਸਥਾਨਕ ਲੋਕਾਂ ਨੇ ਉਨ੍ਹਾਂ ਨੂੰ ਬਾਹਰ ਕੱਢਿਆ, ਪਰ ਉਦੋਂ ਤੱਕ ਉਨ੍ਹਾਂ ਦੀ ਮੌਤ ਹੋ ਚੁੱਕੀ ਸੀ।

ਪਤੀ ਦੀ ਮੌਤ ਮਗਰੋਂ ਗੁਰਪ੍ਰੀਤ ਕੌਰ ਭੰਗੂ ਨੇ ਕਿਹਾ- “ਉਹ ਮੈਨੂੰ ਕਹਿੰਦੇ ਸੀ ਕਿ ਗੁਰਪ੍ਰੀਤ ਇਹ ਮੋੜ ਬਹੁਤ ਖ਼ਤਰਨਾਕ ਹੈ। ਇੱਥੇ ਕੋਈ ਵੀ ਬੱਚਾ ਡਿੱਗ ਸਕਦਾ ਹੈ।” ਗੁਰਪ੍ਰੀਤ ਕੌਰ ਦਾ ਕਹਿਣਾ ਹੈ ਕਿ ਜੇ ਉੱਥੇ ਰੇਲਿੰਗ ਲੱਗੀ ਹੁੰਦੀ ਤਾਂ ਉਹ ਦੂਜੇ ਪਾਸੇ ਨੂੰ ਡਿੱਗ ਪੈਂਦੇ, ਮੈਨੂੰ ਲੱਗਦਾ ਉਹ Cycle ਨਾਲ ਹੀ ਕਾਲ ਸੀ”। ਇਸ ਘਟਨਾ ਨੇ ਸ੍ਰੀ ਚਮਕੌਰ ਸਾਹਿਬ, ਪੂਰੇ ਪੰਜਾਬ ਅਤੇ ਵਿਦੇਸ਼ਾਂ ਵਿੱਚ ਰਹਿਣ ਵਾਲੇ ਪੰਜਾਬੀਆਂ ਵਿੱਚ ਸੋਗ ਦੀ ਲਹਿਰ ਫੈਲਾ ਦਿੱਤੀ ਹੈ। ਸਵਰਨ ਸਿੰਘ ਭੰਗੂ ਨੇ ਆਪਣੇ ਜੀਵਨ ਕਾਲ ਦੌਰਾਨ ਪੀਜੀਆਈ ਚੰਡੀਗੜ੍ਹ ਨੂੰ ਆਪਣੀ ਲਾਸ਼ ਦਾਨ ਕਰਨ ਦਾ ਫੈਸਲਾ ਕੀਤਾ ਸੀ। ਇਸ ਅਨੁਸਾਰ, 6 ਜੂਨ ਨੂੰ ਅੰਤਿਮ ਸੰਸਕਾਰ ਤੋਂ ਬਾਅਦ, ਉਨ੍ਹਾਂ ਦੀ ਲਾਸ਼ ਪੀਜੀਆਈ ਚੰਡੀਗੜ੍ਹ ਪ੍ਰਸ਼ਾਸਨ ਨੂੰ ਸੌਂਪ ਦਿੱਤੀ ਜਾਵੇਗੀ।

Share this content:

Post Comment